ਬਲਾਤਕਾਰ ਦੇ ਦੋਸ਼ੀਆਂ ਨੂੰ ਹੋਵੇ ਫ਼ਾਂਸੀ ਦੀ ਸਜ਼ਾ
Saturday, January 12, 20130 comments
ਅਗਾਂਹ ਵਧੂ ਮਹਿਲਾਵਾਂ ਦੇ ਵਿਚਾਰ ਇ¤ਕ ਨਜ਼ਰ ’ਚ
ਇੰਦਰਜੀਤ ਢਿੱਲੋਂ, ਨੰਗਲ/ਰਾਜਧਾਨੀ ਦਿ¤Ñਲੀ ਵਿ¤ਚ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਦੇ ਨਾਲ ਵਾਪਰੀ ਸ਼ਰਮਨਾਕ ਅਤੇ ਮੰਦਭਾਗੀ ਘਟਨਾਂ ਨੇ ਰਾਜਧਾਨੀ ਦਿ¤ਲੀ ਦਾ ਤਖ਼ਤ ਵੀ ਹਿਲਾ ਕੇ ਰ¤ਖ ਦਿ¤ਤਾ ਹੈ। ਇਸ ਸ਼ਰਮਨਾਕ ਅਪਰਾਧ ਦੇ ਖ਼ਿਲਾਫ ਪੂਰੇ ਦੇਸ਼ ਸਮੇਤ ਨੰਗਲ ਵਿ¤ਚ ਵੀ ਆਵਾਜ਼ ਬੁਲੰਦ ਹੋਣ ਲ¤ਗੀ ਹੈ , ਅਤੇ ਦੇਸ਼ ਅਤੇ ਵਿਦੇਸ਼ ਵਾਸੀਆਂ ਵ¤ਲੋਂ ਵੀ ਇਸ ਤਰ•ਾਂ ਦੇ ਘਿਨਾਂਉਂਣੇ ਕੰਮ ਕਰਨ ਵਾਲਿਆਂ ਲਈ ਫਾਂਸੀ ਤ¤ਕ ਦੀ ਸਜ਼ਾ ਦੀ ਮੰਗ ਜ਼ੋਰ ਫੜਨ ਲ¤ਗੀ ਹੈ। ਇਸਦੇ ਸਬੰਧ ’ਚ ਅ¤ਜ ਇਸ ਪਰਿਚਰਚਾ ’ਚ ਹਿ¤ਸਾ ਲੈਂਦੇ ਹੋਏ ਰਿਟਾਇਰਡ ਮੁ¤ਖ ਅਧਿਆਪਿਕਾ ਮਨਜੀਤ ਕੌਰ ਦਾ ਕਹਿਣਾਂ ਹੈ ਕਿ ਸਮਾਜ ਵਿ¤ਚ ਇਸ ਤਰਾਂ• ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਂਣਾ ਹੀ ਪਵੇਗਾ ਨਹੀਂ ਤਾਂ ਆਉਂਣ ਵਾਲੇ ਸਮੇਂ ’ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਨ•ਾਂ ਕੇਸਾਂ ’ਚ ਫਸੇ ਅਪਰਾਧੀ ਅਦਾਲਤਾਂ ’ਚ ਲੰਮੇਂ ਸਮੇਂ ਤੱਕ ਕੇਸ ਚ¤ਲਣ ਤੋਂ ਬਾਅਦ ਅਕਸਰ ਛੁ¤ਟ ਜਾਂਦੇ ਹਨ ਜਿਸ ਨਾਲ ਪੀੜਤ ਨੂੰ ਅਦਾਲਤੀ ਖ਼¤ਜਲ ਖ਼ੁਆਰੀ ਤੋ ਂਇਲਾਵਾ ਹੋਰ ਕੁ¤ਝ ਵੀ ਹਾਸਲ ਨਹੀਂ ਹੁੰਦਾ। ਇਸ ਤਰ•ਾਂ ਦੇ ਕੇਸਾਂ ਦੇ ਨਿਪਟਾਰੇ ਫਾਸਟ ਟਰੈਕ ਅਦਾਲਤਾਂ ਰਾਹੀਂ ਹੋਣੇ ਚਾਹੀਦੇ ਹਨ ਤਾਂ ਕਿ ਇਨ•ਾਂ ਕੇਸਾਂ ’ਚ ਸ਼ਾਮਲ ਅਪਰਾਧੀਆਂ ਨੂੰ ਜਲਦ ਤੋਂ ਜਲਦ ਸਜ਼ਾ ਹੋ ਸਕੇ। ਆਜ਼ਾਦੀ ਦੇ 65 ਸਾਲਾਂ ਬਾਦ ਵੀ ਇਸ ਦੇਸ਼ ਵਿੱਚ ਮਹਿਲਾਵਾਂ ਅਸੁਰਖਿੱਤ ਹਨ ਅਤੇ ਗੁੰਡੇ ਸ਼੍ਰੇਆਮ ਮਹਿਲਾਵਾਂ ਨਾਲ ਗੁੰਡਾਗਰਦੀ ਕਰ ਰਹੇ ਹਨ। ਦੇਸ਼ ਦੀ ਰਾਜਧਾਨੀ ਵਿੱਚ ਵਾਪਰੇ ਇਸ ਕਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਮਹਿਲਾਵਾਂ ਸੁਰ¤ਖਿਅਤ ਨਹੀਂ ਹਨ। ਮਹਿਲਾਵਾਂ ਦੀ ਸੁਰ¤ਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਦੇਸ਼ ਦੀ ਅੱਧੀ ਅਬਾਦੀ ਮਹਿਲਾਵਾਂ ਵੀ ਆਜ਼ਾਦੀ ਦਾ ਆਨੰਦ ਮਾਣ ਸਕਣ ਅਤੇ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਕੇ ਦੇਸ਼, ਸਮਾਜ, ਪਰਿਵਾਰ ਦੇ ਵਿਕਾਸ ਵਿੱਚ ਬਰਾਬਰ ਯੋਗਦਾਨ ਪਾ ਸਕਣ।
ਆਈ ਟੀ ਸਪੈਸ਼ਲਿਸਟ ਹਰਪ੍ਰੀਤ ਕੌਰ ਮਾਹਲ ਦਾ ਕਹਿਣਾਂ ਹੈ ਕਿ ਸਰਕਾਰ ਵ¤ਲੋਂ ਲੜਕੀਆਂ ਦੀ ਸੁਰ¤ਖਿਆ ਦਾ ਡੰਕਾ ਰੋਜ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਤੇ ਬਜਾਇਆ ਜਾਂਦਾ ਹੈ ਪਰ ਪ੍ਰੈਕਟੀਕਲੀ ਕੁਝ ਵੀ ਨਹੀ ਹੁੰਦਾ ਇਹ ਵਾਅਦੇ ਸਿਰਫ ਦਾਅਵੇ ਬਣ ਕੇ ਰਹਿ ਜਾਂਦੇ ਹਨ। ਜਦੋਂ ਤ¤ਕ ਸਰਕਾਰ ਬਲਾਤਕਾਰਾਂ ਦੇ ਮਾਮਲਿਆਂ ’ਚ ਲਿਪਟੇ ਅਪਰਾਧੀਆਂ ਖ਼ਿਲਾਫ਼ ਫਾਂਸੀ ਵਰਗੀ ਸਜ਼ਾਂ ਲਾਗੂ ਨਹੀਂ ਕਰਦੀ ਉਦੋਂ ਤ¤ਕ ਲੜਕੀਆਂ ਤੇ ਇਹੋ ਜਿਹੇ ਜ਼ੁਲਮ ਹੁੰਦੇ ਰਹਿਣਗੇ ਅਤੇ ਅਪਰਾਧੀਆਂ ਨੂੰ ਸ਼ਹਿ ਮਿਲਦੀ ਰਹੇਗੀ। ਇਨ•ਾਂ ਕਿਹਾ ਕਿ ਦੇਸ਼ ਵਿੱਚ ਫੈਲੇ ਇਨ•ਾਂ ਦਰਿੰਦਿਆਂ ਨੂੰ ਰਾਜਨੀਤੀਵਾਨਾਂ ਦੀ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਅੱਜ ਵੱਡੇ-ਵੱਡੇ ਗੁਨਾਹ ਕਰਨ ਵਾਲੇ ਵਿਅਕਤੀ, ਰਾਜਨੀਤੀਵਾਨ ਅਤੇ ਅਧਿਕਾਰੀ ਸ਼ਰੇਆਮ ਘੁੰਮ ਰਹੇ ਹਨ। ਮਹਿਲਾਵਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਨਾਉਣੀਆਂ ਘਟਨਾਵਾਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ ਜੋਕਿ ਸਭਿਅਕ ਸਮਾਜ ਦੇ ਮੂਹੰ ਤੇ ਕਰਾਰੀ ਚਪੇੜ ਹੈ। ਇਸ ਤਰਾਂ ਦੀਆਂ ਘਟਨਾਵਾਂ ਲਈ ਸਰਕਾਰ ਸਿੱਧੇ ਤੋਰ ਤੇ ਦੋਸ਼ੀ ਹੈ ਅਤੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁੜ• ਅਜਿਹੀ ਕੋਈ ਘਟਨਾ ਨਾਂ ਵਾਪਰੇ।
ਫਰਮਾਂਸਿਸਟ ਬਲਜਿੰਦਰ ਕੌਰ ਦਾ ਕਹਿਣਾਂ ਹੈ ਕਿ ਜਿਸ ਔਰਤ ਜਾਂ ਲੜਕੀ ਦੇ ਨਾਲ ਇਸ ਤਰ•ਾਂ ਦੀ ਘਟਨਾਂ ਵਾਪਰਦੀ ਹੈ ਉਹ ਸਮਾਜ ’ਚ ਇ¤ਕ ਤਰ•ਾਂ ਜਿੰਦਾ ਲਾਸ਼ ਬਣਕੇ ਰਹਿ ਜਾਂਦੀ ਹੈ। ਕੇਂਦਰ ਸਰਕਾਰ ਮਹਿਲਾਵਾਂ ਪ੍ਰਤੀ ਵਾਪਰਨ ਵਾਲੇ ਅਪਰਾਧਾਂ ਨੂੰ ਰੋਕਣ ਲਈ ਅਤੇ ਇਸ ਤਰ•ਾਂ ਦੇ ਘਿਨਾਉਂਣੇ ਕੰਮ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੇ ਕਾਨੂੰਨ ਬਣਾਏ ਜਾਣ ਅਤੇ ਇਨ•ਾਂ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਜੋ ਅਪਰਾਧੀਆਂ ਦੇ ਦਿਲਾਂ ਵਿ¤ਚ ਡਰ ਪੈਦਾ ਹੋਵੇ ਤੇ ਅਜਿਹੀਆਂ ਵਾਰਦਾਤਾਂ ਤੇ ਵਿਰਾਮ ਲ¤ਗੇ ਅਤੇ ਦੇਸ਼ ਵਿੱਚ ਮਹਿਲਾਵਾਂ ਮਹਿਫੂਜ ਰਹਿ ਸਕਣ, ਜੇਕਰ ਇਨ•ਾਂ ਕੁਰੀਤੀਆਂ ਨੂੰ ਖੱਤਮ ਕਰਨ ਵਿੱਚ ਦੇਰੀ ਕੀਤੀ ਗਈ ਤਾਂ ਦੇਸ਼ ਦਾ ਭਵਿੱਖ ਅੰਧਕਾਰ ਵਿੱਚ ਚਲਾ ਜਾਵੇਗਾ।
ਸਕੂਲ ਅਧਿਆਪਿਕਾ ਰਵਿੰਦਰ ਕੌਰ ਦਾ ਕਹਿਣਾਂ ਹੈ ਕਿ ਮਹਿਲਾਵਾਂ ਵਿਸ਼ੇਸ ਤੌਰ ਤੇ ਸਕੂਲ ਕਾਲਜ ਪੜ•ਣ ਲਈ ਜਾਣ ਵਾਲੀਆਂ ਲੜਕੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪੁਲਿਸ ਕਰਮਚਾਰੀ ਨਿਯੁਕਤ ਕੀਤੇ ਜਾਣ ਜਿਨ•ਾਂ ਵਿੱਚ ਮਹਿਲਾ ਕਰਮਚਾਰੀ ਵੀ ਸ਼ਾਮਲ ਹੋਣ, ਇਲਾਕੇ ਵਿੱਚ ਪੈਂਦੇ ਵਿਦਿਅਕ ਅਦਾਰਿਆਂ ਵਿੱਚ ਸਮੇਂ ਸਮੇਂ ਤੇ ਪੁਲਿਸ ਕਰਮਚਾਰੀ ਸਿਵਲ ਵਰਦੀ ਵਿੱਚ ਗੇੜ•ਾ ਮਾਰਨ ਅਤੇ ਸਕੂਲ ਕਾਲਜ ਖੁੱਲਣ ਅਤੇ ਛੁੱਟੀ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਗਲੀ ਮੁਹਲਿਆਂ ਵਿੱਚ ਘੁੰਮਦੇ ਅਵਾਰਾ ਕਿਸਮ ਦੇ ਲੜਕਿਆਂ ਤੇ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਸ ਸਬੰਧੀ ਕਿਸੇ ਵੀ ਤਰਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਬਰਦਾਸ਼ਤ ਨਾਂ ਕੀਤੀ ਜਾਵੇ, ਪੁਲਿਸ ਦੀ ਕਾਰਗੁਜਾਰੀ ਸਬੰਧੀ ਬਣਨ ਵਾਲੀਆਂ ਕਮੇਟੀਆਂ ਵਿੱਚ ਨਿਰੋਲ ਗੈਰ ਰਾਜਨੀਤਿਕ ਵਿਅਕਤੀਆਂ ਨੂੰ ਹੀ ਸ਼ਾਮਿਲ ਕੀਤਾ ਜਾਵੇ, ਮਹੀਨੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੁਲਿਸ ਅਤੇ ਪ੍ਰਸਾਸਨਿਕ ਉੱਚ ਅਧਿਕਾਰੀ ਲੋਕਾਂ ਨੂੰ ਜਰੂਰ ਮਿਲਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ, ਪੁਲਿਸ ਅਤੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਮੋਬਾਇਲ ਨੰਬਰ ਜੋਕਿ ਹਰ ਵੇਲੇ ਚੱਲਦੇ ਹੋਣ ਜਨਤਕ ਸਥਾਨਾਂ ਸਕੂਲਾਂ, ਕਾਲਜਾਂ, ਹਸਪਤਾਲਾਂ, ਬੱਸ ਸਟੈਂਡਾਂ, ਪਾਰਕਾਂ ਆਦਿ ਤੇ ਜਰੂਰ ਲਿਖਵਾਏ ਜਾਣ ਅਤੇ ਰੋਜਾਨਾਂ ਅਖਬਾਰਾਂ ਵਿੱਚ ਛਪਵਾਏ ਜਾਣ ਤਾਂ ਜੋ ਲੋੜ ਪੈਣ ਤੇ ਸੰਪਰਕ ਹੋ ਸਕੇ।
