ਭਦੌੜ/ਸ਼ਹਿਣਾ, 14 ਜਨਵਰੀ (ਸਾਹਿਬ ਸੰਧੂ)- ਦੇਰ ਸਾਮ ਬਲਾਕ ਸ਼ਹਿਣਾ ਦੇ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਇੱਕ ਨੌਜਵਾਨ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣਾ ਤੇ ਨਸ਼ੇ ਦਾ ਆਦੀ ਹੋਣ ਕਾਰਨ ਫਾਹਾ ਲੈ ਆਪਣੀ ਜੀਵਨ ਲੀਲ•ਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜੋਧਪੁਰ ਦੇ ਸਰਪੰਚ ਸੁਖਦੇਵ ਸਿੰਘ ਦੱਸਿਆ ਕਿ ਗੁਰਜੰਟ ਸਿੰਘ (19) ਪੁੱਤਰ ਗੁਰਤੇਜ਼ ਸਿੰਘ ਵਾਸੀ ਜੋਧਪੁਰ ਜੋ ਕਿ ਨਸ਼ਾ ਆਦਿ ਵੀ ਕਰਦਾ ਸੀ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਸੀ। ਇਸ ਲਈ ਇਸ ਨੇ ਮਾਨਸਿਕ ਦਬਾਅ ਤਹਿਤ ਆਪਣੇ ਆਪ ਨੂੰ ਆਪਣੇ ਘਰ ਵਿੱਚ ਪੱਖੇ ਨਾਲ ਲਮਕ ਕੇ ਫਾਹਾ ਲੈ ਲਿਆ। ਜਿਸ ਦੀ ਲਾਸ਼ ਨੂੰ ਬਰਨਾਲਾ ਸਿਵਲ ਹਸਪਤਾਲ ਵਿਖੇ ਭੇਜ਼ਿਆ ਜਾ ਚੁੱਕਾ ਸੀ। ਖ਼ਬਰ ਲਿਖੇ ਜਾਣ ਤੱਕ ਉਕਤ ਮ੍ਰਿਤਕ ਨੌਜ਼ਵਾਨ ਦਾ ਪੋਸਟਮਰਟਮ ਹੋਣ ਦੀ ਗੱਲ ਆਖੀ ਜਾ ਰਹੀ ਸੀ।

Post a Comment