ਭ੍ਰਿਸ਼ਟ ਅਫਸਰਾਂ ਨੂੰ ਪੂਰੀ ਦੁਨੀਆਂ ਵਿੱਚ ਨਸ਼ਰ ਕਰਨ ਤੇ ਅਸੀਂ ਮੀਡੀਆ ਦੇ ਧੰਨਵਾਦੀ ਹਾਂ- ਸੰਧੂ, ਟਹਿਲ ਸਿੰਘ

Saturday, January 19, 20130 comments


ਸਮਰਾਲਾ 19 ਜਨਵਰੀ ( ਧਾਲੀਵਾਲ, ਢੀਂਡਸਾ) ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਬਦੌਲਤ ਸਾਡੀ ਕਾਫੀ ਸਮੇਂ ਤੋਂ ਹੱਕ ਸੱਚ ਲਈ ਉਠਾਈ ਜਾ ਰਹੀ ਅਵਾਜ਼ ਨੂੰ ਜਿਸ ਤਰ•ਾਂ ਉਤਸ਼ਾਹ ਮਿਲਿਆ ਹੈ, ਉਸ ਲਈ ਪੂਰੀ ਦੁਨੀਆਂ ਨੂੰ ਰਸਤਾ ਦਿਖਾਉਣ ਵਾਲੇ ਉਪਰੋਕਤ ਸਾਧਨਾਂ ਦੀ ਕੋਟਿ ਕੋਟਿ ਧੰਨਵਾਦੀ ਹਾਂ, ਜਿਨ•ਾਂ ਨੇ ਬਿਪਤਾ ਵਿੱਚ ਸਾਨੂੰ ਸਹਾਰਾ ਦਿੱਤਾ ਅਤੇ ਪੂਰੀ ਲੋਕਾਈ ਨੂੰ ਸਾਡੇ ਨਾਲ ਹਮਦਰਦੀ ਵਜੋਂ ਜੋੜਿਆ।’’  ਇਹ ਸ਼ਬਦ ਅੱਜ ਸਬ ਡਵੀਜਨ ਸਮਰਾਲਾ ਵਿੱਚ ਪੁਲਿਸ ਅਧਿਕਾਰੀਆਂ ਹੱਥੋਂ ਬੁਰੀ ਤਰ•ਾਂ ਸਤਾਏ ਹੋਏ ਦੋ ਵਿਅਕਤੀਆਂ ਟਹਿਲ ਸਿੰਘ ਨੀਲੋਂ ਅਤੇ ਐਡਵੋਕੇਟ ਮਨਮੋਹਣ ਸਿੰਘ ਸੰਧੂ ਵਾਸੀ ਚਾਵਾ ਨੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫਤਰ ਵਿੱਚ ਸੱਦੀ ਗਈ ਭਰਵੀਂ ਪ੍ਰੈੱਸ ਕਾਂਨਫਰੰਸ ਵਿੱਚ ਪ੍ਰਗਟ ਕੀਤੇ। ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿੱਚ ਟਹਿਲ ਸਿੰਘ ਅਤੇ ਮਨਮੋਹਣ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਥਾਣਾ ਸਮਰਾਲਾ ਜਿਸ ਨੂੰ ਕਿ ਸਰਕਾਰ ਦੇ ਬੁੱਧੀਜੀਵੀ ਵਰਗ ਨੇ ਆਪਣੀ ਸੂਝਬੂਝ ਨਾਲ ਇਸਨੂੰ ਥਾਣਾ ਨੰਬਰ 1 ਦਾ ਕਦੇ ਖਿਤਾਬ ਦਿੱਤਾ ਸੀ, ਜਿਸ ਦੀਆਂ ਫੋਟੋਆਂ ਰਾਜਧਾਨੀ ਤੋਂ ਅਖਬਾਰਾਂ ਵਿੱਚ ਛਪੀਆਂ, ਦੇ ਉਸ ਸਮੇਂ ਦੇ ਪੁਲਿਸ ਅਫਸਰਾਂ ਨੇ ਉਨ•ਾਂ ਨੂੰ ਉਨ•ਾਂ ਦੀ ਆਪਣੀ ਜਮੀਨ ਨੂੰ ਜਬਰਨ ਕਬਜਾ ਕਰਵਾਉਣ  ਦੀ ਮੰਦੀ ਨੀਅਤ ਨਾਲ ਸਮੇਂ ਸਮੇਂ ਤੇ ਉਨ•ਾਂ ਉੱਤੇ ਝੂਠੇ ਤੇ ਖਤਰਨਾਕ ਪੱਧਰ ਦੀਆਂ ਧਰਾਵਾਂ ਅਧੀਨ ਪਰਚੇ ਦਰਜ ਕਰਕੇ ਉਨ•ਾਂ ਨੂੰ ਲਗਾਤਾਰ ਪਰੇਸ਼ਾਨ ਕਰਦੇ ਰਹੇ ਹਨ। ਇਸ ਸਬੰਧੀ ਟਹਿਲ ਸਿੰਘ ਨੇ ਹਾਜਰ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ਮਾਮਲਾ ਇਹ ਸੀ ਕਿ ਪੁਲਿਸ ਦੀ ਮੱਦਦ ਨਾਲ ਵਿਰੋਧੀ ਪਾਰਟੀ ਵੱਲੋਂ ਟਹਿਲ ਸਿੰਘ ਦੀ ਫਸਲ ਜਬਰਨ ਵੱਢ ਲਈ ਸੀ, ਜਿਸ ਲਈ 21 ਮਈ 2009 ਨੂੰ ਟਹਿਲ ਸਿੰਘ ਨੇ ਅਦਾਲਤ ਰਾਹੀਂ ਇਸ ਵੱਢੀ ਗਈ ਫਸਲ ਦੇ ਇਵਜਾਨੇ ਵਜੋਂ 2 ਲੱਖ 25 ਹਜਾਰ ਰੁਪਏ ਲੈ ਕੇ ਇਸਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਮੋਗਾ ਵਿੱਚ ਜਮ•ਾਂ ਕਰਵਾ ਦਿੱਤੇ ਸਨ। ਜਿਸਨੂੰ ਥਾਣਾ ਨੰ: 1 ਸਮਰਾਲਾ ਦੇ ਅਫਸਰ ਨੇ ਆਪਣੀ ਹੱਤਕ ਸਮਝਦਿਆਂ ਉਸਤੇ ਦਬਾਅ ਵਧਾਇਆ ਤੇ ਸਾਡੇ ਉੱਤੇ ਝੂਠੇ ਪੁਲਿਸ ਕੇਸ ਬਣਾਏ ਗਏ ਅਤੇ ਉਕਤ ਬੈਂਕ ਵਿੱਚ ਜਮ•ਾਂ ਕਰਵਾਏ ਗਏ ਸਨ। ਉਸਨੇ ਅੱਗੇ ਦੱਸਿਆ ਕਿ ਸਾਡੀ ਕੋਈ ਵਾਹ ਨਾ ਚੱਲਦੀ ਦੇਖ ਕੇ ਸਾਡੇ ਉੱਤੇ ਦਰਜ ਕੀਤੇ ਕੇਸਾਂ ਦੀਆਂ ਕਾਪੀਆਂ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਰਾਜ ਦੇ ਮੁੱਖ ਮੰਤਰੀ  ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੀਆਂ ਗਈਆਂ ਪਰ ਕੋਈ ਵੀ ਉਚਿੱਤ  ਕਾਰਵਾਈ ਨਾ ਹੋਈ, ਜਿਸ ਕਰਕੇ ਅਸੀਂ ਸ੍ਰੀ ਮਨਮੋਹਣ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਲੁਧਿਆਣਾ ਪੁਲਿਸ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਸ੍ਰੀ ਐਮ. ਫਾਰੂਕੀ ਵੱਲੋਂ ਦਿੱਤੇ ਪ੍ਰੈੱਸ ਬਿਆਨ ਕਿ ਜੇਕਰ ਦੇਸ਼ ਵਿੱਚ ਜਬਰ ਜਿਨਾਹ ਕਰਨ ਵਾਲੇ    ਅਪਰਾਧੀਆਂ ਦੀਆਂ ਫਿਲਮਾਂ ਜਨਤਕ ਤੌਰ ਨਸ਼ਰ ਹੋ ਸਕਦੀਆਂ ਹਨ ਤਾਂ ਕੀ ਜਨਤਾ ਨੂੰ ਲੁੱਟਣ ਵਾਲੇ ਪੁਲਿਸ ਅਧਿਕਾਰੀਆਂ ਵੱਲੋਂ ਲਈ ਜਾ ਰਹੀ ਸ਼ਰੇਆਮ ਰਿਸ਼ਵਤ ਨੂੰ ਨਸ਼ਰ ਨਹੀਂ ਕੀਤਾ ਜਾ ਸਕਦਾ, ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਅਸੀਂ ਉਕਤ ਯੂ. ਟਿਉੂਬ ਤੇ ਚੱਲ ਰਹੀ ਚਰਚਿਤ ਫਿਲਮ ਦਾ ਸਟਿੰਗ ਅਪਰੇਸ਼ਨ ਕੀਤਾ, ਜਿਹੜਾ ਕਿ ਪੂਰੀ ਦੁਨੀਆਂ ਵਿੱਚ ਦੇਖਿਆ ਜਾ ਰਿਹਾ ਹੈ। ਇਸ ਚੱਲ ਰਹੀ ਪ੍ਰੈੱਸ ਕਾਨਫਰੰਸ ਵਿੱਚ ਐਡਵੋਕੇਟ ਮਨਮੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ•ਾ ਖੰਨਾ ਵੱਲੋਂ ਉਨ•ਾਂ ਨੂੰ ਬਦਨਾਮ ਕਰਨ ਦੀਆਂ ਉਡਾਈਆਂ ਜਾ ਰਹੀਆਂ ਅਫਵਾਹਾਂ ਕਿ ਮੈਂ ਅਤੇ ਟਹਿਲ ਸਿੰਘ ਅਪਰਾਧੀ ਕਿਸਮ ਦੇ ਬੰਦੇ ਹਾਂ, ਇਨ•ਾਂ ਤੇ ਕਈ ਪਰਚੇ ਦਰਜ ਹਨ, ਸਬੰਧੀ ਕਿਹਾ ਕਿ ਮੇਰੇ ਉੱਤੇ ਪੁਲਿਸ ਵੱਲੋਂ ਪਾਏ ਗਏ 4 ਝੂਠੇ ਕੇਸਾਂ ਵਿੱਚੋਂ ਤਿੰਨ ਵਿੱਚੋਂ ਬਰੀ ਹੋ ਗਿਆ ਹਾਂ, ਜਦਕਿ ਟਹਿਲ ਸਿੰਘ ਤੇ ਪਾਏ ਗਏ 7 ਝੂਠੇ ਪੁਲਿਸ ਕੇਸਾਂ ’ਚੋ 5 ਕੇਸਾਂ ਵਿੱਚ ਉਸਦੇ ਹੱਕ ਵਿੱਚ ਫੈਸਲਾ ਆਇਆ ਹੈ। ਉਸਨੇ ਹੋਰ ਦੱਸਿਆ ਕਿ ਇਸੇ ਰੰਜਸ਼ ਕਰਕੇ ਸਮਰਾਲਾ ਪੁਲਿਸ ਵੱਲੋਂ ਉਸਦੇ ਲੜਕੇ ਨੂੰ ਜਬਰੀ ਚੁੱਕ ਕੇ ਸੀ. ਆਈ. ਏ. ਸਟਾਫ ਵਿੱਚ ਨਜਾਇਜ ਹਿਰਾਸਤ ਵਿੱਚ ਰੱਖਕੇ ਭਾਰੀ ਤਸ਼ੱਦਦ ਕੀਤਾ ਗਿਆ। ਸ੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਉਨ•ਾਂ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਇੱਕ ਬਿਆਨ ਹਲਫੀਆ ਦਿੱਤਾ ਹੈ ਕਿ ਭਵਿੱਖ ਵਿੱਚ ਮੇਰਾ ਤੇ ਟਹਿਲ ਸਿੰਘ ਨੀਲੋਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਇਨ•ਾਂ ਕੇਸਾਂ ਨਾਲ ਸਬੰਧਿਤ ਰਹੇ ਪੁਲਿਸ ਅਧਿਕਾਰੀ ਹੀ ਹੋਣਗੇ। ਇਸ ਸਮੇਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ, ਜੁਗਲ ਕਿਸ਼ੋਰ, ਸੁਦੇਸ਼ ਕੁਮਾਰ ਸ਼ਰਮਾ, ਜੋਗਿੰਦਰ ਸਿੰਘ ਜੋਸ਼, ਦਰਸ਼ਨ ਸਿੰਘ ਕੰਗ, ਪ੍ਰੋ. ਬਲਦੀਪ, ਰਜਿੰਦਰ ਸਿੰਘ ਆਦਿ ਹਾਜਰ ਸਨ।

 ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਮਨਮੋਹਣ ਸਿੰਘ ਸੰਧੂ ਅਤੇ ਟਹਿਲ ਸਿੰਘ ਨੀਲੋਂ ਅਤੇ ਕੋਲ ਬੈਠੇ ਹਨ ਕਮਾਂ: ਰਸ਼ਪਾਲ ਸਿੰਘ ਅਤੇ ਜੁਗਲ ਕਿਸ਼ੋਰ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger