ਬਾਦਲ ਦੀ ਅਰਥੀ ਸਾੜੀ
ਮਾਨਸਾ 15ਜਨਵਰੀ ( ਸਤੀਸਮਹਿਤਾ,ਆਹਲੂਵਾਲੀਆ) ਜ਼ਿਲ•ਾ ਕਮੇਟੀ ਮਾਨਸਾ ਵਲੋ ਬਾਲ ਭਵਨ ਮਾਨਸਾ ਵਿਖੇ ਆਪਣੇ ਪਰਿਵਾਰਾਂ ,ਬੱਚਿਆ ,ਰਿਸਤੇਦਾਰਾਂ ਸਮੇਤ ਇਕੱਠੇ ਹੋਕੇ ਇਕ ਜ਼ਿਲ•ਾ ਪੱਧਰੀ ਹੰਗਾਮੀ ਮੀਟਿੰਗ ਕਰਨ ਉਪਰੰਤ ਬੱਸ ਸਟੈਡ ਮਾਨਸਾ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਤੇ ਅਰਥੀ ਫੂਕਗ ਮੁਜ਼ਾਹਰਾ ਕੀਤਾ ਗਿਆ। ਮੁਜਾਹਰੇ ਦੀ ਅਗਵਾਈ ਕਰ ਰਹੇ ਜ਼ਿਲ•ਾ ਕਮੇਟੀ ਮੈਬਰਾਂ ਜਗਸੀਰ ਸਿੰਘ ਖਾਰਾ, ਅੰਗਰੇਜ ਸਿੰਘ, ਕਰਮਜੀਤ ਖੀਵਾ ਨੇ ਬੇਰੁਜਗਾਰ ਲਾਇਨਮੈਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਚਾਹੇ ਸਾਡੇ ਹੱਕਾ ਨੂੰ ਖੋਹਣ ਲਈ ਸਾਡੇ ਤੇ ਪਰਿਵਾਰਾਂ ਉ¤ਤੇ ਕੋਈ ਵੀ ਜਬਰ ਜੁਲਮ ਕਰੇ ਅਸੀ ਉਸਦਾ ਡੱਟਕੇ ਮੁਕਾਬਲਾ ਕਰਾਂਗੇ । ਪੁਲਿਸ ਵਲੋ ਬੇਸ਼ੱਕ ਮਾਘੀ ਮੌਕੇ ਗ੍ਰਿਫਤਾਰ ਕੀਤੇ ਪਰਿਵਾਰਾਂ ਉਪਰ ਝੂਠੇ ਪਰਚੇ ਪਾਕੇ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ। ਇਸ ਨਾਲ ਬੇਰੁਜਗਾਰ ਲਾਇਨਮੈਨਾਂ ਵਿੱਚ ਗੁੱਸੇ ਦਾ ਉਬਾਲ ਹੋਰ ਵੀ ਤਿੱਖਾ ਹੋ ਗਿਆ ਹੇ। ਉਨ•ਾਂ ਮੁਟਿਆਰ ਭੈਣਾ ਦੀ ਰਾਖੀ ਕੋਣ ਕਰੇਗਾ ਜਿੰਨ•ਾਂ ਦੀਆਂ ਮਾਵਾ ਤੇ ਬਾਪ ਸਰਕਾਰ ਨੇ ਜੇਲ•ਾਂ ਵਿੱਚ ਸੱਟੇ ਹੋਏ ਹਨ ਸੋ ਸਰਕਾਰ ਦੇ ਇਸ ਜਬਰ ਦਾ ਭਾਂਡਾ ਤੇ ਮਾੜੀਆ ਨੀਤੀਆ ਦੇ ਵਿਰੋਧ ਵਿੱਚ ਪਿੰਡ ਪਿੰਡ ਜਾਕੇ ਰੋਸ ਪ੍ਰਦਰਸਨ ਕੀਤੇ ਜਾਣਗੇ ਤੇ ਜੇਕਰ ਸਰਕਾਰ ਨੇ 4ਹਜਾਰ ਲਾਇਨਮੈਨਾਂ ਦਾ ਮਸਲਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਬਾਦਲ ਸਰਕਾਰ ਦੇ ਹਰੇਕ ਪ੍ਰੋਗਰਾਮ ਵਿੱਚ ਪਰਿਵਾਰਾਂ ਸਮੇਤ ਜਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤੇ ਗੁਰਮੇਲ ਸਿੰਘ, ਸੰਦੀਪ ਮੱਤੀ, ਗੁਰਜੰਟ ਸਿੰਘ, ਸੱਤਪਾਲ ,ਜਗਜੀਤ ,ਲਵਪ੍ਰੀਤ ਭੀਖੀ, ਗੁਰਜੰਟ ਸਿੰਘ, ਜਗਸੀਰ ਰਾਮਾਨੰਦੀ ਦੇ ਮਾਤਾ ਬਲਵੀਰ ਕੌਰ, ਮਾਤਾ ਬਿਮਲਾ ਦੇਵੀ ਹਾਜਰ ਸਨ।

Post a Comment