ਨਵੇਂ ਵਰੇ ’ਚ ਨਸ਼ਾ ਵਿਰੋਧੀ ਮੁਹਿੰਮਚਲਾਈ ਜਾਵੇਗੀ - ਹਰਨੇਕ ਮਹਿਲ
Friday, January 04, 20130 comments
4 ਜਨਵਰੀ ( ) : ਲੋਕ ਭਲਾਈ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ ਪਬਲਿਕ ਐਂਡ ਮੀਡੀਆ ਯੂਥ ਸਟੇਟ ਪੰਜਾਬ ਦੇ ਪ੍ਰਧਾਨ ਹਰਨੇਕ ਸਿੰਘ ਮਹਿਲ ਨੇ ਕਿਹਾ ਕਿ ਸੰਸਥਾ ਦੇ ਚੇਅਰਪਰਸਨ ਸੁਨੀਤਾ ਸਿੰਘ ਚੌਹਾਨ ਦੀ ਦਿਸ਼ਾ ਨਿਰਦੇਸ਼ ਨਾਲ ਨਵੇਂ ਵਰੇ ’ਚ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਨਵੇਂ ਵਰੇ ਜਨਵਰੀ 2013 ਵਿੱਚ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਨਸ਼ਾ ਵਿਰੋਧੀ ਸੈਮੀਨਾਰ, ਚੇਤਨਾ ਰੈਲੀਆਂ ਰੈਲੀਆਂ ਕੱਢ ਕੇ ਲੋਕਾਂ ਨੂੰ ਸਮਾਜ ਦੀ ਬਿਹਤਰੀ ਲਈ ਸਿਹਤ ਮਾਰੂ ਭੈੜੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇਗੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਬਸ ਸਟੈਂਡ ਨਹਿਰੂ ਪਾਰਕ ਵਿਖੇ ਮੀਟਿੰਗ ਵਿੱਚ ਬੋਲਦਿਆ ਪ੍ਰਧਾਨ ਹਰਨੇਕ ਸਿੰਘ ਮਹਿਲ ਨੇ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਵੱਖ ਵੱਖ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਨੂੰ ਨਾਲ ਲੈ ਕੇ ਪਿੰਡ ਪਿੰਡ ਨਸ਼ਾ ਛੁਡਾਉ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਜੋ ਨਿਹਸਵਾਰਥ ਭਾਵਨਾ ਨਾਲ ਨਸ਼ੇੜੀਆਂ ਨੂੰ ਨਸ਼ੇ ਦੀ ਦਲਦਲ ’ਚੋਂ ਬਾਹਰ ਕੱਢਣਗੇ। ਮਹਿਲ ਨੇ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਨੋਜਵਾਨ ਜਿਥੇ ਸ਼ਰੀਰਕ ਕਮਜੋਰੀ ਕਾਰਨ ਰੋਜੀ ਰੋਟੀ ਕਮਾਉਣ ਦੇ ਸਮਰਥ ਨਹੀਂ ਰਹਿੰਦੇ ਉਥੇ ਉਹ ਬਿਮਾਰੀਆਂ ਕਾਰਨ ਆਪਣੇ ਪਰਿਵਾਰ ਤੇ ਬੋਝ ਬਣ ਜਾਂਦੇ ਹਨ। ਨਸ਼ੇ ਦੇ ਖਾਤਮੇ ਲਈ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ਤੇ ਕੋਈ ਯਤਨ ਨਹੀਂ ਹੋਇਆ। ਪਰ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਰਾਜ ’ਚ ਸੜਕਾਂ ਤੇ ਖੁਲੇ ਸ਼ਰਾਬ ਦੇ ਠੇਕਿਆਂ ਅੱਗੇ ਇਸ਼ਤਿਹਾਰਬਾਜੀ ਸੜਕਾਂ ਤੇ ਫਲੈਕਸਾਂ ਲਾਈਟਾਂ ਲਾ ਕੇ ਸ਼ਰਾਬ ਵੰਡੀ ਜਾ ਰਹੀ ਹੈ। ਪੰਜਾਬ ਦੇ ਮੀਡੀਆ ਇੰਚਾਰਜ ਜਤਿੰਦਰਪਾਲ ਸਿੰਘ ਸਰੂਸਤੀਗੜ•, ਹਰਮੇਸ਼ ਸਿੰਘ ਦੀਵਾ ਗੰਡੂਆ ਨੇ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਮਾਪਿਆਂ, ਧਾਰਮਿਕ ਅਦਾਰਿਆਂ, ਸਮਾਜ ਸੇਵੀਆਂ, ਮੀਡੀਆ ਪੁਲਿਸ ਅਤੇ ਨੋਜਵਾਨ ਪੀੜੀ ਸਮੇਤ ਸਾਰੇ ਹੀ ਅਦਾਰਿਆਂ ਨੂੰ ਸਾਂਝੇ ਤੌਰ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਵਧੀਆ ਯੋਗਦਾਨ ਪਾਇਆ ਜਾ ਸਕਦਾ ਹੈ ਅਤੇ ਵਿਦਿਅਕ ਸਮਾਜ ਦੇ ਅਦਾਰਿਆਂ ਵਿੱਚ ਵੀ ਨਸ਼ਿਆਂ ਦੀ ਪੜ•ਾਈ ਸਬੰਧੀ ਸਿਲੈਬਸ ਹੋਣਾ ਚਾਹੀਦਾ ਹੈ। ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਨਸ਼ਿਆਂ ਵਿੱਚ ਪੀੜਤਾ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਤਾਂ ਕਿ ਐਸੇ ਲੋਕਾਂ ਨੂੰ ਇਨ•ਾਂ ਅਲਾਮਤਾਂ ਤੋਂ ਬਚਾਇਆ ਜਾ ਸਕੇ ਅਤੇ ਹੁਣ ਤੱਕ 10 ਨਸ਼ੇ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਿਆਂ ਤੋਂ ਤੋਬਾ ਕਰਕੇ ਆਪਣੇ ਪਰਿਵਾਰ ਵਿੱਚ ਖੁਸ਼ਹਾਲ ਜਿੰਦਗੀ ਜੀਅ ਰਹੇ ਹਨ ਇਸ ਮੌਕੇ ਅਭਿਸ਼ੇਕ ਪਟਿਆਲਾ, ਅਨਿਲ ਲਿੱਲੀ, ਅਨਮੋਲਦੀਪ ਸਿੰਘ, ਸੰਜੀਵ ਕੁਮਾਰ, ਪਿਊਸ਼ ਕੁਮਾਰ, ਜਸਪਾਲ ਸਿੰਘ, ਸੁਦਾਮਾ ਕੁਮਾਰ, ਸੁਰਿੰਦਰ ਕੁਮਾਰ, ਮਨੀ ਪਟਿਆਲਾ ਪ੍ਰੋਫੈਸਰ ਵਿਪਨ ਸ਼ਰਮਾ ਆਦਿ ਨੇ ਨਵੇਂ ਵਰੇ 2013 ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਪ੍ਰਣ ਕੀਤਾ।

Post a Comment