ਨਾਭਾ, 27 ਜਨਵਰੀ (ਜਸਬੀਰ ਸਿੰਘ ਸੇਠੀ)-ਕਲਮ ਦੇ ਧਨੀ ਉ¤ਘੇ ਪੱਤਰਕਾਰ ਸ. ਨਰਿੰਦਰ ਸਿੰਘ ਮਾਨ ਦਾ ਇਸ ਭਰਜਵਾਨੀ ਵਿਚ ਤੁਰ ਜਾਣ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਲਈ ਇੱਕ ਵੱਡਾ ਖਲਾਅ ਪੈਦਾ ਕਰ ਗਿਆ ਹੈ ਉ¤ਥੇ ਪੱਤਰਕਾਰ ਭਾਈਚਾਰੇ ਵਿਚ ਵੀ ਮਾਨ ਦੀ ਹੋਈ ਮੌਤ ’ਤੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਐਸ.ਓ.ਆਈ. ਦੇ ਕੌਮੀ ਪ੍ਰਧਾਨ ਦੇ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਰਿੰਦਰ ਸਿੰਘ ਮਾਨ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਨਰਿੰਦਰ ਸਿੰਘ ਮਾਨ ਦੀ ਮੌਤ ਇੱਕ ਅਸ਼ਿਹ ਸਦਮਾ ਹੈ ਜਿਸ ਨਾਲ ਇੱਕ ਵੱਡਾ ਖਲਾਅ ਪੈਦਾ ਹੋਇਆ ਹੈ ਕਿਉਂਕਿ ਸ. ਨਰਿੰਦਰ ਸਿੰਘ ਮਾਨ ਪਿਛਲੇ ਲੰਮੇਂ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ, ਜਿਸ ਨਾਲ ਪਾਰਟੀ ਨੂੰ ਵੀ ਉਸ ਦੇ ਤੁਰ ਜਾਣ ਕਾਰਨ ਇੱਕ ਵੱਡਾ ਘਾਟਾ ਪਿਆ ਹੈ। ਨਰਿੰਦਰ ਸਿੰਘ ਮਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਗੁਰਸੇਵਕ ਸਿੰਘ ਗੋਲੂ ਜ਼ਿਲ•ਾ ਪ੍ਰਧਾਨ ਐਸ.ਓ.ਆਈ. ਪਟਿਆਲਾ, ਸਰਬਜੀਤ ਸਿੰਘ ਚਿੰਝਰ ਜਿਲ•ਾ ਪ੍ਰਧਾਨ ਐਸ.ਓ.ਆਈ. ਫਤਿਹਗੜ• ਸਾਹਿਬ, ਗੁਰਮੀਤ ਸਿੰਘ ਖਹਿਰਾ ਡੀ.ਪੀ.ਆਰ.ਓ. ਚੰਡੀਗੜ•, ਯਾਦਵਿੰਦਰ ਸਿੰਘ ਜਾਦੂ, ਹਰਮੇਸ਼ ਸਿੰਘ ਚਹਿਲ ਸੂਬਾ ਜਥੇਬੰਦਕ ਸਕੱਤਰ ਬੀ.ਸੀ.ਵਿੰਗ, ਡਾ. ਬਲਕਾਰ ਸਿੰਘ ਘੁੰਡਰ ਜਿਲ•ਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕਾਲਾ ਭੜੀ ਸੂਬਾ ਪ੍ਰਧਾਨ ਬ੍ਰਾਹਮਣ ਸਭਾ, ਪ੍ਰਿਥੀ ਰਾਜ ਸਿੰਘ ਢਿੱਲੋਂ ਸਰਕਲ ਪ੍ਰਧਾਨ ਭਾਦਸੋਂ, ਸੋਹਣ ਲਾਲ ਭੜੀ ਪ੍ਰਧਾਨ ਸ਼ੈਲਰ ਮੁਨੀਮ ਐਸੋਸੀਏਸ਼ਨ, ਗੁਰਤੇਜ ਸਿੰਘ ਤੇਜੀ, ਸੋਨੀ ਚੌਧਰੀਮਾਜਰਾ, ਧਰਮਪਾਲ ਭੜੀ ਪੀ.ਏ. ਰਾਜੂ ਖੰਨਾ, ਵਿਜੈ ਕੁਮਾਰ ਕੈਦੂਪੁਰ, ਜਸਨਦੀਪ ਕੈਦੂਪੁਰ, ਆਦਿ ਪ੍ਰਮੁੱਖ ਹਨ। ਇਸ ਮੌਕੇ ਭਾਈ ਹਰਜਿੰਦਰ ਸਿੰਘ ਚੌਧਰੀਮਾਜਰਾ ਹਲਕਾ ਪ੍ਰਧਾਨ ਨਾਭਾ, ਜਿਲ•ਾ ਜਥੇਦਾਰ ਬਲਦੇਵ ਸਿੰਘ ਰੋੜੇਵਾਲ, ਡਾ. ਹਰਬੰਸ ਸਿੰਘ ਅਲੌਹਰਾਂ, ਹੰਸਾ ਸਿੰਘ ਹਰੀਦਾਸ ਕਲੋਨੀ ਨਾਭਾ, ਗੁਰਮੀਤ ਸਿੰਘ ਲਾਡੀ ਜੱਟਾ ਬਾਂਸ ਨਾਭਾ, ਨਿਰਮਲ ਸਿੰਘ ਊਧਾ, ਹਰਪਾਲ ਸਿੰਘ ਦੁਲੱਦੀ, ਪੀ.ਐਸ.ਯੂ. ਦੇ ਆਗੂਆਂ ਨੇ ਵੀ ਪੱਤਰਕਾਰ ਨਰਿੰਦਰ ਸਿੰਘ ਮਾਨ ਦੀ ਅਚਨਚੇਤੀ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Post a Comment