ਬਠਿੰਡਾ ਤੋਂ ਸ਼ੇਖਪੁਰੀਆ:-ਸਾਬਕਾ ਸਹਾਇਕ ਸਿਵਲ ਸਰਜਨ ਬਠਿੰਡਾ ਅਤੇ ਅਮਰਜੀਤ ਕੌਰ ਮੈਮੋਰੀਅਲ ਚੈਰੀਟੇਬਲ ਟਰੱਸਟ ਬਠਿੰਡਾ ਦੇ ਚੇਅਰਮੈਨ ਡਾ: ਗੁਰਮੇਲ ਸਿੰਘ ਮੌਜੀ ਦੀ ਮਾਤਾ ਸ਼ਾਮ ਕੌਰ ਦੀ ਪਹਿਲੀ ਬਰਸੀ ਗੁਰਦੁਆਰਾ ਮਤੀ ਦਾਸ ਨਗਰ ਵਿਖੇ ਮਨਾਈ ਗਈ ਜਿਸ ਵਿੱਚ ਸਾਧਾਰਣ ਪਾਠ ਦੇ ਭੋਗ ਦੀ ਅਰਦਾਸ ਗ੍ਰੰਥੀ ਹਰਸਿਮਰਨਜੀਤ ਸਿੰਘ ਨੇ ਕੀਤੀ ਜਦੋਂ ਕਿ ਗੁਰੂ ਕਾਸ਼ੀ ਕਾਲਜ ਦੇ ਪ੍ਰਿੰਸੀਪਲ ਡਾ: ਐਮ. ਪੀ. ਸਿੰਘ ਨੇ ਵੈਰਾਗਮਈ ਤੇ ਉਪਦੇਸ਼ਆਤਮਿਕ ਕੀਰਤਨ ਕੀਤਾ ਜਿਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਿਕਰਮ ਸਿੰਘ,ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੀ.ਸੀ. ਡਾ: ਜੈ ਰੂਪ ਸਿੰਘ ਅਤੇ ਡਾ: ਸੁਮੇਲ ਸਿੰਘ ਪ੍ਰੌ: ਦਿੱਲੀ ਨੇ ਸਨਮਾਨ ਨਿਸ਼ਾਨੀ ਅਤੇ ਸਿਰੋਪਾਓ ਨਾਲ ਸਨਮਾਨਤ ਕੀਤਾ।ਟਰੱਸਟ ਦੇ ਸਕੱਤਰ ਡਾ: ਪ੍ਰੇਮ ਵਰਮਾ ਨੇ ਦਸ ਹਜਾਰ ਦੀ ਰਾਸ਼ੀ ਗੁਰਦੁਆਰਾ ਸਾਹਿਬ ਲਈ ਭੇਂਟ ਕੀਤੀ ਜਿਥੋਂ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਭੇਜਿਆ ਜਾਂਦਾ ਹੈ।ਇਸ ਮੌਕੇ ਉਪਰੋਕਤਾਂ ਤੋਂ ਇਲਾਵਾ ਬਲਦੇਵ ਸਿੰਘ ਰਿਟਾ: ਇੰਜੀਨੀਅਰ ਐਨ.ਐਫ.ਐਲ.ਅਤੇ ਉਹਨਾਂ ਦੇ ਫਰਜੰਦ ਅਗੰਮਜੋਤ,ਪ੍ਰਿੰ:ਅਮਰਜੀਤ ਸਿੰਘ ਚੱਕ ਫਤਹਿ ਸਿੰਘ ਵਾਲਾ,ਲਾਲ ਚੰਦ,ਗੁਰਦੇਵ ਸਿੰਘ ਤੇ ਹਰਗੋਬਿੰਦ ਸਿੰਘ ਸਿਹਤ ਵਿਭਾਗ,ਹਰਦੀਦਾਰ ਸਿੰਘ,ਐਡਵੋਕੇਟ ਹਰਭਗਵਾਨ ਸਿੰਘ ਜੋਗਾ,ਹਰਬੰਸ ਸਿੰਘ ਸਿੱਧੂ ਸਿੱਖਿਆ ਵਿਭਾਗ ਆਦਿ ਸਮੇਤ ਵੱਖ-ਵੱਖ ਵਿਭਾਗਾਂ ਚਂੋ ਬੁੱਧੀਜੀਵੀ,ਕਲਾਕਾਰ,ਸਾਹਿਤਕਾਰ ਅਤੇ ਵਿਦਵਾਨ ਹਾਜਰ ਸਨ।।


Post a Comment