ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਸਥਾਨਕ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਅਜਾਦੀ ਦਿਹਾੜਾ ਧੂਮ ਧਾਮ ਨਾਲ ਮਨਾਉਣ ਲਈ ਤਿਆਰੀਆਂ ਜੋਰਾ ਤੇ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ , ਡਾ ਹਰੀ ਸਿੰਘ ਸੇਵਕ ਸਰਕਾਰੀ ਸਂੀਨੀਅਰ ਸੈਕੰਡਰੀ ਸਕੂਲ ਲੜਕੇ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ , ਦਸਮੇਸ਼ ਪਬਲਿਕ ਸਕੂਲ, ਸਦਾ ਰਾਮ ਬਾਂਸਲ ਸਕੂਲ, ਜੋਤੀ ਮਾਡਲ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਰਿਸ਼ੀ ਮਾਡਲ ਸਕੂਲ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੇ ਗੀਤਾ ਤੇ ਕੋਰੀਓ ਗ੍ਰਾਫੀ , ਭੰਗੜਾ, ਗਿੱਧੇ ਦੀ ਤਿਆਰੀ ਪੂਰੇ ਜੋਰਾ ਸ਼ੋਰਾ ਨਾਲ ਕਰਵਾਈ ਜਾ ਰਹੀ ਹੈ। ਪੰਜਾਬ ਪੁਲਿਸ ਦੇ ਜਵਾਨਾਂ , ਐਨ ਸੀ ਸੀ ਅਤੇ ਹੋਰ ਸਕੂਲਾਂ ਵਿਦਿਆਰਥੀਆਂ ਵੱਲੋਂ ਪਰੇਡ ਲਈ ਤਿਆਰੀਆਂ ਦੀ ਰਹਿਸਲ ਵੀ ਜੋਰਾ ਤੇ ਹੈ। ਵਿਦਿਆਰਥੀਆਂ ਦੇ ਮੁਕਾਬਲਿਆ ਦਾ ਨਿਰੀਖਣ ਕਰਨ ਪਹੁੰਚੇ ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਰਾਜਾ ਰਵਿੰਦਰ ਸਿੰਘ ਅਤੇ ਦਫਤਰ ਜਿਲ•ਾ ਸਿੱਖਿਆ ਅਫਸਰ ਏ ਈ ਓ ਗੁਰਮਨਦੀਪ ਸਿੰਘ ਬਰਾੜ ਹਾਜਰ ਸਨ।
Post a Comment