ਝੁਨੀਰ 28 ਜਨਵਰੀ (ਸੰਜੀਵ ਸਿੰਗਲਾ) ਜਿਲ੍ਹਾ ਪੁਲਿਸ ਮੁੱਖੀ ਡਾ:ਨਰਿੰਦਰ ਭਾਰਗਵ ਦੀਆ ਹਦਾਇਤਾ ਅਨੁਸਾਰ ਪੰਜਾਬ ਪੁਲਿਸ ਵੱਲੋ ਜਿਲੇ ਦੇ ਵੱਖ-ਵੱਖ ਪਿੰਡਾ ਵਿੱਚ ਲੋਕਾ ਨੂੰ ਸਾਂਝ ਕੇਦਰ ਬਾਰੇ ਜਾਣਕਾਰੀ ਦੇਣ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡਾ ਦਸੌਦੀਆਂ,ਘੁਦੂਵਾਲਾ,ਜਟਾਣਾ ਖੁਰਦ ਅਤੇ ਸਾਹਨੇਵਾਲੀ ਵਿਖੇ ਪਬਲਿਕ ਨੂੰ ਸਬੋਧਨ ਕਰਦਿਆ ਸ੍ਰੀ ਹੋਲਦਾਰ ਕੁਲਦੀਪ ਸਿੰਘ ਅਤੇ ਸਰਦੂਲਗੜ੍ਹ ਨੇ ਕਿਹਾ ਕਿ ਸਾਨੂੰ ਸਾਂਝ ਕੇਂਦਰਾ ਰਾਹੀ ਹੋਣ ਵਾਲੇ ਕੰਮਾ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ ਜਿਵੇ ਕਿ ਕਿਸੇ ਵਅਿਕਤੀ ਨੇ ਆਪਣਾ ਲਾਇਸੰਸ ਰਨੀਓ ਜਾ ਪਾਸਪੋਰਟ ਬਾਰੇ ਜਾਣਕਾਰੀ ਅਸਲਾ ਲਾਇਸੰਸ ਰਨੀਓ ਬਾਰੇ ਅਤੇ ਆਪਣੇ ਘਰੇਲੂ ਮਸਲੇ ਦੀਆ ਸਮੱਸਿਆਵਾ ਅਤੇ ਆਪਣੇ ਵਹੀਕਲਾ ਦੇ ਕਾਗਜਾਤ ਵਗੈਰਾ ਅਤੇ ਆਚਰਣ ਸਰਟੀਫਿਕੇਟ ਲੈਣ ਸਬੰਧੀ ਆਦਿ ਲਈ ਸਾਂਝ ਕੇਂਦਰ ਵਿੱਚ ਸਰਕਾਰੀ ਫੀਸ ਭਰਕੇ ਜਾਣਕਾਰੀ ਲੈ ਸਕਦਾ ਹੈ । ਇਸ ਮੌਕੇ ਡੀ.ਐਸ.ਪੀ.ਸ੍ਰੀ ਰਾਕੇਸ ਕੁਮਾਰ,ਥਾਣਾ ਮੁੱਖੀ ਸ੍ਰ:ਰਜਿੰਦਰ ਪਾਲ ਸਿੰਘ,ਮੁਨਸੀ ਵਿਜੇ ਸ਼ਰਮਾ,ਤੋ ਇਲਾਵਾ ਗਲੋਬਲ ਕਮੇਟੀ ਦੇ ਆਗੂ ਤਰਸੇਮ ਸਿੰਘ ਸਿੱਧੂ,ਰਣਜੀਤ ਸਿੰਘ ਮਾਖੇਵਾਲਾ,ਹਰਚੇਤ ਸਿੰਘ ਚਹਿਲਾਵਾਲੀ ਆਗਿ ਵੀ ਹਾਜਿਰ ਸਨ ।
Post a Comment