ਲੁਧਿਆਣਾ (ਸਤਪਾਲ ਸੋਨੀ ) ਪੰਜਾਬੀ ਦੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੇ ਪੁੱਤਰ ਤੇ ਨੌਜਵਾਨ ਗਾਇਕ ਮਨਿੰਦਰ ਛਿੰਦਾ ਦੀ ਐਲਬਮ ‘ਯਾਰ ਬਦਲ ਜਾਂਦੇ’ ਚੁਆਇਸ ਕੰਪਨੀ ਵਲੋਂ ‘ਟਿੰਗ ਲਿੰਗ’ ਬਰਾਂਡ ਹੇਠ ਜਾਰੀ ਕੀਤੀ ਗਈ।ਐਲਬਮ ਜਾਰੀ ਕਰਨ ਦੀ ਰਸਮ ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ,ਜਸਬੀਰ ਸਿੰਘ ਜੱਸਲ ਸਾਬਕਾ ਸੱਕਤਰ ਪ੍ਰਦੇਸ਼ ਕਾਂਗਰਸ,ਨਰਿੰਦਰ ਜੱਸਲ ਅਤੇ ਸੁਰਿੰਦਰ ਛਿੰਦਾ ਨੇ ਨਿਭਾਈ ।ਚੁਆਇਸ ਕੰਪਨੀ ਦੇ ਮਾਲਿਕ ਬਲਬੀਰ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਮੌਕੇ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਚਪਨ ਤੋਂ ਹੀ ਆਪਣੇ ਦਾਦਾ ਬਚਨ ਰਾਮ ਅਤੇ ਪਿਤਾ ਸੁਰਿੰਦਰ ਛਿੰਦਾ ਤੋਂ ਗਾਇਕੀ ਦੀ ਗੁੜ੍ਹਤੀ ਮਿਲੀ ਹੋਣ ਕਰਕੇ ਮਨਿੰਦਰ ਛਿੰਦਾ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੰਗੀਤ ਦੀ ਸੇਵਾ ਨੂੰ ਸਮਰਪਿਤ ਹੈ । ਸ੍ਰ: ਜਸਬੀਰ ਸਿੰਘ ਜੱਸਲ ਨੇ ਕਿਹਾ ਕਿ ਭਾਵੇਂ ਅੱਜ ਬਹੁਤੇ ਨੌਜਵਾਨ ਗਾਇਕ ਪੋਪ ਸੰਗੀਤ ਦੇ ੱਿਪੱਛੇ ਲਗਕੇ ਪੰਜਾਬੀ ਸਭਿਆਚਾਰ ਤੋਂ ਦੂਰ ਜਾ ਰਹੇ ਹਨ ਪਰੰਤੂ ਮਨਿੰਦਰ ਛਿੰਦਾ ਬਿਨਾਂ ਕਿਸੇ ਲੋਭ ਲਾਲਚ ਤੋਂ ਅਜ ਵੀ ਧੜਲੇ ਨਾਲ ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀ ਸੇਵਾ ਵਿੱਚ ਲਗਿਆ ਹੋਇਆ ਹੈ । ਨਰਿੰਦਰ ਜੱਸਲ ਨੇ ਕਿਹਾ ਕਿ ਮਨਿੰਦਰ ਛਿੰਦਾ ਵੀ ਇਕ ਦਿਨ ਆਪਣੇ ਪਿਤਾ ਵਾਂਗ ਉੱਚੱੀਆਂ-ਉੱਚੀਆਂ ਮਜਿੰਲਾਂ ਤੈਅ ਕਰੇਗਾ। ਇਸ ਮੌਕੇ ਮਨਿੰਦਰ ਛਿੰਦਾ ਨੇ ਆਪਣੀ ਤਾਜਾ ਐਲਬਮ ਦੇ ਕੁਝ ਗੀਤ ਵੀ ਸੁਣਾਏ ।ਮਨਿੰਦਰ ਛਿੰਦਾ ਨੇ ਦਸਿਆ ਕਿ ਐਲਬਮ ਦੇ ਗੀਤ ਕਰਨਪ੍ਰੀਤ ਭਾਟੀਆ ਦੇ ਨਿਰਦੇਸ਼ਕ ਹੇਠ ਫਿਲਮਾਏ ਗਏ ਹਨ । ਐਲਬਮ ਨੂੰ ਸੰਗੀਤਕ ਛੋਹਾਂ ਲਾਲ ਕਮਲ ਨੇ ਦਿਤੀਆਂ ਹਨ ਅਤੇ ਗੀਤ ਦੀਪ ਮੰਗਲੀ, ਕੁਮਾਰ ਸਨੀ,ਗੁੱਡੂ ਸਿਧਵਾਂ ਤੇ ਪਵਨ ਚੋਟੀਆਂ ਨੇ ਰਚੇ ਹਨ। ਸਟੇਜ ਸੰਚਾਲਨ ਸ਼੍ਰੀ ਸ ਰਬਜੀਤ ਸਿੰਘ ਵਿਰਦੀ ਜੀ ਨੇ ਕੀਤਾ


Post a Comment