ਪੁਲਿਸ ਦਾ ਰਵੱਈਆ ਸਿੱਖ ਵਿਰੋਧੀ-ਜਵਾਹਰਕੇ -ਖਾਲਿਸਤਾਨ ਦੇ ਦੋਸ਼ ਚ ਫੜੇ ਪੰਜ ਨੌਜਵਾਨ ਬੇਕਸੂਰ,ਰਿਹਾਅ ਕਰਨ ਦੀ ਮੰਗ
Friday, January 04, 20130 comments
ਮਾਨਸਾ/ ਪਿਛਲੇ ਦਿਨੀਂ ਮਾਨਸਾ ਪੁਲਿਸ ਵੱਲੋਂ ਖਾਲਿਸਤਾਨ ਪੱਖੀ ਨੌਜਵਾਨਾਂ ਨੂੰ ਪੋਸਟਰ ਲਾਉਣ ਤੇ ਨੌਜਵਾਨਾਂ ਨੂੰ ਇਸ ਲਈ ਉਕਸਾਉਣ ਦੇ ਕਸੂਰ ਵਿਚ ਭੀਖੀ ਤੇ ਬੁਢਲਾਡਾ ਵਿਚੋਂ ਫੜੇ ਪੰਜ ਨੌਜਵਾਨਾਂ ਨੂੰ ਅਕਾਲੀ ਦਲ ਅ ਨੇ ਬੈਕਸੂਰ ਕਰਾਰ ਦਿੰਦਿਆਂ ਉਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਅੱਜ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਗੁਰਸੇਵਕ ਸਿੰਘ ਜਵਾਹਰਕੇ ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰਜੀਤ ਸਿੰਘ ਕਿਲਾ ਹਕੀਮਾਂ, ਗੁਰਨੈਬ ਸਿੰਘ ਸੰਗਰੂਰ, ਬਲਵਿੰਦਰ ਸਿੰਘ ਮੰਡੇਰ, ਇੰਦਰਜੀਤ ਸਿੰਘ ਮੁਨਸ਼ੀ, ਇੰਦਰਜੀਤ ਸਿੰਘ ਜੀਤੀ, ਹਰਮਨਜੀਤ ਸਿੰਘ ਖਾਲਸਾ ਤੇ ਰਾਜਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਪੁਲਿਸ ਦਹਿਸ਼ਤਵਾਦ ਦੇ ਨਾਂ ਤੇ ਸਿੱਖਾਂ ਨੂੰ ਬਦਨਾਮ ਤੇ ਪ੍ਰੇਸ਼ਾਨ ਕਰ ਰਹੀ ਹੈ।ਉਨਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਲਿਖਿਆ ਗਿਆ ਪੱਤਰ ਏਡੀਸੀ ਅਮਿਤ ਕੁਮਾਰ ਨੂੰ ਦਿੱਤਾ ਤੇ ਮੰਗ ਕੀਤੀ ਕਿ ਇਹ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ ਤੇ ਇਸ ਮਾਮਲੇ ਦੀ ਪੁਿਲਸ ਦੀ ਮਨਮਰਜ਼ੀ ਛੱਡ ਕੇ ਜ਼ਿਲਾ ਮੈਜਿਸਟਰੇਟ ਜਾਂਚ ਕਰਵਾਈ ਜਾਵੇ।ਉਨਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਵੱਲੋਂ ਮੁੜ ਖਾੜਕੂਵਾਦ ਉੱਭਰਨ ਦਾ ਢਮਢਮਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਿਕਾਰ ਕੀਤਾ ਜਾ ਰਿਹਾ ਹੈ,ਜਿਸਦਾ ਦਲ ਵੱਲੋਂ ਭਾਰੀ ਵਿਰੋਧ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਤਰਾਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਦੀ ਵੀ ਘੋਰ.

Post a Comment