ਸ੍ਰੀ ਮੁਕਤਸਰ ਸਾਹਿਬ, 21 ਜਨਵਰੀ : ( ) ਸਿਹਤ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਬੀਰ ਸਿੰਘ, ਸ੍ਰੀ ਐਨ.ਐਸ. ਬਾਠ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, . ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਐਸ.ਡੀ.ਐਮ. ਗਿੱਦੜਬਾਹਾ ਸ੍ਰੀ ਕੁਮਾਰ ਅਮਿਤ, ਸਹਾਇਕ ਕਮਿਸ਼ਨਰ ਜਨਰਲ ਸ: ਚਰਨਦੀਪ ਸਿੰਘ, ਸਿਵਿਲ ਸਰਜਨ ਡਾ. ਚਰਨਜੀਤ ਸਿੰਘ ਤੋਂ ਇਲਾਵਾ ਜਿਲ•ੇ ਦੇ ਐਸ.ਐਮ.ਓਜ ਅਤੇ ਡਾਕਟਰਾਂ ਨੇ ਭਾਗ ਲਿਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲ•ੇ ਵਿੱਚ ਕੈਂਸਰ ਦੇ ਲੱਛਣਾਂ ਤੇ ਆਧਾਰਿਤ ਜਿਹਨਾਂ 1177 ਕੈਂਸਰ ਦੇ ਮਰੀਜਾਂ ਦੀ ਸ਼ਨਾਖਤ ਕੀਤੀ ਗਈ ਹੈ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿੰਨੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੋ ਗਿਆ ਹੈ ਅਤੇ ਕਿੰਨੇ ਕੈਂਸਰ ਦੇ ਮਰੀਜ਼ ਇਲਾਜ ਹੋਣਾ ਬਾਕੀ ਹੈ ਸਬੰਧੀ ਪੂਰੇ ਵੇਰਵੇ ਸਹਿਤ ਰਿਪੋਰਟ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੀ ਜਾਵੇ ਤਾਂ ਜੋ ਇਹਨਾਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਯੋਗ ਉਪਰਾਲਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਲੜਕੀਆਂ ਦੀ ਘੱਟ ਰਹੀ ਗਿਣਤੀ ਤੇ ਕੰਟਰੋਲ ਕਰਨ ਲਈ ਗਰਭਵਤੀ ਔਰਤਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ। ਉਹਨਾਂ ਅੱਗੇ ਕਿਹਾ ਕਿ ਜਿਹਨਾਂ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ, ਉਹਨਾਂ ਨੂੰ ਸਮੇਂ ਸਮੇਂ ਤੇ ਦਵਾਈਆਂ ਅਤੇ ਟੀਕਾਕਰਨ ਮੁਹੱਈਆ ਕੀਤੀ ਜਾਵੇ। ਉਹਨਾਂ ਅੱਗੇ ਕਿਹਾ ਗਰਭਵਤੀ ਔਰਤਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀ ਜਾਣਵਾਲੀ ਸਹੂਲਤ ਦਾ ਪਤਾ ਲਗਾਉਣ ਲਈ ਉਹ ਨਿੱਜੀ ਤੌਰ ਤੇ ਮੈਡੀਕਲ ਟੀਮ ਨਾਲ ਸੰਬੰਧਿਤ ਗਰਭਵਤੀ ਔਰਤਾਂ ਨੂੰ ਮਿਲ ਕੇ ਸਿਹਤ ਵਿਭਾਗ ਦੀ ਕਾਰਗੁਜਾਰੀ ਦਾ ਪਤਾ ਲਗਾਉਣਗੇ। ਉਹਨਾਂ ਅੱਗੇ ਕਿਹਾ ਕਿ ਜੋ ਵੀ ਮਰੀਜ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਇਲਾਜ ਕਰਵਾਉਣ ਲਈ ਆਉਂਦਾ ਹੈ, ਉਸਦਾ ਪਹਿਲ ਦੇ ਆਧਾਰ ਤੇ ਇਲਾਜ ਕੀਤਾ ਜਾਵੇ ।ਮੀਟਿੰਗ ਦੌਰਾਨ ਸਿਵਿਲ ਸਰਜਨ ਨੇ ਦੱਸਿਆਂ ਕਿ ਮਹੀਨਾ ਦਸੰਬਰ-2012 ਦੌਰਾਨ ਜਿਲ•ੇ ਵਿੱਚ 1341 ਡਿਲਿਵਰੀਆ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਈਆਂ ਹਨ ਜਦਕਿ 1480 ਗਰਭਵਤੀ ਔਰਤਾਂ ਦੀ ਰਜਿਸਟੇਸ਼ਨ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆਂ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ 253 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ, ਜਦਕਿ ਪਰਿਵਾਰ ਭਲਾਈ ਸਕੀਮ ਤਹਿਤ 2 ਨਸਬੰਦੀ ਦੇ ਅਤੇ 28 ਅਪ੍ਰੇਸ਼ਨ ਨਲਬੰਦੀ ਦੇ ਕੀਤੇ ਗਏ ਹਨ। ਇਸ ਮੌਕੇ ਤੇ ਡਾ.ਮਦਨ ਗੋਪਾਲ ਸ਼ਰਮਾ ਟੀ.ਬੀ ਕੰਟਰੋਲ ਅਫਸਰ ਨੇ ਦੱਸਿਆਂ ਕਿ ਮਹੀਨਾ ਦਸੰਬਰ-2012 ਦੌਰਾਨ 425 ਬਲਗਮ ਦੇ ਮਰੀਜਾਂ ਦੀ ਜਾਂਚ ਕੀਤੀ ਗਈ, ਜਿਹਨਾਂ ਵਿਚੋ 57 ਮਰੀਜ ਪੋਜਟਿਵ , 55 ਮਰੀਜ ਡਾਟ ਤੇ ਪਾਏ ਗਏ ਹਨ ਜਦਕਿ 74 ਮਰੀਜ ਇਲਾਜ ਅਧੀਨ ਹਨ।

Post a Comment