ਇੰਦਰਜੀਤ ਢਿੱਲੋਂ, ਨੰਗਲ: ਨੰਗਲ ਚੰਡੀਗੜ• ਮੁੱਖ ਮਾਰਗ ਤੇ ਪਿੰਡ ਬਰਾਹਮਪੁਰ ਪਾਸ ਅੱਜ ਦੋ ਵਾਹਨਾਂ ਦੀ ਆਪਸੀ ਟੱਕਰ ਹੋ ਗਈ ਜਿਸ ਵਿੱਚ ਤਿੰਨ ਬ¤ਚਿਆਂ ਸਮੇਤ 5 ਵਿਅਕਤੀ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਰੂਤੀ ਕਾਰ ਨੰਬਰ ਪੀ ਬੀ 07-ਐਲ-0454 ਵਿੱਚ ਸਵਾਰ 4 ਵਿਅਕਤੀ ਪਿੰਡ ਪੰਡੋਰੀ, ਹੁਸ਼ਿਆਰਪੁਰ ਜਾ ਰਹੇ ਸੀ, ਮਰੂਤੀ ਕਾਰ ਅਗਲੀ ਗੱਡੀ ਤੋਂ ਪਾਸ ਲੈਣ ਦੀ ਕੋਸ਼ਿਸ ਕੀਤੀ ਕਿ ਸਾਹਮਣੇ ਤੋਂ ਆ ਰਹੀ ਜਾਈਲੋ ਕਾਰ ਨੰਬਰ ਪੀਬੀ65-ਐਸ-4914 ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਜਖ਼ਮੀਆਂ ਨੂੰ ਨੰਗਲ ਦੇ ਬੀ ਬੀ ਐਮ ਬੀ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਦ ਜਾਮ• ਲੱਗ ਗਿਆ ਅਤੇ ਵਾਹਨਾਂ ਦੀ ¦ਬੀਆਂ ਲਾਇਨਾਂ ਲੱਗ ਗਈਆਂ। ਲੱਗਭੱਗ ਦੋ ਘੰਟੇ ਬਾਦ ਇਹ ਜਾਮ• ਖੁਲਿਆ ਤਾਂ ਵਾਹਨਾਂ ਦੀ ਇਸ ਰੂਟ ਤੇ ਆਵਾਜਾਈ ਸ਼ੁਰੂ ਹੋ ਸਕੀ। ਦੋਨਾਂ ਧਿਰਾਂ ਨੇ ਇਸ ਹਾਦਸੇ ਸਬੰਧੀ ਕਿਸੇ ਕਿਸਮ ਦੀ ਕਾਨੂੰਨੀਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿ¤ਤਾ ਅਤੇ ਸਮਝੌਤਾ ਹੋ ਜਾਣ ਦੀ ਖ਼ਬਰ ਹੈ।


Post a Comment