ਪੰਜਾਬ ਵਿਚ ਸਰਕਾਰੀ ਦਫਤਰਾਂ ਚ ਅੰਗਰੇਜੀ ਭਾਸ਼ਾ ਦੇ ਬੋਰਡ ਚਿੰਤਾ ਦਾ ਵਿਸ਼ਾ, ਸਰਕਾਰ ਜਾਗੇ

Friday, January 25, 20130 comments


ਖੰਨਾ 25 ਜਨਵਰੀ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਦੇ ਕਾਫੀ ਜ਼ਿਆਦਾ ਦਿੱਤੇ ਹੁਕਮ ਸਿਰਫ ਕਾਗਜ਼ਾਂ ਤਕ ਸੀਮਤ ਰਹਿ ਜਾਂਦੇ ਹਨ ਜਦੋਂ ਆਪਣੀ ਰਾਜ ਦੀ ਮਾਂ ਬੋਲੀ ਤੋਂ ਬੇਮੁਖ ਹੋਏ ਅਧਿਕਾਰੀ ਹਾਲੇ ਵੀ ਅੰਗਰੇਜ਼ੀ ਜ਼ੁਬਾਨ ਨੂੰ  ਪਹਿਲ ਦਿੰਦੇ ਨਜ਼ਰ ਆਉਂਦੇ ਹਨ । ਸਬ ਡਵੀਜ਼ਨਾ ਦੇ ਦਫਤਰਾਂ ਵਿਚ ਲੱਗੇ ਫਲੈਕਸੀ ਬੋਰਡ ਇਸਦੀ ਸ਼ਾਹਦੀ ਭਰਦੇ ਹਨ ਕਿ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜੇਕਰ ਪੰਜਾਬੀ ਮਾਂ ਬੋਲੀ ਲਈ ਸਬੰਧਤ ਇਲਾਕੇ ਦਾ ਅਧਿਕਾਰੀ ਅੰਗਰੇਜੀ ਪਿਆਰਾ ਹੈ ਤਾ ਪੰਜਾਬੀ ਨੂੰ ਲਾਗੂ ਕਰਨਾ ਸੁਪਨੇ ਵਰਗਾ ਹੋਵੇਗਾ। ਬਲਾਕ ਸਮਰਾਲਾ ਦੇ ਐਸ ਡੀ ਐਮ ਦਫਤਰ ਅੱਗੇ ਲੱਗਾ ਬੋਰਡ ਸਰਕਾਰੀ ਹੁਕਮਾਂ ਦਾ ਮੂੰਹ ਚਿੜ•ਾ ਰਿਹਾ ਹੈ ਜਿਵੇਂ ਸਾਰੇ ਲੋਕ ਪੰਜਬੀ ਦੀ ਥਾਂ ਅੰਗਰੇਜੀ ਪਿਆਰੇ ਬਣ ਗਏ ਹੋਣ। ਸ਼ਹਿਰ ਦੇ ਕਈ ਸਾਹਿਤਕ ਲੋਕਾਂ ਨੇ ਸਰਕਾਰੀ ਦਫਤਰਾਂ ਵਿਚ ਅੰਗਰੇਜੀ ਦੇ ਬੋਲਬਾਲੇ ਤੇ ਮੁਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਹੈੇ ਕਿ  ਉਕਤ ਅਧਿਕਾਰੀਆਂ ਨੂੰ ਦਫਤਰਾਂ ਦੇ ਬੋਰਡ ਤੇ ਦਫਤਰਾਂ ਵਿਚ ਨਿਰੋਲ ਪੰਜਾਬੀ ਵਿਚ ਕੰਮ ਕਰਨ ਲਈ ਸਖਤੀ ਨਾਲ ਹੁਕਮ ਦਿੱਤੇ ਜਾਣ ਤੇ ਅਵੱਗਿਆ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਯਕੀਨੀ ਬਣਾਈ ਜਾਵੇ। ਇਹ ਪੰਜਾਬੀ ਪਿਆਰਿਆ ਤੇ ਕਾਨੂੰਨ ਲਾਗੂ ਕਰਨ ਵਾਲੇ ਸਾਰਿਆ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈੇ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger