ਲੁਧਿਆਣਾ 21 ਜਨਵਰੀ ( ਸਤਪਾਲ ਸੋਨ9 ) ਗੁਰਦੁਆਰਾ ਚੇਤ ਸਿੰਘ ਨਗਰ ਦਾਣਾ ਮੰਡੀ ਗਿੱਲ ਚੌਂਕ ਲੁਧਿਆਣਾ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਉਭੀ, ਸੁਰਿੰਦਰ ਸਿੰਘ ਕਾਉਂਕੇ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਮੱਕੜ ਦੀ ਦੇਖ ਰੇਖ ਹੇਠ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ । ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਤੇ ਬੱਚਿਆਂ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰਚਨਾਵਾਂ ਗਾਈਆਂ । ਨਗਰ ਕੀਰਤਨ ਸ਼ਾਮ 6.00ਵਜੇ ਗੁਰਦੁਆਰਾ ਸਾਹਿਬ ਵਿਖੇ ਵਾਪਿਸ ਪੁੱਜਾ । ਉਪਰੰਤ 7.00 ਵਜੇ ਤੋਂ 10.00ਵਜੇ ਤੱਕ ਵਿਸ਼ਾਲ ਕਵੀ ਦਰਬਾਰ ਦਾ ਸੰਗਤ ਨੇ ਆਨੰਦ ਮਾਨਿਆ । ਕਵੀਆਂ ਵਿੱਚ ਗੁਰਨਾਮ ਸਿੰਘ ਕੋਮਲ, ਭਾਈ ਰਵਿੰਦਰ ਸਿੰਘ ਦੀਵਾਨਾ, ਜਸਬੀਰ ਕੌਰ ਭਿੰਡਰ, ਸੁਰਜੀਤ ਸਿੰਘ ਸਾਜਨ, ਜੋਗਿੰਦਰ ਸਿੰਘ ਕੰਗ ਤੇ ਜਮਨਾ ਨਗਰ ਵਾਲੀ ਬੀਬੀ ਵੱਲੋਂ ਦਸ਼ਮੇਸ਼ ਪਿਤਾ ਦੀਆਂ ਕਵਿਤਾਵਾਂ ਅਤੇ ਰਚਨਾਵਾਂ ਗਾ ਕੇ ਸੰਗਤ ਦੀ ਭਰਭੂਰ ਦਾਦ ਲਈ । ਭਾਈ ਰਵਿੰਦਰ ਸਿੰਘ ਦੀਵਾਨਾ ਅਤੇ ਬੀਬੀ ਜਸਬੀਰ ਕੌਰ ਭਿੰਡਰ ਦੀ ਗਾਈ ਰਚਨਾ ੂਮਾਏ ਨੀ ਮਾਏ ਮੈਨੂੰ ਕਲਗੀ ਧਰ ਦੇ ਪੜਨ ਸਕੂਲ ’ਚ ਪਾਦੇੂ ਸਰੋਤਿਆਂ ਨੇ ਐਨੀਂ ਪਸੰਦ ਕੀਤੀ ਕਿ ਸਗੰਤ ਵੱਲੋਂ ਵਾਰ ਵਾਰ ਜੈਕਾਰੇ ਛੱਡੇ ਗਏ । ਸਟੇਜ ਦਾ ਸੰਚਾਲਨ ਗੁਰਦੀਪ ਸਿੰਘ ਮੱਕੜ ਨੇ ਕੀਤਾ । ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਸਾਰੇ ਕਵੀਆਂ ਦਾ ਸਰੋਪੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ । ਗੁਰੂ ਕਾ ਲੰਗਰ ਜਲੇਬੀਆਂ ਸਮੇਤ ਅਤੁੱਟ ਵਰਤਾਇਆ ਗਿਆ ।

Post a Comment