ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਬੱਸਾਂ ਵਿਚ ਚੱਲਦੇ ਗੀਤਾਂ ਤੋਂ ਆਮ ਲੋਕ ਸਖ਼ਤ ਪ੍ਰੇਸ਼ਾਨ ਹਨ। ਬੱਸਾਂ ਵਿਚ ਡਰਾਈਵਰਾਂ ਵੱਲੋਂ ਆਪਣੀ ਮਨਮਰਜ਼ੀ ਦੇ ਗੀਤ ਚਲਾਉਣ ਤੋਂ ਇਲਾਵਾ ਅਸ਼ਲੀਲ ਵੀਡੀਓ ਵੀ ਚਲਾਏ ਜਾਂਦੇ ਹਨ। ਜਿਸ ਕਾਰਨ ਬੱਸਾਂ ’ਚ ਸਫ਼ਰ ਕਰ ਰਹੀਆਂ ਔਰਤਾਂ ਅਤੇ ਨੌਜਵਾਨ ਲੜਕੀਆਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਇਸ ਸਬੰਧੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਵੀ ਬੱਸਾਂ ’ਚ ਗੀਤ ਨਾਂ ਚਲਾਉਣ ਸਬੰਧੀ ਸਖ਼ਤ ਹਦਾਇਤ ਕੀਤੀ ਗਈ, ਪਰ ਇਸ ਦੀ ਕੋਈ ਵੀ ਡਰਾਈਵਰ ਪ੍ਰਵਾਹ ਨਹੀਂ ਕਰਦਾ। ਗੀਤਕਾਰ ਬੂਟਾ ਅਰਮਾਨ ਪੰਜਗਰਾਈਂ ਨੇ ਮੰਗ ਕੀਤੀ ਹੈ ਕਿ ਬੱਸਾਂ ਵਿਚ ਵੱਜਦੇ ਗੀਤ ਸਖ਼ਤੀ ਨਾਲ ਬੰਦ ਕਰਵਾਏ ਜਾਣ।
Post a Comment