ਕੋਟਕਪੂਰਾ/19 ਜਨਵਰੀ/ ਜੇ.ਆਰ.ਅਸੋਕ / ਦੂਰਦਰਸ਼ਨ ਪੰਜਾਬ (ਟੀ.ਵੀ ਪ੍ਰੋਡਕਸ਼ਨ) ਦੀ ਨਵੀਂ ਪੇਸ਼ਕਸ਼ ‘ਮੈਂ ਪੰਜਾਬਨ ਧੀ’ ਟੈਲੀ ਸੀਰੀਅਲ ਦੀ ਸ਼ੂਟਿੰਗ ਪਿੰਡ ਵਾਂਦਰ ਜਟਾਣਾ, ਕੋਟ ਭਾਈ, ਗਿੱਦੜਬਾਹਾ ਆਦਿ ਵੱਖ-ਵੱਖ ਸਥਾਨਾਂ ਉਪਰ ਜ਼ੋਰਾਂ ਸ਼ੋਰਾਂ ਨਾਲ ਚਲ ਰਹੀ ਹੈ । ਇਸ ਦੀ ਕਹਾਣੀ ਦੀਪ ਵਾਂਦਰ ਜਟਾਣਾ ਨੇ ਲਿਖੀ ਹੈ । ਇਸ ਦੀ ਜਾਣਕਾਰੀ ਦਿੰਦਿਆ ਹੋਇਆ ਸੀਰੀਅਲ ਦੇ ਨਿਰਮਾਤਾ ਅਤੇ ਨਿਰਦੇਸ਼ਕ ਜੇ.ਡੀ ਵਰਿੰਦਰ ਸਿੰਘ ਅਤੇ ਨੂਰੀ ਵਾਂਦਰ ਜਟਾਣਾ ਨੇ ਸਾਂਝੇ ਤੌਰ ਤੇ ਦਿੰਦਿਆਂ ਦੱਸਿਆ ਕਿ ਇਸ ’ਚ ਮੁੱਖ ਭੂਮਿਕਾ ਗਗਨ ਬਰਾੜ, ਕੁਲਦੀਪ ਸਿੰਘ ਚਿੜੇਵਾਨ, ਬੇਅੰਤ ਕੌਰ, ਰੇਸ਼ਮਾਂ ਦੱਦਾਹੂਰ ਅਤੇ ਪਦਮ ਦੱਤਾ ਨਿਭਾ ਰਹੇ ਹਨ, ਇਹ ਕਹਾਣੀ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਇਕ ਅਵਾਜ਼ ਬਣ ਕੇ ਸਾਹਮਣੇ ਆਵੇਗੀ ਉਨ•ਾ ਕਿਹਾ ਕਿ ਇਸ ਦਾ ਪ੍ਰਦਰਸ਼ਨ ਜਲਦੀ ਹੀ ਟੀ.ਵੀ ਚੈਨਲ ਉਪਰ ਕੀਤਾ ਜਾ ਰਿਹਾ ਹੈ ।
Post a Comment