ਇੰਦਰਜੀਤ ਢਿੱਲੋਂ, ਨੰਗਲ: / ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਅਤੇ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਅਪਣੀ ਮੰਡੀ ਦੀ ਯੋਜਨਾ ਅਧੀਨ ਨੰਗਲ ਦੇ ਵੱਖ ਵੱਖ ਇਲਾਕਿਆਂ ਵਿੱਚ ਇਹ ਮੰਡੀ ਲੱਗਦੀ ਹੈ।ਨੰਗਲ ਸ਼ਹਿਰ ਵਿੱਚ ਇਹ ਸਬਜ਼ੀ ਮੰਡੀ ਹਫਤੇ ਵਿੱਚ ਦੋ ਦਿਨ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਲੱਗਦੀ ਹੈ।ਇਸ ਮੰਡੀ ਲਈ ਨੰਗਲ ਡੈਮ ਦੇ ਨੇੜ•ੇ ਦੋਹਾਂ ਨਹਿਰਾਂ ਦੇ ਵਿੱਚਕਾਰ ਚੀਫ ਰੈਸਟੋਰੈਂਟ ਕੋਲ਼ ਜਗ•ਾ ਰੱਖੀ ਹੋਈ ਹੈ।ਇਸ ਮੰਡੀ ਵਿੱਚ ਇਲਾਕੇ ਦੇ ਪਿੰਡਾਂ ਦੇ ਕਿਸਾਨ ਅਪਣੀਆਂ ਸਬਜ਼ੀਆਂ ਅਤੇ ਹੋਰ ਜ਼ਿਣਸਾਂ ਵੇਚਣ ਲਈ ਆਂਦੇ ਹਨ। ਬੇਸ਼ਕ ਕਿਸਾਨ ਮੰਡੀ ਵਿੱਚ ਕੇਵਲ਼ ਕਿਸਾਨਾਂ ਨੂੰ ਹੀ ਸਮਾਨ ਵੇਚਣ ਦਾ ਅਧਿਕਾਰ ਹੈ ਪਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲ਼ੀਭੁਗਤ ਨਾਲ ਕਿਸਾਨਾਂ ਨਾਲੋਂ ਵੱਧ ਰੇਹੜ•ੀਆਂ ਵਾਲ਼ੇ ਅਪਣਾ ਸਮਾਨ ਵੇਚਦੇ ਹਨ।ਇਸ ਕਿਸਾਨ ਮੰਡੀ ਵਿੱਚ ਜਰੂਰੀ ਸਹੂਲਤਾਂ ਪਿਸ਼ਾਬਖਾਨਾ, ਪੀਣ ਦੇ ਪਾਣੀ ਵਰਗੀਆਂ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਇਸ ਮੰਡੀ ਵਿੱਚ ਰੋਸਨੀ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਕਈ ਵਾਰੀ ਲੁਟਾਂ ਖੋਹਾਂ ਅਤੇ ਚੋਰੀ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।ਇਸ ਮੰਡੀ ਵਿੱਚ ਸਾਇਕਲ ਸਕੂਟਰ ਆਦਿ ਖੜ•ੇ ਕਰਨ ਲਈ ਕੋਈ ਸਹੀ ਥਾਂ ਨਾ ਹੋਣ ਕਾਰਨ ਅਕਸਰ ਲੜ•ਾਈ ਹੁੰਦੀ ਰਹਿੰਦੀ ਹੈ ਕਿਉਂਕਿ ਸੜ•ਕ ਤੇ ਰੇਹੜ•ੀ ਫੜ•ੀ ਵਾਲ਼ਿਆਂ ਨੇ ਕਬਜ਼ਾ ਕੀਤਾ ਹੋਇਆ ਹੈ।ਇਹਨਾਂ ਰੇਹੜ•ੀ ਫੜ•ੀ ਵਾਲ਼ਿਆਂ ਦੇ ਕਬਜ਼ੇ ਕਾਰਨ ਅਕਸਰ ਦੁਰਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸ਼ਨ ਵਲੋਂ ਇਹਨਾਂ ਨੂੰ ਇੱਥੋਂ ਹਟਾਉਣ ਲਈ ਕੋਈ ਕਦਮ ਨਹੀਂ ਚੁੱਕੇ ਜਾਂਦੇ ਹਨ।ਬੇਸ਼ਕ ਆਏ ਹੋਏ ਕਿਸਾਨਾਂ ਤੋਂ ਮਾਰਕੀਟ ਕਮੇਟੀ ਵਾਲ਼ਿਆਂ ਵਲੋਂ ਫੀਸ ਵਸੂਲੀ ਜਾਂਦੀ ਹੈ ਪਰ ਸਹੂਲਤਾਂ ਦੇ ਨਾਮ ਤੇ ਕੌਡੀ ਵੀ ਨਹੀਂ ਖਰਚੀ ਜਾਂਦੀ ਹੈ। ਜਦੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ਼ ਬਿਜਲੀ ਦ ਸਮੱਸਿਆ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਥੇ ਸਥਿਤ ਕੁਝ ਲੋਕਾਂ ਵਲੋਂ ਬਿਜਲੀ ਚੋਰੀ ਕੀਤੀ ਜਾਂਦੀ ਸੀ ਇਸ ਲਈ ਬਿਜਲੀ ਕੱਟ ਦਿਤੀ ਗਈ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਮੰਨਿਆ ਕਿ ਇਥੇ ਸਹੂਲਤਾਂ ਦੀ ਘਾਟ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਸਥਾਨ ਬੀ ਬੀ ਐਮ ਬੀ ਦਾ ਹੈ ਅਤੇ ਅਜੇ ਤੱਕ ਪੱਕੀ ਜਗ•ਾ ਮੰਡੀ ਲਈ ਕੋਈ ਨਿਸ਼ਚਿਤ ਨਹੀਂ ਹੋਈ ਹੈ ਜਦੋਂ ਕੋਈ ਪੱਕੀ ਥਾਂ ਅਲਾਟ ਹੋਈ ਤਾਂ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ। ਇਲਾਕੇ ਦੇ ਕਿਸਾਨਾਂ ਰਾਜਾ ਰਾਮ, ਲੱਖਾ ਸਿੰਘ, ਰਾਮ ਲਾਲ, ਹੀਰਾ ਸਿੰਘ, ਬਿੰਦਰ, ਬਖਸ਼ੀ ਰਾਮ, ਕਰਮਾ ਸੈਣੀ ਅਤੇ ਗਾਹਕਾਂ ਮੀਨਾ ਰਾਣੀ, ਸੁਰਿੰਦਰ, ਆਦਿ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮੰਡੀ ਵਿੱਚ ਜਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਦੂਰ ਹੋ ਜਾਵੇ।


Post a Comment