ਭਦੌੜ/ਸ਼ਹਿਣਾ 19 ਜਨਵਰੀ (ਸਾਹਿਬ ਸੰਧੂ) ਕਸ਼ਬਾ ਭਦੌੜ ਵਿਖੇ ਵਿਆਹ ਵਾਲੇ ਦਿਨ ਉਸ ਵੇਲੇ ਪਰਿਵਾਰਕਾਂ ਮੈਂਬਰਾਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਜਦ ਆਪਣੇ ਲੜਕੇ ਦੇ ਵਿਆਹ ਵਾਲੇ ਦਿਨ ਹੀ ਲੜਕੇ ਦੇ ਬਾਪ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਦੇ ਮੱਝੂਕੇ ਰੋਡ ਤੇ ਰਹਿਣ ਵਾਲੇ ਭਰਤ ਸਿੰਘ (55) ਦੇ ਪੁੱਤਰ ਚਮਕੌਰ ਸਿੰਘ ਦਾ ਬੀਤੇ ਦਿਨ ਮੰਗਣਾ ਹੋਇਆ ਸੀ ਤੇ ਵਿਆਹ ਤੋਂ ਪਹਿਲਾਂ ਵਾਲੀ ਰਾਤ ਪਰਿਵਾਰਕ ਮੈਂਬਰ ਆਪਣੇ ਲੜਕੇ ਨੂੰ ਵਿਆਹ ਕੇ ਲਿਆਉਣ ਦੀਆਂ ਖੁਸ਼ੀਆਂ ਮਨਾ ਰਹੇ ਸਨ ਤਾਂ ਇਹ ਖੁਸ਼ੀਆਂ ਉਸ ਵੇਲੇ ਸੋਗ ਵਿੱਚ ਬਦਲ ਗਈਆਂ ਜਦ ਬਰਾਤ ਚੜ•ਨ ਤੋਂ ਕੁੱਝ ਘੰਟੇ ਪਹਿਲਾਂ ਹੀ ਲਾੜੇ ਦਾ ਬਾਪ ਭਰਤ ਸਿੰਘ ਆਏ ਤੇਜ਼ ਹਾਰਟ ਅਟੈਕ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਿਆ ਤੇ ਹਸਦੇ ਵਸਦੇ ਖੁਸ਼ੀਆਂ ਵਾਲੇ ਘਰ ਵਿੱਚ ਸੱਥਰ ਵਿੱਛ ਗਿਆ। ਇਸ ਦੁਖਦਾਈ ਘਟਨਾਂ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਿੰਡ ਵਾਸੀਆਂ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾਂ ਦੱਸਿਆ।
Post a Comment