ਹੁਸ਼ਿਆਰਪੁਰ, 1 ਜਨਵਰੀ:/ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ (ਐਸ ਆਈ ਆਰ ਡੀ) ਅਤੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਦਿਹਾਤੀ ਤੇ ਸਨਅੱਤੀ ਵਿਕਾਸ ਖੋਜ ਸੰਸਥਾ (ਕਰਿੱਡ) ਚੰਡੀਗੜ੍ਹ ਵੱਲੋਂ ਬੀ.ਆਰ.ਜੀ.ਐਫ. ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਅੰਤਰਗਤ ਬਲਾਕ ਹੁਸ਼ਿਆਰਪੁਰ-1 ਵਿਖੇ 3 ਜਨਵਰੀ ਤੱਕ ਚਲ ਰਹੀ ਬਾਹਰਵੀਂ ਚਾਰ ਰੋਜ਼ਾ ਟਰੇਨਿੰਗ ਵਰਕਸ਼ਾਪ ਵਿੱਚ ਅੱਜ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ:ਅਵਤਾਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਪੰਚਾਇਤੀ ਰਾਜ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪੰਚਾਇਤੀ ਸ਼ਾਮਲਾਤ ਜਮੀਨਾਂ ਜਿਹੜੀਆਂ ਕਿ ਗਰਾਮ ਪੰਚਾਇਤ ਦੀ ਆਮਦਨ ਦਾ ਮੁੱਖ ਸੋਮਾ ਹਨ, ਉਨ੍ਹਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਗਰਾਮ ਪੰਚਾਇਤਾਂ ਦੇ ਸਰਪੰਚਾਂ / ਪੰਚਾਂ ਨੂੰ ਅੱਗੇ ਆਉਣ ਲਈ ਕਿਹਾ । ਵਰਕਸ਼ਾਪ ਵਿੱਚ ਹਾਜ਼ਰ ਸਰਪੰਚਾਂ / ਪੰਚਾਂ ਨੇ ਇਸ ਮੌਕੇ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਭੁੱਲਰ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਨੇ ਸਰਪੰਚਾਂ/ ਪੰਚਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹੇਸ਼ ਕੁਮਾਰ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਇਸ ਮੌਕੇ ਤੇ ਉਨ੍ਹਾਂ ਦੇ ਕੰਮ-ਕਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਰਿੱਡ ਸੰਸਥਾ ਦੇ ਪ੍ਰੋਜੈਕਟ ਕੋਆਰਡੀਨੇਟਰ ਪਰਮਵੀਰ ਸਿੰਘ ਨੇ ਪੰਚਾਇਤਾਂ ਦੇ ਮੈਂਬਰਾਂ ਨੂੰ ਬੀ.ਆਰ.ਜੀ.ਐਫ. ਸਕੀਮ ਦੇ ਅੰਤਰਗਤ ਪਿੰਡ ਪੱਧਰੀ ਸੰਗਠਿਤ ਯੋਜਨਾ ਬਣਾਉਣ ਦੇ ਮਾਪਦੰਡ / ਨੁਕਤੇ ਵਿਸਥਾਰਪੁਰਵਕ ਦੱਸੇ। ਜ਼ਿਲ੍ਹਾ ਸਿੱਖਿਆ ਵਿਭਾਗ (ਐਲੀਮੈਂਟਰੀ) ਤੋਂ ਹੋਸਟ ਸਪੀਕਰ ਕਵਿਤਾ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਿੱਖਿਆ ਦੇ ਅਧਿਕਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਹਰਚੰਦ ਸਿੰਘ, ਬੂਟਾ ਸਿੰਘ, ਕਿਰਨਜੋਤ ਕੌਰ ਐਡਵੋਕੇਟ, ਸਰੋਤ ਮਾਹਿਰ ਕਰਿੱਡ ਸੰਸਥਾ ਅਤੇ ਸਰਪੰਚ ਹਰਿੰਦਰ ਸਿਘ ਕੋਟਲਾ ਨੋਧ ਸਿੰਘ, ਦਵਿੰਦਰ ਸਿੰਘ ਮਿਰਜਾਪੁਰ, ਦੀਦਾਰ ਸਿੰਘ, ਕੁਲਵਿੰਦਰ ਕੌਰ ਭੱਕਲਾਂ, ਚੰਦਰ ਕਾਂਤਾ ਕੂੰਟ, ਮੋਹਨ ਸਿੰਘ ਖਾਨਪੁਰ, ਬਾਬੂ ਰਾਮ ਪੰਚ ਬੁਰੇਜੱਟਾਂ, ਰਾਮ ਪ੍ਰਕਾਸ਼ ਕੋਟਲਾ ਨੋਧ ਸਿੰਘ ਅਤੇ ਕੇਵਲ ਕੌਰ ਪੰਚ ਇਸ ਮੌਕੇ ਤੇ ਹਾਜ਼ਰ ਸਨ।
Post a Comment