ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਸ਼ਾਂਤੀਵਣ ਵਿਖੇ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਸੇਵਾਦਾਰ ਰਾਮ ਨਰਾਇਣ ਉਮਰ ਕਰੀਬ 50 ਸਾਲ ਵਾਸੀ ਰਾਏਬਰੇਲੀ ( ਯੂ. ਪੀ ) ਹੁਣ ਆਬਾਦ ਕੋਟਕਪੂਰਾ ਦੀ ਮੌਤ ਹੋ ਗਈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ, ਅੱਜ ਸ਼ਾਂਤੀਵਣ ਵਿਖੇ ਕਮੇਟੀ ਮੈਂਬਰਾਂ ਤੇ ਡੇਰਾ ਪ੍ਰੇਮੀਆਂ ਦੇ ਸਹਿਯੋਗ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕੁੱਕੀ ਚੋਪੜਾ, ਰੋਜ਼ੀ ਸ਼ਰਮਾ, ਪ੍ਰਦੀਪ ਚੋਪੜਾ, ਅਵਤਾਰ ਸਿੰਘ ਤਾਰੀ ਤੋਂ ਇਲਾਵਾ ਹੋਰ ਵੀ ਕਮੇਟੀ ਦੇ ਮੈਂਬਰ ਮੌਜੂਦ ਸਨ। ਕਮੇਟੀ ਦੇ ਪ੍ਰਧਾਨ ਰਾਮ ਚੋਪੜਾ ਨੇ ਕਿਹਾ ਕਿ ਕਮੇਟੀ ਵੱਲੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇਗੀ।

Post a Comment