ਨਾਭਾ, 27 ਜਨਵਰੀ (ਜਸਬੀਰ ਸਿੰਘ ਸੇਠੀ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਈ.ਟੀ.ਆਈ. ਦੇ ਪ੍ਰਿੰਸੀਪਲ ਦੀਆਂ ਧੱਕੇਸ਼ਾਹੀਆਂ ਖਿਲਾਫ਼ ਆਈ.ਟੀ.ਆਈ. ਨਾਭਾ ਦੇ ਗੇਟ ਅੱਗੇ ਪ੍ਰਿੰਸੀਪਲ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੀ ਜ਼ਿਲ•ਾ ਆਗੂ ਪਰਮਜੀਤ ਕੌਰ ਅਤੇ ਹਰਜੀਤ ਸੁੱਖੇਵਾਲ ਨੇ ਕਿਹਾ ਕਿ ਸਰਕਾਰੀ ਆਈ.ਟੀ.ਆਈ. ਵਿੱਚ ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦੇ ਡੈਮੋਕ੍ਰੇਟਿਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਦੁਆਰਾ ਸੰਸਥਾ ਵਿੱਚ ਅਣਲੋਕਤੰਤਰੀ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਲਗਾਤਾਰ ਨਾਮ ਕੱਟਣ ਅਤੇ ਅਸੈ¤ਸਮੈਂਟ ਨਾ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਬੱਸਾਂ ਦੀਆਂ ਸਮੱਸਿਆ ਕਾਰਨ ਲੇਟ ਹੋ ਜਾਣ ’ਤੇ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਤੋਂ ਉਨ•ਾਂ ਦੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ, ਇਸ ਦੇ ਨਾਲ ਹੀ ਜੇਕਰ ਵਿਦਿਆਰਥੀ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਰੈਲੀ ਮੁਜ਼ਾਹਰਾ ਕਰਦੇ ਹਨ ਤਾਂ ਉਨ•ਾਂ ਉਪਰ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਵਿਦਿਆਰਥੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਪ੍ਰਿੰਸੀਪਲ ਨੂੰ ਵਿਦਿਆਰਥੀਆਂ ਵਲੋਂ ਚੇਤਾਵਨੀ ਦਿੱਤੀ ਗਈ ਕਿ ਉਹ ਆਈ.ਟੀ.ਆਈ. ਦਾ ਮਾਹੌਲ ਖ਼ਰਾਬ ਨਾ ਕਰੇ। ਇਸ ਮੌਕੇ ਆਈ.ਟੀ.ਆਈ. ਪ੍ਰਧਾਨ ਹਰਿੰਦਰ ਹੈਰੀ, ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਪਰਮਜੀਤ ਸਿੰਘ, ਜਗਪ੍ਰੀਤ ਸਿੰਘ, ਹੈਪੀ, ਸੁਮਿਤ, ਪ੍ਰਦੀਪ ਅਤੇ ਵਿੱਕੀ ਤੋਂ ਇਲਾਵਾ ਬਲਵਿੰਦਰ ਸਿੰਘ ਖੇੜੀ ਅਤੇ ਕੁਲਵਿੰਦਰ ਸਿੰਘ ਖੇੜੀ ਵੀ ਮੌਜ਼ੂਦ ਸਨ।

Post a Comment