ਪਬਲਿਕ ਸਥਾਨ ਤੇ ਸਿਗਰੇਟਨੋਸ਼ੀ ਕਰਨ ਵਾਲਿਆਂ ਦੇ ਚਲਾਣ ਕੱਟੇ
Saturday, January 12, 20130 comments
ਇੰਦਰਜੀਤ ਢਿੱਲੋਂ, ਨੰਗਲ/ਅੱਜ ਖੁਰਾਕ ਸਪਲਾਈ ਇੰਸਪੈਕਟਰ ਵਲੋਂ ਆਪਣੀ ਟੀਮ ਦੇ ਨਾਲ ਵੱਖ ਵੱਖ ਸਥਾਨਾਂ ਤੇ ਸਿਗਰੇਟ, ਬੀੜੀ ਪੀਣ ਵਾਲਿਆਂ ਦੇ ਚਲਾਣ ਕੱਟੇ ਜਿਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਰੰਗਰਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਿਸੀ ਪਬਲਿਕ ਸਥਾਨ ਤੇ ਤੰਬਾਕੂ, ਬੀੜੀ, ਸਿਗਰੇਟ ਪੀਣਾ ਮਨਾ ਹੈ ਜਿਸ ਦੇ ਤਹਿਤ ਜਿਹੜੇ ਲੋਕ ਸੜਕਾਂ ਤੇ ਖੜੇ ਜਾ ਪਬਲਿਕ ਸਥਾਨਾਂ ਤੇ ਤੰਬਾਕੂ ਦਾ ਸੇਵਨ ਕਰਦੇ ਪਾਏ ਗਏ ਉਨ•ਾਂ ਦੇ ਅਸੀਂ 10 ਦੇ ਕਰੀਬ ਚਲਾਣ ਕੱਟ ਕੇ 800 ਰੁਪਏ ਵਸੂਲ ਕੀਤੇ ਤੇ ਉਨ•ਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਵਿਅਕਤੀ ਸ਼ਰੇਆਮ ਤੰਬਾਕੂ ਦਾ ਸੇਵਨ ਨਾ ਕਰੇ।

Post a Comment