ਕੋਟਕਪੂਰਾ/27ਜਨਵਰੀ/ਜੇ.ਆਰ.ਅਸੋਕ/ ਅੱਜ ਨਿਰੋਗ ਬਾਲ ਆਸ਼ਰਮ ਕੋਟਕਪੂਰਾ ਵਿਖੇ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਨੇ ਪੰਜਾਬ ਸਿਖਿਆ ਬੋਰਡ ਤੋ ਪ੍ਰਾਈਵੇਟ ਸਕੂਲਾ ਪ੍ਰਤੀ ਹੱਕੀ ਮੰਗਾ ਅਤੇ ਮਿਆਰ ਉੱਚਾ ਚੁੱਕਣ ਲਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦਿਆ ਕਿਹਾ ਸਰਕਾਰ ਪਾਸੋ ਮੰਗ ਕੀਤੀ ਹੈ, ਉਕਤ ਸਬੰਧੀ ਜਾਣਕਾਰੀ ਜਗਦੀਸ਼ ਰਾਏ ਟਿੱਕਾ ਯੂਨੀਕ ਪਬਲਿਕ ਸਕੂਲ ਪੰਤਰਕਾਰ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸ੍ਰੀ ਤੇਜਪਾਲ ਸਿੰਘ, ਦੀਦਾਰ ਸਿੰਘ ਢੀਡਸਾ, ਦੇਵ ਰਾਜ ,ਪਹੂਜਾ,ਹਰਮਿੰਦਰ ਸਿੰਘ ਗੁਰਾਇਆ ,ਕਰਨੈਲ ਸਿੰਘ , ਇਕਬਾਲ ਸਿੰਘ ਵਾਲੀਆ, ਅਤੇ ਪ੍ਰੇਮਪਾਲ ਮਲਹੋਤਰਾ, ਅਤੇ ਮੇਲਾ ਰਾਮ ਗੋਇਲ ਦੀ ਪ੍ਰਧਾਨਗੀ ਹੇਠ ਮਤਾ ਪਾ ਕੀਤਾ ਗਿਆ ਕਿ 2020 ਤਕ ਸ਼ਰਤਾਂ ਪੂਰੀਆ ਕਰਨ ਲਈ ਸਮਾ ਦਿੱਤਾ ਜਾਵੇ। ਇਸ ਦੇ ਨਾਲ ਹੀ ਕਾਨੂੰਨੀ ਨਿਯਮ ਪ੍ਰਣਾਲੀ ਵਿੱਚ ਸੋਧ ਕਰਕੇ ਕਾਨੂੰਨੀ ਦਰਜਾ ਦਿੱਤਾ ਜਾਵੇ। ਤੇ ਮਿਡਲ, ਤੇ ਮੈਟਿਰਕ ਐਫੀਲੀਇੇਟਿਡ ਸਕੂਲ ਨੂੰ ਬਿਨ•ਾਂ ਸ਼ਰਤ ਦਸਵੀ , 10+2 ਪੱਧਰ ਤਕ ਐਫੀਲੀਇੇਟਿਡ ਦਿੱਤੀ ਜਾਵੇ। ਦਸਵੀ , 10+2 ਸਕੂਲਾ ਪ੍ਰਖਿਆਵਾ ਨੂੰ ਪ੍ਰਾਈਵੇਟ ਤੌਰ ਤੇ ਖੋਲੇ ਜਾਣ ਤਾ ਜੋ ਗਰੀਬ ਵਿਦਿਆਰਥੀ ਸਿਖਿਆ ਪ੍ਰਾਪਤ ਕਰ ਸਕਣ। ਤੇ ਪ੍ਰਾਈਵੇਟ ਸਕੂਲਾ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਿਖਿਆ ਬੋਰਡ ਸਕੂਲਾ ਨੂੰ ਆਰਥਿਕ ਮਦਦ ਕਰੇ ,ਤੇ ਸਿਖਿਆ ਐਕਟ ਵਿੱਚ ਸੋਧ ਕਰਕੇ ਗੈਰ ਜਰੂਰੀ ਸਰਤਾ ਖਤਮ ਕਰੇ ।ਇਸ ਮੌਕੇ ਤੇ ਰਾਜਵਿੰਦਰ ਸਿੰਘ, ਅਮਨ ਤਿਵਾੜੀ, ਸੁਰਜੀਤ ਸਿੰਘ , ਰੁਲਦੂ ਰਾਮ ਅਤੇ ਪੰਜਾਬ ਤੋ ਆਏ ਮੈਬਰਾਨ ਹਾਜਰ ਸਨ।


Post a Comment