ਝੁਨੀਰ 2 ਜਨਵਰੀ (ਸੰਜੀਵ ਸਿੰਗਲਾ) ਪੰਜਾਬ ਸਰਕਾਰ ਵੱਲੋ ਬੁਢਾਪਾ ਤੇ ਬਿਧਵਾ ਪੈਨਸ਼ਨ ਈ ਵੀ ਐਮ ਮਸ਼ੀਨਾਂ ਰਾਹੀ ਫਿੰਗਰ ਪ੍ਰਿੰਟਜ਼ ਦੇਣ ਨਾਲ ਪੈਨਸ਼ਨ ਧਾਰਕਾਂ ਨੂੰ ਜਿੱਥੇ ਦੋ ਦੋ ਦਿਨ ਖੱਜਲ ਖੁਆਰ ਹੋਣਾ ਪੈਂਦਾ ਹੈ ਉੱਥੇ ਬਹੁਤੇ ਲਾਭ ਪਾਤਰੀਆਂ ਦਾ ਮਸ਼ੀਨ ਤੇ ਫਿੰਗਰ ਪ੍ਰਿੰਟ ਸਹੀ ਨਾਂ ਆਉਣ ਤੇ ਉਹ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਬਿਨਾਂ ਪੈਨਸ਼ਨ ਲਏ ਹੀ ਮੁੜ ਜਾਂਦੇ ਹਨ।ਅਜਿਹੇ ਹੀ ਪਿੰਡ ਬਾਜੇਵਾਲਾ ਦੇ ਪੈਨਸ਼ਨ ਲਾਭ ਪਾਤਰੀ ਆਤਮਾ ਸਿੰਘ ਅਤੇ ਉਸ ਦੇ ਘਰਵਾਲੀ ਸੁਖਵੰਤ ਕੌਰ , ਮੱਲ ਸਿੰਘ ਬਜ਼ੁਰਗ ,ਭੂਰੋ ਕੌਰ , ਗੁਰਲਾਲ ਸਿੰਘ , ਖੁਸ਼ੀਆ ਖਾਂ , ਸੁਖਦੇਵ ਕੌਰ ਤੋ ਇਲਾਵਾ 50 ਦੇ ਕਰੀਬ ਪੈਨਸ਼ਨ ਧਾਰਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਕੜਾਕੇ ਦੀ ਠੰਢ ਚ ਸਾਨੂੰ ਦੋ ਦਿਨਾਂ ਤੋ ਖੱਜਲ ਖੁਆਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਤੁਹਾਡੇ ਤਾਂ ਫਿੰਗਰ ਪ੍ਰਿੰਟ ਹੀ ਨਹੀਂ ਆ ਰਹੇ ਜਿਸ ਕਰਕੇ ਤੁਹਾੰਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ।ਜਦਕਿ ਉਕਤ ਲਾਭ ਪਾਤਰੀ ਪਹਿਲਾ ਲੰਮੇ ਸਮੇ ਤੋ ਪੰਚਾਇਤ ਰਾਹੀ ਆਈ ਪੈਨਸ਼ਨ ਲੈ ਚੁੱਕੇ ਹਨ।ਉਹਨਾਂ ਸਰਕਾਰ ਪ੍ਰਤੀ ਰੋਸ਼ ਵਿਖਾਉਦਿਆ ਮੰਗ ਕੀਤੀ ਕਿ ਈ ਵੀ ਮਸ਼ੀਨਾਂ ਰਾਹੀ ਦਿੱਤੀ ਜਾਣ ਵਾਲੀ ਪੈਨਸ਼ਨ ਬੰਦ ਕੀਤੀ ਜਾਵੇ ਤੇ ਪੰਚਾਇਤਾਂ ਰਾਹੀਂ ਮੁੜ ਤੋ ਪੈਨਸ਼ਨ ਲਾਈ ਜਾਵੇ।ਪੈਨਸ਼ਨ ਵੰਡਣ ਵਾਲੇ ਮੁਲਾਜ਼ਮ ਗੁਰਵਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਬਾਜੇਵਾਲਾ ਪਿੰਡ ਦੀਆਂ 407 ਪੈਨਸ਼ਨਾਂ ਦਾ ਦੋ ਲੱਖ ਸੱਠ ਹਜਾਰ ਰੁਪਏ ਆਇਆ ਹੈ।ਜਿੰਨਾਂ ਚੋ ਲਾਭ ਪਾਤਰੀਆਂ ਦੇ ਨਰਮੇ ਵਾਲੇ ਟੀਂਡੇ ਕੱਢਣ ਆਦਿ ਤੇ ਹੋਏ ਫਿੰਗਰ ਪ੍ਰਿੰਟ ਖਰਾਬ ਕਾਰਨ ਅਸੀਂ ਇਹ ਪੈਨਸ਼ਨਾਂ ਕੱਲ ਮਿਤੀ 31-12-12 ਨੂੰ 120 ਤੇ ਅੱਜ 1 ਜਨਵਰੀ ਨੂੰ 5ਵਜੇ ਦੇ ਕਰੀਬ 95 ਹੀ ਪੈਨਸ਼ਨਾਂ ਵੰਡ ਸਕੇ ਹਾਂ।ਜਦੋ ਇਸ ਸੰਬੰਧੀ ਡੀ ਸੀ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਅਸੀ ਇਸ ਸੰਬੰਧੀ ਗੌਰ ਕਰਦੇ ਹਾਂ।
Post a Comment