ਅਕਾਲੀ ਦਲ ਸੁਤੰਤਰ ਨੇ ਕਰਵਾਇਆ ਮੇਲਾ ਲੋਹੜੀ ਧੀਆਂ ਦੀ

Saturday, January 12, 20130 comments


ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਨਾਭਾ ਦੇ ਲਾਇਨਜ ਕਲੱਬ ਵਿਖੇ ਅਕਾਲੀ ਦਲ ਸੁਤੰਤਰ ਵੱਲੋਂ ਮੇਲਾ ਲੋਹੜੀ ਧੀਆਂ ਦੀ ਤਿਉਹਾਰ ਸ. ਪਰਮਜੀਤ ਸਿੰਘ ਸਹੌਲੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿੱਚ ਹਜਾਰਾਂ ਦਰਸਕਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸਮੁੱਚੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਗੀਤ ਹੀ ਗਾਏ ਗਏ। ਸਮਾਗਮ ਵਿੱਚ ਇੰਸ: ਜੀ.ਐਸ. ਬੱਲ ਇੰਚ: ਥਾਣਾ ਕੋਤਵਾਲੀ, ਇੰਸ: ਜਸਵੰਤ ਸਿੰਘ ਮਾਂਗਟ ਇੰਚ: ਥਾਣਾ ਸਦਰ ਨੇ ਉਚੇਚੇ ਤੌਰ ਤੇ ਹਾਜ਼ਰੀ ਲਵਾਈ। ਆਪਣੇ ਸੰਬੋਧਨ ਦੌਰਾਨ ਇੰਸ: ਬੱਲ ਨੇ ਕਿਹਾ ਕਿ ਸਾਨੂੰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂ ਜੋ ਅੱਜ ਲੜਕੀਆਂ ਹਰੇਕ ਕਿੱਤੇ ਵਿੱਚ ਮੋਹਰੀ ਬਣ ਕੇ ਉਭਰ ਰਹੀਆਂ ਹਨ। ਸ. ਸਹੌਲੀ ਨੇ ਸੰਬੋਧਨ ਦੌਰਾਨ ਕਿਹਾ ਕਿ ਸਮੁੱਚੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਤਿਕਾਰ ਦੇਣ ਕਿਉਂ ਜੋ ਅੱਜ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਖੇਤਰ ਵਿੱਚ ਘੱਟ ਨਹੀਂ ਹਨ। ਇਸ ਮੌਕੇ ਸ. ਸਹੌਲੀ ਦੀ ਅਗਵਾਈ ਵਿੱਚ ਅਕਾਲੀ ਦਲ ਸੁਤੰਤਰ ਵੱਲੋਂ 21 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, 201 ਗਰੀਬ ਔਰਤਾਂ ਨੂੰ ਸੂਟ ਅਤੇ 21 ਲੋਈਆਂ ਬਜੁਰਗਾਂ ਨੂੰ ਦੇਣ ਤੋਂ ਇਲਾਵਾ ਅਕਾਲੀ ਦਲ ਸੁਤੰਤਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਸ੍ਰੋਮਣੀ ਕਵੀ ਭਾਰਤ ਸਾਹਿਤ ਅਕੇਡਮੀ ਪੁਰਸਕਾਰ ਵਿਜੇਤਾ ਦਰਸਨ ਬੁੱਟਰ, ਸਟੇਟ ਐਵਾ: ਗੁਰਪ੍ਰੀਤ ਨਾਮਧਾਰੀ ਅਤੇ ਸਟੇਟ ਐਵਾ: ਮਾ. ਮੁਹੰਮਦ ਸਫੀ ਆਦਿ ਸ਼ਾਮਲ ਸਨ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਐਡ: ਰਜਿੰਦਰ ਸਿੰਘ ਮੋਹਲ, ਸਬ ਇੰਸ: ਮਾਧਵਾ ਨੰਦ, ਬਿੰਦਾ ਵਿਰਕ, ਭੰਗੂ ਫਲੇੜੇ ਵਾਲਾ, ਅਮਰ ਸਿੰਘ ਅਮਰ, ਪ੍ਰੀਤਮ ਸਿੰਘ ਮਾਨ, ਜੰਗੀਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਮਹਿਰਮ, ਜਗਦੇਵ ਭੋੜੇ, ਭਜਨ ਸਿੰਘ ਗਲਵੱਟੀ, ਰਵਿੰਦਰਜੀਤ ਸਿੰਘ ਸੋਨੂੰ ਨਾਭਾ, ਸੁਨੀਲ ਨਾਭਾ, ਅਮਨ ਗਰਗ, ਹਰਬੰਸ ਭੋਲ, ਗੁਲਜਾਰ ਸਿੰਘ ਮਟੋਰੜਾ, ਜੋਰਾ ਸਿੰਘ ਹਿਆਣਾ ਕਲਾਂ, ਛੱਜੂ ਸਿੰਘ ਕਕਰਾਲਾ, ਜੀਤ ਸਿੰਘ ਬਾਬਰਪੁਰ ਆਦਿ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਸੁਤੰਤਰ ਦੇ ਵਰਕਰ ਹਾਜ਼ਰ ਸਨ। 

ਨਾਭਾ ਵਿਖੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਸ. ਸਹੌਲੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਦੇ ਹੋਏ, ਹੇਠਾਂ ਲੋੜਵੰਦ ਔਰਤਾਂ ਨੂੰ ਸਿਲਾਈ ਮਸੀਨਾਂ ਦਿੰਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger