ਲੁਧਿਆਣਾ, 22 ਜਨਵਰੀ(ਸਤਪਾਲ ਸੋਨ9 ) ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ, ਸੂਚਨਾ ਤੇ ਲੋਕ ਸੰਪਰਕ ਤੇ ਐਨ.ਆਰ.ਆਈ ਮਾਮਲੇ ਮੰਤਰੀ ਪੰਜਾਬ ਨੇ ਕੇਂਦਰ ਦੀ ਕਾਂਗਰਸ ਸਰਕਾਰ ਤੇ ਵਰ•ਦਿਆਂ ਕਿਹਾ ਕਿ ਕਾਂਗਰਸ ਸਰਕਾਰ ਸੀ.ਬੀ.ਆਈ. ਦੀ ਦੁਰਵਰਤੋਂ ਵਿਰੋਧੀਆਂ ਪਾਰਟੀਆਂ ਤੇ ਦਬਾਅ ਪਾਉਣ ਲਈ ਕਰ ਰਹੀ ਹੈ ਅਤੇ ਸੀ.ਬੀ.ਆਈ. ਹੁਣ ਕਾਂਗਰਸ ਬਿਊਰੋ ਆਫ ਇਨਵੈਸਟੀਗੇਸ਼ਨ ਬਣ ਚੁੱਕਿਆ ਹੈ। ਸ੍ਰ. ਮਜੀਠੀਆ ਅੱਜ ਇੱਥੇ ਲੁਧਿਆਣਾ ਵਿਖੇ ਕੈਨੇਡਾ ਦੇ ਐਮ.ਐਲ.ਏ. ਸ੍ਰੀ ਪੀਟਰ ਸੰਧੂ ਦੇ ਗ੍ਰਹਿ ਵਿਖੇ ਰੱਖੇ ਸਨਮਾਨ ਸਮਾਹੋਰ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਤੇ ਉਹਨਾਂ ਨਾਲ ਸ੍ਰ. ਮਨਪ੍ਰੀਤ ਸਿੰਘ ਇਆਲੀ ਐਮ.ਐਲ.ਏ ਤੇ ਚੇਅਰਮੈਨ ਜਿਲਾ ਪਰਿਸ਼ਦ ਵੀ ਹਾਜ਼ਰ ਸਨ।
ਸ੍ਰ. ਮਜੀਠੀਆ ਨੇ ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਸ੍ਰੀ ਓਮ ਪ੍ਰਕਾਸ ਚੌਟਾਲਾ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਉਹਨਾਂ ਦੇ ਪੁੱਤਰ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਨੇ ਮਾੜੀ ਨੀਅਤ ਨਾਲ ਸੀ.ਬੀ.ਆਈ. ਦੀ ਦੁਰਵਰਤੋਂ ਕਰਕੇ ਫਸਾਇਆ ਹੈ, ਜਦ ਕਿ ਸ੍ਰ. ਚੌਟਾਲਾ ਅਧਿਆਪਕਾ ਦੀ ਭਰਤੀ ਸਮੇ ਸਿੱਖਿਆ ਵਿਭਾਗ ਦੇ ਮੰਤਰੀ ਵੀ ਨਹੀਂ ਸਨ ਅਤੇ ਇਹ ਸਾਰੀ ਭਰਤੀ ਡਾਇਰੈਕਟਰ ਅਤੇ ਡੀ.ਈ.ਓ. ਲੈਵਲ ਤੇ ਕੀਤੀ ਗਈ ਸੀ। ਉਹਨਾਂ ਕਿਹਾ ਕਿ ਹਰਿਆਣਾ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ, ਜਿਸ ਵਿੱਚ ਕਾਂਗਰਸ ਨੂੰ ਆਪਣੀ ਹਾਰ ਪ੍ਰਤੱਖ ਦਿਸ ਰਹੀ ਹੈ, ਜਿਸ ਤੋਂ ਘਬਰਾ ਕੇ ਕਾਂਗਰਸ ਪਾਰਟੀ ਅਜਿਹੇ ਘਟੀਆ ਹੱਥ-ਕੰਡੇ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਸੀ.ਬੀ.ਆਈ ਕਾਂਗਰਸ ਦੀ ਕਠਪੁਤਲੀ ਬਣ ਚੁੱਕੀ ਹੈ। ਦਿੱਲੀ ਗੁਰਦੁਵਾਰਾ ਚੋਣਾਂ ਸਬੰਧੀ ਸ੍ਰ. ਮਜੀਠੀਆ ਨੇ ਕਿਹਾ ਕਿ ਦਿੱਲੀ ਵਿੱਚ ਸ੍ਰੋਮਣੀ ਅਕਾਲੀ ਦਲ ਪਾਰਟੀ ਪੂਰਨ ਰੂਪ ਵਿੱਚ ਜਿੱਤ ਹਾਸਿਲ ਕਰੇਗੀ, ਕਿਉਕਿ ਉਹਨਾਂ ਦੀ ਪਾਰਟੀ ਨੂੰ ਆਮ ਲੋਕਾਂ ਦਾ ਭਾਰੀ ਸਮਰੱਥਨ ਮਿਲ ਰਿਹਾ ਹੈ, ਜਦ ਕਿ ਸਰਨਾ ਭਰਾ ਹੰਕਾਰੀ ਹੋ ਚੁੱਕੇ ਹਨ ਅਤੇ ਗੁਰਦੁਵਾਰਿਆਂ ਦੀਆਂ ਗੋਲਕਾਂ ਦੀ ਆਪਣੇ ਨਿੱਜੀ ਹਿੱਤਾਂ ਲਈ ਦੁਰਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਨੇ ਭਰਾਵਾਂ ਦੀਆਂ ਅਜਿਹੀਆਂ ਆਪ-ਹੁੱਦਰੀਆਂ ਕਾਰਵਾਈਆਂ ਤੋ ਦਿੱਲੀ ਵਾਸੀ ਔਖੇ ਹਨ, ਜਿਸ ਕਾਰਨ ਸਰਨਾ ਭਰਾਵਾਂ ਦੀ ਦਿੱਲੀ ਗੁਰਦੁਵਾਰਾ ਚੋਣਾਂ ਵਿੱਚ ਹਾਰ ਯਕੀਨੀ ਹੈ। ਪੱਤਰਕਾਰਾਂ ਵੱਲੋਂ ਸ੍ਰੀ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਉਪ-ਪ੍ਰਧਾਨ ਬਣਾਏ ਜਾਣ ਤੇ ਸ੍ਰ. ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਡੁੱਬਦੇ ਹੋਏ ਬੇੜੇ ਨੂੰ ਬਚਾਅ ਨਹੀਂ ਸਕਦਾ, ਕਿਉਕਿ ਕਾਂਗਰਸ ਪਾਰਟੀ ਨੂੰ ਦੇਸ਼ ਦੇ ਲੋਕਾਂ ਵੱਲੋਂ ਪੂਰੀ ਤਰ•ਾਂ ਨਕਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਅਤੇ ਬੇਰੋਜ਼ਗਾਰੀ ਸਭ ਕਾਂਗਰਸ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਲੋਕ ਕਾਂਗਰਸ ਤੋਂ ਤੰਗ ਆ ਚੁੱਕੇ ਹਨ ਅਤੇ 2014 ਵਿੱਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਦੇਸ਼ ਵਿੱਚੋਂ ਸਫਾਇਆ ਹੋ ਜਾਵੇਗਾ। ਸ੍ਰ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕਈ ਸਹੂਲਤਾਂ ਦਿੱਤੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਦੀ ਨੁਹਾਰ ਹੀ ਬਦਲ ਜਾਵੇਗੀ। ਉਹਨਾਂ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਦੇ ਹੱਲ ਲਈ ਗੰਭੀਰਤਾ ਨਾਲ ਯਤਨ ਨਹੀਂ ਕੀਤਾ। ਉਹਨਾਂ ਇਹ ਵੀ ਦੱਸਿਆ ਆਉਣ ਵਾਲੇ ਜੂਨ-ਜੁਲਾਈ ਮਹੀਨਿਆਂ ਦੌਰਾਨ ਕੈਬਨਿਟ ਦੇ 4 ਮੰਤਰੀ ਅਤੇ 8 ਐਮ.ਐਲ.ਏ ਤੇ ਅਧਾਰਤ ਉਚ-ਪੱਧਰੀ ਵਫ਼ਦ ਕੈਨੇਡਾ ਵਿਖੇ ਦੌਰੇ ਤੇ ਜਾਣਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਰਾਜ ਵਿੱਚ ਪੂੰਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉਹਨਾਂ ਨਾਲ ਮੀਟਿੰਗ ਕਰਨਗੇ। ਇਸ ਮੌਕੇ ਤੇ ਸ੍ਰੀ ਪੀਟਰ ਸੰਧੂ ਵੱਲੋਂ ਸ੍ਰ. ਬਿਕਰਮ ਸਿੰਘ ਮਜੀਠੀਆ ਦਾ ਸਨਮਾਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਸਬੰਧੀ ਦਿਖਾਈ ਖੁੱਲਦਿਲੀ ਅਤੇ ਪ੍ਰਵਾਸੀ ਭਾਰਤੀਆਂ ਲਈ ਬਣਾਈ ਵਿਸੇਨੀਤੀ ਲਈ ਉਹ ਪੰਜਾਬ ਸਰਕਾਰ ਦੇ ਅਤਿ ਧੰਨਵਾਦੀ ਹਨ। ਉਹਨਾਂ ਕਿਹਾ ਕਿ ਇਸ ਨਾਲ ਪ੍ਰਵਾਸੀ ਭਾਰਤੀਆਂ ਨਿਵੇਸ਼ ਕਰਨ ਲਈ ਹੌਸਲਾ ਮਿਲੇਗਾ।
ਸ੍ਰ. ਬਿਕਰਮ ਸਿੰਘ. ਮਜੀਠੀਆ ਲੁਧਿਆਣਾ ਵਿਖੇ ਕੈਨੇਡਾ ਦੇ ਐਮ.ਐਲ.ਏ. ਸ੍ਰੀ ਪੀਟਰ ਸੰਧੂ ਦੇ ਗ੍ਰਹਿ ਵਿਖੇ ਰੱਖੇ ਸਨਮਾਨ ਸਮਾਹੋਰ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Post a Comment