ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੰਕੈਡਰੀ ਸਕੂਲ ਝੰਡੂਕੇ ਵਿਖੇ ਵਰਦੀਆ ਵੰਡੀਆ ਗਈਆ
ਝੁਨੀਰ 2 ਦਸੰਬਰ(ਸੰਜੀਵ ਸਿੰਗਲਾ) ਇਥੋ ਨੇੜਲੇ ਪਿੰਡ ਝੰਡੂਕੇ ਵਿਖੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆ ਸਕੂਲੀ ਬੱਚਿਆ ਨੂੰ ਗਰਮ ਵਰਦੀਆ,ਬੂਟ,ਜੁਰਾਬਾ ਵੰਡੀਆ ਗਈਆ ਜਾਣਕਾਰੀ ਦਿੰਦਿਆ ਸਕੂਲ ਦੇ ਇੰਚਾਰਜ ਮਾਸਟਰ ਗੁਰਜੀਤ ਸਿੰਘ ਲਾਲਿਆਵਾਲੀ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆ ਸਕੂਲੀ ਵਿਦਿਆਰਥੀਆ ਨੂੰ ਵਰਦੀਆ, ਬੂਟ, ਜੁਰਾਬਾ ਆਦਿ ਵੰਡੇ ਗਏ ।ਸਕੂਲ ਵਿਚ ਪੜ੍ਹਦੇ 6ਵੀ ਕਲਾਸ ਤੋ ਲੈ ਕੇ 8ਵੀ ਕਲਾਸ ਤੱਕ ਲੱਗ-ਭੱਗ 225 ਬੱਚਿਆ ਨੂੰ ਵਰਦੀਆ ਵੰਡੀਆ ਗਈਆ ਡੀ.ਡੀ.ਓ.ਮੋਹਣ ਲਾਲ ਸੱਲਣ ਨੇ ਬੱਚਿਆ ਨੂੰ ਸਬੋਧਨ ਕਰਸਿਆ ਹੋਇਆ ਕਿਹਾ ਕਿ ਜਿਥੇ ਬੱਚਿਆ ਨੂੰ ਪੜਾਈ ਵਿਚ ਧਿਆਨ ਦੇਣ ਦੀ ਲੋੜ ਹੈ ਉਥੇ ਬੱਚਿਆ ਨੂੰ ਸਰਦੀਆ ਦੇ ਮੌਸਮ ਤੋ ਬੱਚਣ ਦੀ ਵੀ ਲੋੜ ਹੈ ।ਇਸ ਮੌਕੇ ਤੇ ਲੋਕਲ ਕਮੇਟੀ ਦੇ ਚੈਅਰਮੇਨ ਬਘੇਰਾ ਸਿੰਘ ਉਪ ਚੈਅਰਮੇਨ ਮਲਕੀਤ ਸਿੰਘ ਨੰਬਰਦਾਰ ਸਰਪੰਚ ਗੁਰਦੇਵ ਸਿੰਘ,ਮਿੱਠੂ ਸਿੰਘ,ਰਾਮ ਸਿੰਘ,ਡਾ:ਜਗਦੇਵ ਸਿੰਘ,ਮਾ:ਡੁੰਗਰ ਸਿੰਘ,ਗੁਰਤੇਜ ਸਿੰਘ ਨਹਿਰੂ,ਬਲਵੀਰ ਸਿੰਘ ਤੋ ਇਲਾਵਾ ਸਕੂਲ ਦਾ ਸਟਾਫ ਮਾ:ਹਰਪਾਲ ਸਿੰਘ,ਗੁਰਤੇਜ ਸਿੰਘ,ਮਨਦੀਪ ਸਿੰਘ,ਗੁਰਕੀਰਤ ਕੌਰ,ਨਵਦੀਪ ਵਿਰਦੀ,ਟੀਨੂ ਰਾਣੀ ਅਤੇ ਜਸਵੀਰ ਕੌਰ ਵੀ ਹਾਜਿਰ ਸੀ ।
Post a Comment