ਜੋਧਾਂ,16 ਜਨਵਰੀ (ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ)- ਪੰਜਾਬ ਦੀ ਤਰੱਕੀ ਵਿੱਚ ਵੀ ਐਨ ਆਰ ਆਈ ਵੀਰਾਂ ਦਾ ਵਿਸੇਸ ਸਹਿਯੋਗ ਹੈ ਜੋ ਵਿਦੇਸਾ ਵਿੱਚ ਸਖਤ ਮਿਹਨਤ ਕਰਕੇ ਤਰੱਕੀ ਕਰਦੇ ਹਨ ਉਸ ਦੇ ਬਾਵਜੂਦ ਵੀ ਉਹ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ।ਉਕਤ ਵਿਚਾਰ ਸ: ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਨੇ ਪ੍ਰੈਸ ਨਾਲ ਵਿਸੇਸ ਗੱਲਬਾਤ ਕਰਦਆਂਿ ਪ੍ਰਗਟ ਕੀਤੇ । ਸ: ਇਯਾਲੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਨਸਿਆਂ ਦਾ ਤਿਆਗ ਕਰਕੇ ਸਮਾਜਿਕ ਬੁਰਾਂਈਆ ਦੇ ਹੱਲ ਲਈ ਇੱਕਜੁੱਟ ਹੋਣ ਤਾਂ ਜੋ ਸਮਾਜ ਵਿੱਚ ਫੈਲੀਆ ਭਰੂਣ ਹੱਤਿਆ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਠੱਲ ਪਾਈ ਜਾ ਸਕੇ। ਸ:ਇਆਲੀ ਨੇ ਕਿਹਾ ਕਿ ਸਾਡੇ ਐਨ ਆਰ ਆਈ ਵੀਰ ਵੀ ਪੰਜਾਬ ਦੀ ਤਰੱਕੀ ਵਿੱਚ ਆਪਣਾਂ ਵਿਸੇਸ ਸਹਿਯੋਗ ਤਾਂ ਪਾ ਹੀ ਰਹੇ ਹਨ ਜਿਸਤੋਂ ਸੇਧ ਲੈ ਕੇ ਅਸੀਂ ਵੀ ਪੰਜਾਬ ਦੀ ਤਰੱਕੀ ਲਈ ਵੱਧ ਚੜ• ਕੇ ਸਹਿਯੋਗ ਪਾਉਣ ਦਾ ਯਤਨ ਕਰੀਏ। ਇਸ ਮੌਕੇ ਉਨ•ਾਂ ਨਾਲ ਸ: ਅਮਰਦੀਪ ਸਿੰਘ ਰੂਬੀ,ਸਰਪੰਚ ਜਗਦੇਵ ਸਿੰਘ ਜੋਧਾਂ,ਚਮਕੌਰ ਸਿੰਘ ਊਭੀ ਸੀਨੀਅਰ ਯੂਥ ਅਕਾਲੀ ਆਗੂ,ਸ: ਹਰਪ੍ਰੀਤ ਸਿੰਘ ਬੱਲੋਵਾਲ ਸੀਨੀਅਰ ਯੂਥ ਅਕਾਲੀ ਆਗੂ, ਸ: ਅੰਮ੍ਰਿਤਪਾਲ ਸਿੰਘ ਖੰਡੂਰ ਸੀਨੀਅਰ ਅਕਾਲੀ ਆਗੂ,ਮਨਜੀਤ ਸਿੰਘ ਮੋਹਲਾ,ਸ: ਬਲਦੇਵ ਸਿੰਘ ਜੋਧਾਂ,ਸ: ਹਰਬੰਸ ਸਿੰਘ ਖੰਗੂੜਾ,ਦਮਨਦੀਪ ਸਿੰਘ ਖੰਗੂੜਾ,ਕੁਲਦੀਪ ਪੰਧੇਰ,ਪ੍ਰਗਟ ਸਿੰਘ ਬੱਲੋਵਾਲ ਤੋਂ ਇਲਾਵਾ ਹੋਰ ਵੀ ਅਕਾਲੀ ਆਗੂ ਹਾਜਰ ਸਨ।


Post a Comment