ਝੁਨੀਰ 2 ਜਨਵਰੀ (ਸੰਜੀਵ ਸਿੰਗਲਾ) ਕਸਬਾ ਝਨੀਰ ਚ ਪੈਦੇ ਪਿੰਡਾ ਨੂੰ ਤਹਿਸੀਲ ਸਰਦੂਲਗੜ ਨਾਲੋ ਤੋੜਕੇ ਸਬ ਤਹਿਸੀਲ ਝੁਨੀਰ ਨਾਲ ਲਾਉਣ ਦੀ ਮੰਗ ਕੀਤੀ ਹੈ।ਪੰਚਾਇਤ ਯੂਨੀਅਨ ਝੁਨੀਰ ਦੇ ਪ੍ਰਧਾਨ ਸਰਪੰਚ ਕਸ਼ਮੀਰ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪਿੰਡ ਰਾਏਪੁਰ , ਬਾਜੇਵਾਲਾ , ਬੀਰੇਵਾਲਾ ਜੱਟਾਂ , ਝੇਰਿਆਵਾਲੀ , ਟਾਂਡੀਆ ਨੂੰ ਤਹਿਸੀਲ ਸਰਦੂਲਗੜ੍ਹ 30/35ਕਿ.ਮੀ. ਦੂਰ ਪੈਂਦਾ ਹੈ।ਜਦਕਿ ਝੁਨੀਰ ਸਬ ਤਹਿਸੀਲ ਸਿਰਫ 10/15 ਕਿ.ਮੀ. ਹੀ ਪੈਂਦੀ ਹੈ।ਇਹਨਾਂ ਪਿੰਡਾਂ ਨੂੰ ਸਰਦੂਲਗੜ੍ਹ ਜਾਣ ਲਈ ਜਿੱਥੇ ਫਾਲਤੂ ਕਿਰਾਇਆ ਭਰਨਾ ਪੈਂਦਾ ਹੈ ਉੱਥੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ।ਇਸ ਕਰਕੇ ਉਕਤ ਪੰਜ ਪਿੰਡਾਂ ਨੂੰ ਸਬ ਤਹਿਸੀਲ ਝੁਨੀਰ ਨਾਲ ਜੋੜਿਆ ਜਾਵੇ।ਇਸ ਮੌਕੇ ਸਰਪੰਚ ਮਹਿੰਦਰ ਸਿੰਘ ਬਾਜੇਵਾਲਾ , ਸਰਪੰਚ ਮਲਕੀਤ ਸਿੰਘ ਰਾਏਪੁਰ , ਸਰਪੰਚ ਸੰਧੂਰਾ ਸਿੰਘ ਬੀਰੇਵਾਲਾ ਜੱਟਾਂ ,ਸਰਪੰਚ ਗੁਰਮੀਤ ਸਿੰਘ ਝੇਰਿਆਂਵਾਲੀ , ਸਰਪੰਚ ਗਮਦੂਰ ਸਿੰਘ ਟਾਂਡੀਆ ਆਦਿ ਹਾਜ਼ਰ ਸਨ।
Post a Comment