ਪ੍ਰੋਫੈਸਰ ਮਾਧੁਰੀ ਗੁਪਤਾ ਦਾ ਕਹਿਣਾਂ ਹੈ ਕਿ ਔਰਤਾਂ ਦੇ ਉ¤ਤੇ ਹੋ ਰਹੇ ਅ¤ਤਿਆਚਾਰਾਂ ਲਈ ਦੇਸ਼ ਵਾਸੀ ਵੀ ਜਿੰਮੇਵਾਰ ਹਨ, ਜਦੋਂ ਪੀੜਤ ਲੜਕੀ ਦਾ ਦੋਸਤ ਜਨਤਾ ਤੋਂ ਮਦਦ ਦੀ ਪੁਕਾਰ ਕਰ ਰਿਹਾ ਸੀ ਤਾਂ ਕੋਈ ਵੀ ਉਸ ਲੜਕੀ ਦਾ ਤਨ ਢ¤ਕਣ ਲਈ ਅ¤ਗੇ ਨਹੀਂ ਆਇਆ। ਅ¤ਜ ਦੇ ਟਾਈਮ ’ਚ ਜਿ¤ਥੇ ਸੋਨੀਆਂ ਗਾਂਧੀ, ਸ਼ੀਲਾ ਦੀਕਸ਼ਿਤ, ਮਮਤਾ ਬੈਨਰਜੀ ਵਰਗੀਆਂ ਔਰਤਾਂ ਦੇਸ਼ ਦੀ ਅਗਵਾਈ ਕਰ ਰਹੀਆਂ ਹਨ ਖ਼ੁਦ ਔਰਤਾਂ ਹੋਕੇ ਵੀ ਔਰਤਾਂ ਦੇ ਹ¤ਕਾਂ ਦੀ ਰਾਖੀ ਲਈ ਕੋਈ ਵੀ ਇ¤ਕ ਮਹ¤ਤਵਪੂਰਨ ਨਿਰਣਾਂ ਲੈਣ ਤੋਂ ਅਸਮਰਥ ਹਨ। 18ਵੀਂ ਸਦੀ ਤੋਂ ਹੀ ਔਰਤ ਨੂੰ ਗੁਲਾਮੀਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ ਮਹਾਂਭਾਰਤ ਕਾਲ ਦੇ ਦਰੋਪਦੀ ਚੀਰਹਰਨ ਤੋਂ ਲੈਕੇ ਅ¤ਜ 21ਵੀਂ ਸਦੀ ਤ¤ਕ ਵੀ ਔਰਤ ਨੂੰ ਪੈਰ ਦੀ ਜੁ¤ਤੀ ਹੀ ਸਮਝਿਆ ਜਾ ਰਿਹਾ ਹੈ, ਦਾਮਨੀ ਨਾਲ ਵਾਪਰੀ ਇਸ ਸ਼ਰਮਨਾਕ ਘਟਨਾਂ ਤੋਂ ਬਾਦ ਸ਼ਰਮਸਾਰ ਹੋਏ ਦੇਸ਼ ਦੇ ਸੰਵਿਧਾਨ ਨੂੰ ਔਰਤਾਂ ਦੀ ਰਾਖ਼ੀ ਲਈ ਇ¤ਕ ਅਜਿਹਾ ਕਠੋਰ ਕਾਨੂੰਨ ਬਣਾਉਂਣਾ ਚਾਹੀਦਾ ਹੈ ਕਿ ਕਿਸੇ ਵੀ ਦਰਿੰਦੇ ਦੀ ਰੂਹ ਅਜਿਹੀ ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਨੂੰਨ ਦੇ ਡਰ ਨਾਲ ਕੰਬ ਜਾਵੇ। ਇਹ ਹੀ ਦਾਮਿਨੀ ਲਈ ਸ¤ਚੀ ਸ਼ਰਧਾਂਜਲੀ ਹੋਵੇਗੀ।

Post a Comment