ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਰਿਜਰਵ ਹਲਕਾ ਨਾਭਾ ਦੇ ਟਕਸਾਲੀ ਕਾਂਗਰਸੀਆ ਨੂੰ ਅਣਗੋਲਿਆ ਨਹੀ ਹੋਣ ਦਿੱਤਾ ਜਾਵੇਗਾ ਅਤੇ ਪਾਰਟੀ ਵੱਲੋ ਉਹਨਾਂ ਦਾ ਬਣਦਾ ਮਾਨ ਸਨਮਾਨ ਜਾਰੀ ਰਖਿਆ ਜਾਵੇਗਾ, ਇਹ ਸਬਦ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਸੇਵਾ ਭਵਨ ਵਿਖੇ ਪੱਤਰਕਾਰਾ ਨਾਲ ਗੱਲ ਕਰਦਿਆ ਕਹੇ। ਉਹਨਾਂ ਕਿਹਾ ਕਿ ਨਾਭਾ ਹਲਕੇ ਵਿੱਚ ਅਨੇਕਾ ਅਜਿਹੇ ਪਰਿਵਾਰ ਹਨ ਜੋ ਉਹਨਾਂ ਦੇ ਦਾਦਾ ਅਤੇ ਪਿਤਾ ਸ ਗੁਰਦਰਸਨ ਸਿੰਘ ਦੇ ਸਮੇ ਤੋ ਉਹਨਾ ਦੇ ਨਾਲ ਚਲੇ ਆ ਰਹੇ ਹਨ ਅਤੇ ਹਲਕਾ ਰਿਜਰਵ ਹੋਣ ਕਰਕੇ ਉ ਆਪਣੇ ਆਪ ਨੂੰ ਅਣਗੋਲਿਆ ਸਮਝਣ ਲੱਗ ਪਏ ਹਨ ਕਿਉ ਜੋ ਉਹਨਾ ਦੀ ਕੀੇਤੇ ਕੋਈ ਸੁਣਵਾਈ ਨਹੀ ਹੋ ਰਹੀ। ਜਦੋ ਉਹਨਾ ਨੂੰ ਪਛਿਆ ਗਿਆ ਕਿ ਆਉਣ ਵਾਲੀਆ ਪੰਚਾਇਤੀ ਚੋਣਾ ਅਤੇ ਨਗਰ ਕੌਸਲ ਚੋਣਾ ਕਿਸ ਮੁੱਦੇ ਅਤੇ ਕਿਵੇ ਲੜੀਆ ਜਾਣਗੀਆ ਤਾਂ ਉਹਨਾ ਕਿਹਾ ਕਿ ਇਸ ਗੱਲ ਦਾ ਪ੍ਰਗਟਾਵਾ ਉਹ ਸਮਾ ਆਉਣ ਤੇ ਕਰਨਗੇ, ਪੰਜਾਬ ਦੇ ਵਿਗੜਦੇ ਹਾਲਾਤਾ ਬਾਰੇ ਬੋਲਦਿਆ ਹਲਕਾ ਵਿਧਾਇਕ ਅਮਲੋਹ ਨੇ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਦਿਨ ਪ੍ਰਤੀ ਦਿਨ ਬੱਦ ਤੋ ਬੱਦਤਰ ਹੁੰਦੀ ਜਾ ਰਹੀ ਹੈ ਜੋ ਕਿ ਅਤਿ ਚਿੰਤਾ ਦਾ ਵਿਸਾ ਹੈ ਅੱਜ ਪੰਜਾਬ ਅਗਾਂਹ ਜਾਣ ਦੀ ਬਜਾਏ ਹੋਰਨਾਂ ਸੂਬਿਆ ਮੁਕਾਬਲੇ ਪਿਛੇ ਹੁੰਦਾ ਜਾ ਰਿਹਾ ਹੈ। ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਸੂਬੇ ਦਾ ਵਿਕਾਸ ਕਾਂਗਰਸ ਦੇ ਸਾਸਨ ਕਾਲ ਦੌਰਾਨ ਹੀ ਹੋਇਆ ਹੈ ਇਸ ਕਰਕੇ ਸੂਬੇ ਦੇ ਲੋਕ ਕਾਂਗਰਸ ਨੂੰ ਫਿਰ ਤੋ ਲਿਆਉਣ ਲਈ ਉਤਾਵਲੇ ਹਨ। ਇਸ ਮੌਕੇ ਉਹਨਾਂ ਨਾਲ ਸੀ. ਕਾਂਗਰਸੀ ਆਗੂ ਕਾਕਾ ਜਸਦੀਪ ਸਿੰਘ ਨਿੱਕੂ ਜੀ, ਜੋਗਿੰਦਰ ਸਿੰਘ ਨਰਾਇਣਗੜ੍ਹ, ਰਾਜੇਸ ਬਬਲਾ ਸਹਿਰੀ ਪ੍ਰਧਾਨ, ਕਰਮਜੀਤ ਸਿੰਘ ਅਲੀਪੁਰ, ਬਲਵੰਤ ਸਿੰਘ ਰਾਜਗੜ੍ਹ, ਗੁਣਜੀਤ ਸਿੰਘ ਫਤਹਪੁਰ, ਯੂਥ ਆਗੂ ਕੁਲਵਿੰਦਰ ਸਿੰਘ ਟੋਡਰਵਾਲ, ਪ੍ਰਿਥੀ ਸਿੰਘ ਪਾਠਕ, ਰਾਮਕ੍ਰਿਸਨ ਭੱਲਾ, ਮੁਲਖਰਾਜ ਸਾਬਕਾ ਸਰਪੰਚ ਢੀਗੀ ਆਦਿ ਕਾਂਗਰਸੀ ਆਗੂ ਹਾਜਰ ਸਨ।
ਨਾਭਾ ਦੇ ਸੇਵਾ ਭਵਨ ਵਿਖੇ ਕਾਕਾ ਰਣਦੀਪ ਸਿੰਘ ਵਿਧਾਇਕ ਅਮਲੋਹ ਪੱਤਰਕਾਰਾ ਨਾਲ ਗੱਲ ਕਰਦੇ ਹੋਏ ।


Post a Comment