ਇੰਦਰਜੀਤ ਢਿੱਲੋਂ, ਨੰਗਲ: ਹਰ ਸਰਕਾਰ ਵਲੋਂ ਦਲਿਤਾਂ ਲਈ ਭਲਾਈ ਦੇ ਦਾਅਵੇ ਕੀਤੇ ਜਾਂਦੇ ਹਨ। ਪੰਜਾਬ ਵਿੱਚ 30 ਪ੍ਰਤੀਸ਼ਤ ਤੋਂ ਵੱਧ ਅਬਾਦੀ ਦਲਿਤਾਂ ਦੀ ਹੋਣ ਕਾਰਨ ਹਰ ਰਾਜਨੀਤਿਕ ਪਾਰਟੀ ਵਲੋਂ ਦਲਿਤਾਂ ਦੀ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਸਰਕਾਰ ਦੁਆਰਾ ਅਨੁਸੂਚਿਤ ਜਾਤੀ ਦੇ ਗਰੀਬਾਂ ਲਈ ਕਈ ਤਰਾਂ• ਦੀਆਂ ਸਕੀਮਾਂ ਚਲਾਈਆਂ ਗਈਆਂ ਹਨ। ਪਰ ਇਹ ਯੋਜਨਾਵਾਂ ਗਰੀਬਾਂ ਤੱਕ ਪਹੁੰਚਦੀਆਂ ਹੀ ਨਹੀਂ ਰਸਤੇ ਵਿੱਚ ਹੀ ਇਹ ਭ੍ਰਿਸ਼ਟਾਚਾਰ ਦੀ ਭੇਟ ਚੜ ਜਾਂਦੀਆਂ ਹਨ ਅਤੇ ਜੇਕਰ ਕੋਈ ਯੋਜਨਾ ਸਿਰੇ ਚੜਦੀ ਵੀ ਹੈ ਤਾਂ ਇਸਦਾ ਲਾਭ ਸਬੰਧਿਤ ਲੋਕਾਂ ਤੱਕ ਨਹੀਂ ਪਹੁੰਚਦਾ। ਅੱਜ ਦੇਸ਼ ਦੀ ਅੱਧੀ ਨਾਲੋਂ ਜ਼ਿਆਦਾ ਜਨਸੰਖਿਆ ਕੋਲ ਰਹਿਣ ਲਈ ਪੱਕਾ ਮਕਾਨ ਨਹੀਂ ਹੈ। ਅੱਜ ਵੀ ਲੋਕ ਘਾਹ ਫੂਸ ਦੀਆਂ ਝੌਂਪੜੀਆਂ ਵਿੱਚ ਰਹਿਣ ਲਈ ਮਜ਼ਬੂਰ ਹਨ। ਦੇਸ਼ ਦੀ ਜਨਤਾ ਦੀ ਬਦਹਾਲੀ ਲਈ ਜ਼ਿਆਦਾਤਰ ਸਰਕਾਰ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਾਲੇ ਦੋਸ਼ੀ ਹਨ। ਦੇਸ਼ ਨੂੰ ਅਜ਼ਾਦ ਹੋਏ 65 ਸਾਲ ਬੀਤ ਗਏ ਹਨ ਪਰ ਅੱਜ ਵੀ ਦੇਸ਼ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਮੁਢਲੀਆਂ ਸਹੂਲਤਾਂ ਰੋਟੀ, ਮਕਾਨ, ਪੀਣ ਵਾਲਾ ਸਾਫ ਪਾਣੀ, ਸਿਹਤ ਸਹੂਲਤਾਂ, ਸਿਖਿਆ, ਰੋਜ਼ਗਾਰ ਤੋ ਵਾਂਝੀ ਹੈ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਕਈ ਪੰਜ ਸਾਲਾਂ ਯੋਜਨਾਵਾਂ ਬਣ ਚੁੱਕੀਆਂ ਹਨ ਅਤੇ ਇਹਨਾਂ ਯੋਜਨਾਵਾਂ ਤੇ ਲੱਖਾਂ ਕਰੋੜ ਰੁਪਿਆਂ ਖਰਚ ਹੋ ਚੁੱਕਿਆ ਹੈ ਪਰ ਫਿਰ ਵੀ ਦੇਸ਼ ਦੀ ਗਰੀਬ ਜਨਤਾ ਦੀ ਬਦਹਾਲੀ ਵਿੱਚ ਕੋਈ ਅੰਤਰ ਨਹੀਂ ਆਇਆ। ਇਹਨਾਂ ਯੋਜਨਾਵਾਂ ਲਈ ਲਗਾਇਆ ਗਿਆ ਰੁਪਿਆਂ ਭ੍ਰਿਸ਼ਟਾਚਾਰ ਦੀ ਭੇਟ ਚੜ ਗਿਆ ਅਤੇ ਸਾਡੇ ਮੰਤਰੀਆਂ ਅਤੇ ਨੌਕਰਸ਼ਾਹਾ ਦੇ ਵਿਦੇਸ਼ੀ ਬੈਂਕ ਖਾਤਿਆ ਵਿੱਚ ਜਮਾਂ• ਹੋ ਗਿਆ। ਦੇਸ਼ ਦੀ ਗਰੀਬੀ ਦੂਰ ਕਰਦੇ-ਕਰਦੇ ਸਾਡੇ ਮੰਤਰੀ ਲੱਖਾਂ ਕਰੋੜ ਦੇ ਮਾਲਕ ਬਣ ਬੈਠੇ। ਸਰਕਾਰ ਨੇ ਗਰੀਬਾਂ ਲਈ ਮਕਾਨ ਬਣਾਉਣ ਲਈ ਇੰਦਰਾ ਆਵਾਸ ਯੋਜਨਾ ਸ਼ੁਰੂ ਕੀਤੀ ਸੀ ਜਿਸ ਅਨੁਸਾਰ ਗਰੀਬ ਪਰਿਵਾਰਾਂ ਨੂੰ ਨਵੇਂ ਮਕਾਨ ਦੀ ਉਸਾਰੀ ਲਈ ਅਤੇ ਮੁਰੰਮਤ ਲਈ ਆਰਥਿਕ ਮੱਦਦ ਦਿੱਤਾ ਜਾਣਾ ਸੀ। ਇੰਦਰਾ ਅਵਾਸ ਯੋਜਨਾ ਜੋਕਿ 1985-86 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸਦਾ ਮੁੱਖ ਮੰਤਬ ਪਿੰਡਾਂ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀਆਂ/ ਅਨੁਸੂਚਿਤ ਜਨਜਾਤੀਆਂ, ਮੁੱਕਤ ਕਰਵਾਏ ਗਏ ਬੰਧੂਆਂ ਮਜਦੂਰਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਗੈਰ ਅਨੁਸੂਚਿਤ ਜਾਤੀਆਂ/ ਅਨੁਸੂਚਿਤ ਜਨਜਾਤੀਆਂ ਦੇ ਲੋਕਾਂ ਨੂੰ ਮਕਾਨ ਬਣਾਉਣ ਲਈ ਗਰਾਂਟ ਦੇਣਾ ਹੈ। ਪਰ ਇਨਾਂ ਸਕੀਮਾਂ ਦਾ ਕਿੰਨੇ ਕੁ ਲੋਕਾਂ ਨੂੰ ਲਾਭ ਹੋ ਰਿਹਾ ਹੈ ਇਸਦਾ ਪਤਾ ਲੋੜਵੰਦ ਗਰੀਬ ਲੋਕਾਂ ਨੂੰ ਮਿਲ਼ਕੇ ਹੀ ਲੱਗਦਾ ਹੈ। ਨੰਗਲ ਨਾਲ ਲੱਗਦੇ ਪਿੰਡ ਡੁਕਲੀ ਗਰੀਬ ਅੰਗਹੀਣ ਦਲਿਤ ਕਮਲਦੇਵ ਪੁਤੱਰ ਬਰਤੂ ਰਾਮ ਇਸ ਸਕੀਮ ਦਾ ਲਾਭ ਪਿਛਲੇ ਕਈ ਸਾਲਾਂ ਤੋਂ ਉਡੀਕ ਰਿਹਾ ਹੈ ਪਰ ਹੁਣ ਤੱਕ ਉਸ ਤੱਕ ਇਸ ਸਕੀਮ ਦਾ ਲਾਭ ਨਹੀਂ ਪਹੁੰਚਿਆ ਹੈ। ਕਮਲਦੇਵ ਦੇ ਕੱਚੇ ਮਕਾਨ ਦੀਆਂ ਕੰਧਾ ਡਿਗ ਚੁੱਕੀਆਂ ਹਨ ਅਤੇ ਛੱਪਰ ਦੀ ਛੱਤ ਵੀ ਉਡੱ ਰਹੀ ਹੈ। ਕਮਲਦੇਵ ਅਪਣੇ ਪਰਿਵਾਰ ਦੇ ਮੈਂਬਰਾਂ ਨਾਲ ਖੁੱਲੇ ਅਸਮਾਨ ਹੇਠ ਰਾਤਾਂ ਕੱਟਣ ਨੂੰ ਮਜਬੂਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਭਾਜਪਾ ਆਗੂ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੰਚਾਇਤ ਨੇ ਕਈ ਵਾਰ ਇਸ ਸਬੰਧੀ ਮਤੇ ਪਾਕੇ ਬਲਾਕ ਦਫਤਰ ਭੇਜੇ ਹਨ ਪਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਬੇਘਰੇ ਕਈ ਵਿਅਕਤੀਆਂ ਰਮੇਸ਼ ਕੁਮਾਰ, ਪਾਰਵਤੀ ਦੇਵੀ, ਕਮਲ ਦੇਵ, ਮਹਿੰਦਰ ਸਿਘ, ਭਾਗਵਤੀ ਅਤੇ ਕਿਸ਼ਨ ਲਈ ਇੰਦਰਾ ਅਵਾਸ ਯੋਜਨਾ ਅਧੀਨ ਮਕਾਨ ਬਣਾਕੇ ਦੇਣ ਲਈ ਮਤਾ ਪਾਇਆ ਗਿਆ ਸੀ ਪਰ ਹੁਣ ਤੱਕ ਕਿਸੇ ਤਰਾਂ ਦੀ ਕੋਈ ਮੱਦਦ ਨਹੀਂ ਮਿਲੀ ਹੈ। ਉਨ•ਾਂ ਦੱਸਿਆ ਕਿ ਕਈ ਵਿਅਕਤੀਆਂ ਨੇ ਸਰਕਾਰ ਦੇ ਲਾਰਿਆਂ ਤੋਂ ਦੁਖੀ ਹੋਕੇ ਕਰਜੇ ਲੈਕੇ ਮਕਾਨ ਬਦਾਏ ਹਨ ਜਦਕਿ ਕਈ ਅਜੇ ਵੀ ਖਸਤਾ ਹਾਲਤ ਮਕਾਨਾਂ ਵਿੱਚ ਰਹਿ ਰਹੇ ਹਨ। ਇਨ•ਾਂ ਮੰਗ ਕੀਤੀ ਕਿ ਗਰੀਬਾਂ ਲਈ ਬਣੀਆਂ ਸਕੀਮਾਂ ਦਾ ਸਹੀ ਲਾਭ, ਸਮੇਂ ਸਿਰ ਸਹੀ ਤਰੀਕੇ ਨਾਲ ਪਹੁੰਚਾਇਆ ਜਾਵੇ।


Post a Comment