ਲੁਧਿਆਣਾ (ਸਤਪਾਲ ਸੋਨੀ ) ਸੰਯੁਕਤ ਰਾਸ਼ਟਰ ਵਲੋਂ ਦਸੰਬਰ 2010 ਵਿੱਚ ਪਾਸ ਕੀਤੇ ਗਏ ਪ੍ਰਸਤਾਵ ਅਨੁਸਾਰ ਸਾਲ 2013 ਨੂੰ ਅੰਤਰ-ਰਾਸ਼ਟਰੀ ਪੱਧਰ ਤੇ ‘ਜਲ ਸਹਿਯੋਗ’ਸਾਲ ਘੋਸ਼ਿਤ ਕੀਤਾ ਗਿਆ ਹੈ । ਡੀ.ਏ.ਵੀ ਕਾਲਜ ਮੈਨਜਮੈਂਟ ਕਮੇਟੀ ਨਵੀਂ ਦਿੱਲੀ ਵਲੋਂ ‘ਜਲ ਸਹਿਯੋਗ’ ਪ੍ਰੋਜੈਕਟ ਨੂੰ ਅੱਗੇ ਵਧਾਉਂਦਿਆਂ ਹੋਇਆਂ ਪ੍ਰੋਜੈਕਟ ‘ਬੁੰਦ ‘ ਸ਼ੁਰੂ ਕੀਤਾ ਗਿਆ ਹੈ।ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਲੋਂ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ । ਰੈਲੀ ਨੂੰ ਪ੍ਰਭਾਵੀ ਬਣਾਉਣ ਲਈ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਕ ਮਨੁੱਖੀ ਕੜੀ ਤਿਆਰ ਕੀਤੀ ਜਿਸ ਨੂੰ ਪ੍ਰਿੰਸੀਪਲ ਵਲੋਂ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪਿੰਸੀਪਲ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਮਨੁੱਖੀ ਜੀਵਨ ਵਿੱਚ ਪਾਣੀ ਦੀ ਮੱਹਤਤਾ ਨੂੰ ਦਿਖਾਣਾ ਹੈ ਅਤੇ ਭਵਿੱਖ ਵਿੱਚ ਵੀ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅਜਿਹੇ ਪ੍ਰੋਗਰਾਮਾਂ ਵਿੱਚ ਵਧ ਚੜ੍ਹਕੇ ਹਿੱਸਾ ਲਵੇਗਾ।ਇਸ ਵਿਸ਼ਾਲ ਰੈਲੀ ਰੂਪੀ ਮਨੁੱਖੀ ਕੜੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ।ਇਹ ਰੈਲੀ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਤੋਂ ਸ਼ੁਰੂ ਹੋਕੇ ਸੈਸ਼ਨ ਚੌਂਕ,ਫੁਆਰਾ ਚੌਂਕ,ਆਰਤੀ ਚੌਂਕ,ਘੁਮਾਰ ਮੰਡੀ,ਸਰਾਭਾ ਨਗਰ,ਹੈਬੋਵਾਲ ਪੁਲਿਸ ਸਟੇਸ਼ਨ ਤੋਂ ਕਰਨਵੀਰ ਹਸਪਤਾਲ,ਜਸੀਆਂ ਰੋਡ,ਭੂਰੀ ਵਾਲਾ ਗੁਰੂਦੁਆਰਾ ਤੋਂ ਦਯਾਨੰਦ ਹਸਪਾਤਲ ਹੁਮਦਿ ਹੋਈ ਵਾਪਿਸ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪਹੂੁੁੂੰਚੀ ।

Post a Comment