ਹੁਸ਼ਿਆਰਪੁਰ, 21 ਜਨਵਰੀ 2013/ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਮਿਤੀ 21 ਜਨਵਰੀ ਨੂੰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਪਲਸ ਪੋਲੀਓ ਦੀ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਜਿਸ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਬੱਚਿਆਂ ਜਿਹੜੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਇਸ ਡੋਰ ਟੂ ਡੋਰ ਮੁਹਿੰਮ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲ•ੇ ਭਰ ਲਗਾਏ ਗਏ ਪੋਲੀਓ ਬੂਥਾਂ ਤੇ 1, 04480 ਬੱਚਿਆਂ (ਲਗਭਗ 61 ਫੀਸਦੀ) ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ ਅਤੇ ਜਿਹੜੇ 0 ਤੋਂ 5 ਸਾਲ ਤੱਕ ਦੇ ਬੱਚੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਸਿਹਤ ਵਿਭਾਗ ਦੀਆਂ 1658 ਟੀਮਾਂ ਦੁਆਰਾ ਘਰ ਘਰ ਜਾ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ ਅਤੇ ਹੋਰ ਜਿਲ•ਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਵੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਘਰ ਘਰ ਚਲਾਈ ਇਸ ਮੁਹਿੰਮ ਦਾ ਨਿਰੀਖਣ ਕੀਤਾ ਗਿਆ। ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ 22 ਜਨਵਰੀ ਨੂੰ ਵੀ ਘਰ ਘਰ ਜਾਣਗੀਆਂ ਅਤੇ ਰਹਿ ਗਏ ਬਾਕੀ ਬੱਚਿਆਂ ਨੂੰ ਵੀ ਪੋਲੀਓ ਬੂੰਦਾਂ ਪਿਲਾਉਣਗੀਆਂ। ਡਾ. ਸੁਰਿੰਦਰ ਗੰਗੜ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ, ਕਿਉਂਕਿ ਰੂਟੀਨ ਟੀਕਾਕਰਣ ਤੇ ਪਲਸ ਪੋਲੀਓ ਦੀ ਵਾਧੂ ਖੁਰਾਕ ਬੱਚੇ ਨੂੰ ਸਦਾ ਲਈ ਅਪਾਹਜ ਹੋਣ ਤੋਂ ਬੱਚਾ ਸਕਦੀ ਹੈੇ ਅਤੇ ਇਸ ਤਰ•ਾਂ ਸਿਹਤਮੰਦ ਕੱਲ ਦੀ ਬੁਨਿਆਦ ਰੱਖੀ ਜਾ ਸਕਦੀ ਹੈ।

Post a Comment