ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਸਥਾਨਕ ਸੇਤੀਆ ਹੋਟਲ ਵਿਖੇ ਕੋਟਕਪੂਰੇ ਤੋਂ ਪ੍ਰਕਾਸ਼ਿਤ ਹੋਣ ਵਾਲੇ ਮਾਸਿਕ ਪੰਜਾਬੀ ਅਖਬਾਰ ‘ਟੂਡੇ ਸੰਸਾਰ’ ਦਾ ਪਲੇਠਾ ਅੰਕ ਸ਼ਹਿਰ ਦੇ ਪੱਤਰਕਾਰਾਂ ਅਤੇ ਕੁਝ ਸਥਾਨਕ ਪੱਧਰ ਦੇ ਅਖਬਾਰਾਂ ਦੇ ਸੰਪਾਦਕਾਂ ਦੀ ਹਾਜ਼ਰੀ ’ਚ ਜਾਰੀ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਪ੍ਰੈਸ ਕਲੱਬ ਦੇ ਸਰਪ੍ਰਸਤ ਅਤੇ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਨੇ ਅਖਬਾਰ ਦੀ ਤਰੱਕੀ ਲਈ ਕਾਮਨਾ ਕਰਦਿਆਂ ਪ੍ਰਬੰਧਕਾਂ ਨੂੰ ਖ਼ਬਰਾਂ ਵਿਚ ਵਾਕ ਬਣਤਰ, ਪੰਜਾਬੀ ਭਾਸ਼ਾ ਦੀ ਸ਼ੁੱਧਤਾ ਅਤੇ ਇਸ ਦੀ ਸੁਚੱਜੀ ਵਰਤੋਂ ਕਰਨ ਲਈ ਆਖਿਆ। ਉਨ•ਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਅਖਬਾਰ ਵਿਚ ਖ਼ਬਰਾਂ ਛਾਪਣ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜਿੰਨ•ਾਂ ਸ਼ਬਦਾਂ ਨੂੰ ਲਿਖਣ ਲਈ ਵਧੀਆ ਸ਼ਬਦ ਪੰਜਾਬੀ ਭਾਸ਼ਾ ਦੇ ਸਾਡੇ ਕੋਲ ਹੋਣ , ਉਨ•ਾਂ ਦੀ ਥਾਂ ‘ਤੇ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਪੱਤਰਕਾਰ ਗੁਰਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦਾ ਮਿਆਰ ਬਣਾਈ ਰੱਖਣ ਅਤੇ ਚਾਪਲੂਸੀ ਤੋਂ ਰਹਿਤ ਲੋਕ-ਪੱਖੀ ਖ਼ਬਰਾਂ ਛਾਪਣ ਦਾ ਪ੍ਰਬੰਧਕਾਂ ਨੂੰ ਸੁਝਾਅ ਦਿੱਤਾ। ਸ਼ੁਭਾਸ਼ ਸ਼ਰਮਾ ਨੇ ਖ਼ਬਰਾਂ ’ਚ ਪੰਜਾਬੀ ਭਾਸ਼ਾ ਦੀ ਸਹੀ ਵਰਤੋਂ ਕਰਨ ਲਈ ਸੈਮੀਨਾਰ ਕਰਾਉਣ ਲਈ ਆਖਿਆ ਤਾਂ ਪ੍ਰੈਸ ਕਲੱਬ ਦੇ ਪ੍ਰਧਾਨ ਨਰਿੰਦਰ ਬੈੜ• ਨੇ ਇਸ ਬਾਰੇ ਸਹਿਮਤੀ ਦਿੱਤੀ ਅਤੇ ਆਏ ਪੱਤਰਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਨੀਟੂ ਨੇ ਕੀਤਾ। ਇਸ ਸਮੇਂ ਅਖਬਾਰ ਦੇ ਮੁਖ ਸੰਪਾਦਕ ਗਗਨਦੀਪ ਜਿੰਦਲ, ਉਪ ਸੰਪਾਦਕ ਅਮਿਤ ਜਿੰਦਲ ਤੋਂ ਇਲਾਵਾ ਪੱਤਰਕਾਰ ਸਰਦਾਰੀ ਲਾਲ ਕਪੂਰ, ਸੁਰਜੀਤ ਸਿੰਘ ਕੰਡਾ, ਹੁਕਮ ਚੰਦ, ਤਰਸੇਮ ਸਿੰਘ, ਚਿਮਨ ਲਾਲ ਰਿੰਕੀ, ਕੰਵਲ ਅਰੋੜਾ, ਪਰਵਿੰਦਰ ਅਰੋੜਾ, ਬਲਵਿੰਦਰ ਸਿੰਘ, ਸੁਰਿੰਦਰ ਦਿਵੇਦੀ, ਡਾ. ਪਰਮਿੰਦਰ ਸਿੰਘ ਤੱਗੜ, ਗੁਰਮੀਤ ਸਿੰਘ ਮੀਤਾ, ਭਾਰਤ ਭੂਸ਼ਣ, ਸੰਦੀਪ ਸਿੰਘ ਸੰਧੂ, ਡਾ. ਸੋਨੂੰ ਗਰਗ ਹਾਜ਼ਰ ਸਨ।
Post a Comment