ਮੋਗਾ ਜ਼ਿਮਨੀ ਚੋਣ ਨਗਦੀ, ਸ਼ਰਾਬ, ਤੋਹਫੇ ਜਾਂ ਮੁਫਤ ਖਾਣੇ ਦੀ ਪੇਸ਼ਕਸ਼ ਨਾ ਸਵੀਕਾਰੀ ਜਾਵੇ- ਥਿੰਦ

Monday, January 28, 20130 comments


ਮੋਗਾ, 28 ਜਨਵਰੀ, / ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਇਕ ਪ੍ਰੈ¤ਸ ਨੋਟ ਰਾਹੀਂ ਮੋਗਾ ਵਿਧਾਨ ਸਭਾ ਸੀਟ ਨਾਲ ਸਬੰਧਿਤ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਮਨੀ ਚੋਣ ਦੌਰਾਨ ਨਗਦੀ, ਸ਼ਰਾਬ, ਤੋਹਫੇ ਜਾਂ ਮੁਫਤ ਖਾਣੇ ਦੀ ਪੇਸ਼ਕਸ਼ ਪ੍ਰਵਾਨ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਰਿਸ਼ਵਤ ਦੇਣ ਦੇ ਬਰਾਬਰ ਹੈ। ਰਿਸ਼ਵਤ ਲੈਣ ਅਤੇ ਦੇਣ ਵਾਲੀਆਂ ਦੋਹਾਂ ਧਿਰਾਂ ਨੂੰ ਇੱਕ ਸਾਲ ਦੀ ਕੈਦ ਜਾਂ ਜ਼ੁਰਮਾਨਾਂ ਹੋ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜ਼ਿਮਨੀ ਚੌਣ ਦੌਰਾਨ ਇਸ ਪ੍ਰਕਿਰਿਆ ਦੀ ਨਿਗਰਾਨੀ ਲਈ ਫਲਾਇੰਗ ਸਕੂਐਡ ਅਤੇ ਸਰਵੇਲੈਂਸ ਟੀਮਾਂ ਦਾ ਗਠਨ ਹੋ ਚੁੱਕਾ ਹੈ।ਸ੍ਰੀ ਥਿੰਦ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਸੂਚਨਾ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਸ਼ਿਕਾਇਤ ਸੈ¤ਲ ਦੇ ਟੋਲ ਫਰੀ ਨੰਬਰ 18001802374 ‘ਤੇ ਦਿੱਤੀ ਜਾ ਸਕਦੀ ਹੈ ।















Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger