ਸ੍ਰੀ ਮੁਕਤਸਰ ਸਾਹਿਬ, 15 ਜਨਵਰੀ : ( ) ਨਵਾਂ ਫੂਡ ਐਂਡ ਸੇਫਟੀ ਸਟੈਂਡਰਡ ਐਕਟ ਲਾਗੂ ਕਰਨ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਵਪਾਰੀ ਸੰਗਠਨਾਂ ਦੇ ਨੁੰਮਾਇਦਿਆਂ ਨਾਲ ਬੈਠਕ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 4 ਫਰਵਰੀ 2013 ਤੱਕ ਰਜਿਸਟ੍ਰੇਸ਼ਨਾਂ ਕਰਵਾ ਲੈਣ ਅਤੇ ਲਾਈਸੰਸ ਬਣਵਾ ਲੈਣ। ਉਨ੍ਹਾਂ ਕਿਹਾ ਕਿ ਜੇਕਰ ਰਾਜਿਸਟਰੇਸ਼ਨ ਨਾ ਕਰਵਾਈ ਗਈ ਤਾਂ 6 ਮਹੀਨੇ ਦੀ ਕੈਦ ਅਤੇ 5 ਲੱਖ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਦੁਕਾਨਦਾਰ ਰਜਿਸਟ੍ਰੇਸ਼ਨ ਅਤੇ ਲਾਇਸੰਸ ਬਣਾਉਣ ਲਈ ਲੋੜੀਂਦੇ ਦਸਤਾਵੇਜ਼ ਜ਼ਿਲ੍ਹਾ ਸਿਹਤ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖੇ ਪਹੁੰਚਾਉਣ।ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਫੂਡ ਐਂਡ ਸੇਫਟੀ ਸਟੈਂਡਰਡ ਐਕਟ ਤਹਿਤ ਹਰ ਫੂਡ ਬਿਜ਼ਨੈਸ ਆਪ੍ਰੇਟਰ ਜੋ ਕਿਸੇ ਵੀ ਪ੍ਰ੍ਰਕਾਰ ਦਾ ਖਾਣ ਜਾਂ ਪੀਣ ਵਾਲਾ ਕੋਈ ਵੀ ਸਮਾਨ ਵੇਚਦਾ ਹੈ, ਵੱਲੋਂ ਰਜਿਸਟ੍ਰੇਸ਼ਨ/ਲਾਇਸੰਸ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਲਾਨਾ 12 ਲੱਖ ਤੋਂ ਘੱਟ ਵਿਕਰੀ ਵਾਲੇ ਫੂਡ ਬਿਜਨੈਸ ਆਪ੍ਰੇਟਰ ਲਈ ਰਜਿਸਟ੍ਰੇਸ਼ਨ ਅਤੇ ਇਸ ਤੋਂ ਵੱਧ ਵਿਕਰੀ ਵਾਲਿਆਂ ਲਈ ਲਾਇਸੰਸ ਬਣਾਉਣਾ ਲਾਜ਼ਮੀ ਹੈ। ਰਜਿਸਟਰੇਸ਼ਨ ਲਈ ਸਲਾਨਾ 100 ਰੁਪਏ ਦੀ ਫੀਸ ਹੈ ਅਤੇ ਲਾਈਸੈਂਸ ਲਈ 2000 ਰੁਪਏ ਦੀ ਫੀਸ ਹੈ। ਰਜਿਸਟਰੇਸਨ ਲਈ ਦੁਕਾਨਦਾਰ 3 ਪਾਸਪੋਰਟ ਸਾਈਜ ਤਸਵੀਰਾਂ, 1 ਸਵੈ ਘੋਸ਼ਣਾ ਪੱਤਰ, 2 ਪਹਿਚਾਣ ਪੱਤਰ ਅਤੇ ਦੁਕਾਨ ਦੇ ਨਕਸ਼ੇ ਸਮੇਤ ਨਿਰਧਾਰਤ ਫਾਰਮ ਵਿਚ ਅਰਜੀ ਦੇਣਗੇ ਜਦ ਕਿ ਲਾਇੰਸੈਂਸ ਲੈਣ ਲਈ ਉਪਰੋਕਤ ਤੋਂ ਬਿਨ੍ਹਾਂ ਦੁਕਾਨ ਦੇ ਸਾਰੇ ਕਾਮਿਆਂ ਦੇ ਮੈਡੀਕਲ ਸਰਟੀਫਿਕੇਟ ਅਤੇ ਆਮਦਨ ਕਰ ਰਿਟਰਨ ਦੀ ਨਕਲ ਵੀ ਅਰਜੀ ਨਾਲ ਲਗਾਉਣੀ ਪੈਣੀ ਹੈ। ਉਨ੍ਹਾਂ ਕਿਹਾ ਕਿ ਕੈਮਿਸਟ ਸ਼ਾਪ ਲਈ ਵੀ ਇਹ ਲਾਇਸੰਸ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਖੁੱਲ੍ਹੇ ਮਸਾਲੇ, ਦਾਲਾਂ ਆਦਿ ਦੀ ਵਿਰਕੀ ਨਾ ਕਰੇ ਕਿਉਂਕਿ ਇਸ ਕਾਨੂੰਨ ਅਨੁਸਾਰ ਹਰ ਪੈਕਿੰਗ ਤੇ ਨਿਰਮਾਤਾ ਦਾ ਨਾਂਅ, ਪੈਕਿੰਗ ਦੀ ਮਿਤੀ, ਮਿਆਦ ਖ਼ਤਮ ਹੋਣ ਦੀ ਮਿਤੀ ਆਦਿ ਲਿਖੀ ਹੋਣੀ ਚਾਹੀਦੀ ਹੈ। ਜੇਕਰ ਕੋਈ ਖੁਲ੍ਹਾ ਸਮਾਨ ਵੇਚੇਗਾ ਤਾਂ 3 ਲੱਖ ਜੁਰਮਾਨਾ, ਜੇਕਰ ਕੋਈ ਘਟੀਆਂ ਸਮਾਨ ਵੇਚੇਗਾ ਤਾਂ 5 ਲੱਖ ਰੁਪਏ ਅਤੇ ਅਸੁਰੱਖਿਅਤ ਭੋਜਨ ਪਦਾਰਥ ਵੇਚਣ ਵਾਲੇ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਉਮਰ ਕੈਦ ਹੋ ਸਕਦੀ ਹੈ।ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਨ.ਐਸ. ਬਾਠ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਏ.ਕੇ.ਝਾਂਜੀ, ਫੂਡ ਸੇਫਟੀ ਆਫਿਸਰ ਸ੍ਰੀ ਅਭਿਨਵ ਆਦਿ ਵੀ ਹਾਜਰ ਸਨ।
ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ।


Post a Comment