ਕੋਟਕਪੂਰਾ/23 ਜਨਵਰੀ/ ਜੇ.ਆਰ.ਅਸੋਕ/ ਪਿਛਲੇ 14 ਸਾਲਾਂ ਤੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਬੇਰੁਜ਼ਗਾਰ ਲਾਇਨਮੈਨਾਂ ਨੇ ਅੱਜ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਰਿਹਾਇਸ਼ ਦੇ ਸਾਹਮਣੇ ਪਿੰਡ ਸੰਧਵਾਂ ਵਿਖੇ ਆਪਣੀਆਂ ਮੰਗਾਂ ਮਨਵਾਉਣ ਲਈ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਉਹ ਮੰਗ ਕਰ ਰਹੇ ਸਨ ਕਿ ਰਹਿੰਦੇ 4000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਤਰੁੰਤ ਦਿੱਤੇ ਜਾਣ । ਇਸ ਧਰਨੇ ਦੀ ਅਗਵਾਈ ਜ਼ਿਲ•ਾ ਪ੍ਰਧਾਨ ਹਰਪ੍ਰੀਤ ਸਿੰਘ ਮੜ•ਾਕ ਅਤੇ ਸੂਬਾ ਪ੍ਰੈਸ ਸਕੱਤਰ ਨਿਰਮਲ ਸਿੰਘ ਮਾਹਲਾ ਨੇ ਕੀਤੀ । ਉਨ•ਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 5000 ਲਾਇਨਮੈਨਾਂ ਦੀ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਸੀ ਜਿੰਨ•ਾਂ ਵਿਚੋਂ 4000 ਲਾਇਨਮੈਨਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ । ਉਨ•ਾਂ ਦੱਸਿਆ ਕਿ ਮਾਘੀ ਮੇਲੇ ਦੌਰਾਨ ਲਾਇਨਮੈਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਮੇਂ ਪੁਲਸ ਨੇ ਭਾਰੀ ਲਾਠੀਚਾਰਜ਼ ਕਰਕੇ ਵਰਕਰਾਂ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਕਈਆਂ ਨੂੰ ਜੇਲ• ਵਿਚ ਬੰਦ ਕਰ ਦਿੱਤਾ ਸੀ ਜਿੰਨ•ਾਂ ਵਿਚ 24 ਬੀਬੀਆਂ ਅਤੇ 2 ਬੱਚੇ ਸ਼ਾਮਲ ਹਨ। ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਨੇ ਇਹ ਫ਼ੈਸਲਾ ਕੀਤਾ ਸੀ ਕਿ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਉਨ•ਾਂ ਦੀਆਂ ਰਿਹਾਇਸ਼ਾਂ ਤੇ ਪਹੁੰਚ ਕੇ ਮੰਗ ਪੱਤਰ ਦਿੱਤੇ ਜਾਣ ਅਤੇ ਰੋਸ ਪ੍ਰਗਟਾਵੇ ਕੀਤੇ ਜਾਣ। ਇਸ ਰੋਸ ਧਰਨੇ ‘ਚ ਹਰਪ੍ਰੀਤ ਸਿੰਘ ਕੋਟਕਪੂਰਾ ਦੇ ਪਿਤਾ ਇਕਬਾਲ ਸਿੰਘ ਅਤੇ ਮਾਤਾ ਮਹਿੰਦਰ ਕੌਰ ਵੀ ਸ਼ਾਮਲ ਹੋਏ। ਉਨ•ਾਂ ਕਿਹਾ ਕਿ ਜਿੰਨੀ ਦੇਰ 4000 ਹਜ਼ਾਰ ਲਾੲਂੀਨਮੈਂਨਾਂ ਨੂੰ ਨਿਯੁਕਤੀ ਪੱਤਰ ਨਹੀ ਦਿੱਤੇ ਜਾਂਦੇ ਉਨਾਂ ਚਿਰ ਸ਼ੰਘਰਸ਼ ਜਾਰੀ ਰਹੇਗਾ। ਇਸ ਮੌਕੇ ਭਰਾਤਰੀ ਜੱਥੇਬੰਦੀਆਂ ਦੇ ਆਹੁਦੇਦਾਰ ਤੇ ਵਰਕਰ ਵੀ ਸ਼ਾਮਲ ਹੋਏ। ਜਿੰਨ•ਾਂ ‘ਚ ਪੀ ਐਸ ਯੂ ਦੇ ਆਗੂ ਜਸਕਰਨ ਸਿੰਘ ਮੌੜ, ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਦੇ ਜ਼ਿਲ•ਾ ਪੱਧਰੀ ਆਹੁਦੇਦਾਰ ਗੁਰਦਿੱਤ ਸਿੰਘ, ਅਸ਼ੋਕ ਕੌਸ਼ਲ ਅਤੇ ਹੋਰ ਵੀ ਕਈ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

Post a Comment