ਕੋਟਕਪੂਰਾ/27 ਜਨਵਰੀ/ ਜੇ.ਅਸੋਕ/ ਸਬ ਡਿਵੀਜਨ ਕੋਟਕਪੂਰਾ ਵੱਲੋ 64 ਵਾਂ ਗਣਤੰਤਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਮਨਾਇਆ ਗਿਆ। ਇਸ ਸਮਾਰੋਹ ਦੇ ਮੁ¤ਖ ਮਹਿਮਾਨ ਦਰਸ਼ਨ ਸਿੰਘ ਗਰੇਵਾਲ ਐਸ. ਡੀ. ਐਮ. ਕੋਟਕਪੂਰਾ ਨੇ ਝੰਡਾ ਲਹਰਾਇਆ । ਸਬ ਡਿਵੀਜਨ ਕੋਟਕਪੂਰਾ ਬਨਣ ਤੋਂ ਬਾਅਦ ਇਸ ਚੌਥੀ ਵਾਰ ਇਸੇ ਸਟੇਡੀਅਮ ਵਿੱਚੇ ਗਣਤੰਤਰ ਦਿਵਸ ਮਨਾਉਣ ਸੰਬੰਧੀ ਕਾਰਡਾਂ ’ਤੇ ਦਿਤੇ ਗਏ ਸਮੇਂ ਤੋਂ ਕਰੀਬ ਦੋ ਘੰਟੇ ਲੇਟ ਤ¤ਕ ਚਲਿਆ। ਪ੍ਰਸ਼ਾਸ਼ਨ ਵਲੋਂ ਵੰਡੇ ਗਏ ਕਾਰਡਾਂ ਤੇ 11. 50 ਵਜੇ ਸਵੇਰੇ ਰਾਸਟਰੀ ਗੀਤ ਲਈ ਨਿਸ਼ਚਤ ਕੀਤਾ ਗਿਆ, ਜਦੋਂ ਕਿ ਪ੍ਰੋਗਰਾਮ ਕਰੀਬ 1.30 ਵਜੇ ਸਮਾਪਤ ਹੋਇਆ। ਇਸ ਸਰਕਾਰੀ ਪ੍ਰੋਗਰਾਮ ਦੀ ਇਹ ਖਾਸੀਅਤ ਰਹੀ ਕਿ ਪ੍ਰਸ਼ਾਸ਼ਨ ਦੇ ਵਿਭਾਗ ਇ¤ਕ ਦੂਸਰੇ ਦੇ ਸੋਹਲੇ ਹੀ ਗਾਂਉਂਦੇ ਰਹੇ ਅਤੇ ਇ¤ਕ ਦੂਸਰੇ ਨੂੰ ਹੀ ਸਨਮਾਨਿਤ ਕਰਦੇ ਰਹੇ। ਸ਼ਹਿਰ ਦੇ ਨਗਰ ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤ¤ਕ ਨੂੰ ਅ¤ਖਾਂ ਤੋਂ ਪਰੋਖੇ ਕੀਤਾ ਗਿਆ। ਕਰੀਬ ਇ¤ਕ ਵਜੇ ਤੋਂ ਬਾਅਦ ਜਦੋਂ ਪ੍ਰੋਗਰਾਮ ਖਤਮ ਹੋਣ ਕਿਨਾਰੇ ਸੀ ਤਾਂ ਉਸ ਸਮੇਂ ਉਥੇ ਮੌਜੂਦ ਤਿੰਨ ਪ¤ਤਰਕਾਰਾਂ ਤਰਸੇਮ ਚੋਪੜਾ ਬਿ¤ਟਾ, ਜੇ. ਆਰ. ਅਸ਼ੋਕ ਅਤੇ ਗੁਰਿੰਦਰ ਸਿੰਘ ਨੂੰ ਇ¤ਕ ਸਨਮਾਨ ਚਿੰਨ• ਦਿਤਾ ਗਿਆ ਤਾਂ ਉਹਨਾਂ ਨੇ ਇਹ ਸਨਮਾਨ ਚਿੰਨ• ੳ¤ੁਥੇ ਹੀ ਸਟੇਜ ’ਤੇ ਰ¤ਖ ਦਿਤਾ। ਪਿਛਲਾ ਇਤਿਹਾਸ ਵੀ ਇਸ ਗ¤ਲ ਦਾ ਗਵਾਹ ਹੈ ਕਿ ਪ¤ਤਰਕਾਰਾਂ ਨੂੰ ਨਜਰ ਅੰਦਾਜ ਕੀਤਾ ਜਾਂਦਾ ਹੈ, ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿਤਾ ਜਾਂਦਾ ਜਿਸ ਕਰਕੇ ਸਮੂਹ ਪ¤ਤਰਕਾਰ ਭਾਈਚਾਰੇ ਵਿ¤ਚ ਰੋਸ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿ¤ਚ ਚਾਪਲੂਸ ਛਾਏ ਰਹੇ। ਸਟੇਜ ਤੋ ਵੀ ਵਾਰ ਵਾਰ ਆਪਣੇ ਚਹੇਤੇ ਅਧਿਕਾਰੀਆ ਦੇ ਨਾਂਅ ਅਨਾਊਸ ਕੀਤਾ ਜਾ ਰਿਹਾ ਸੀ। ਸਮੂਹ ਪੱਤਰਕਾਰਾ ਨੂੰ ਨਜ਼ਰ ਅੰਦਾਜ ਕਰਕੇ ਪ੍ਰਾਸ਼ਸ਼ਨ ,ਪ੍ਰਾਸ਼ਸ਼ਨ ਅਧਿਕਾਰੀਆ ਨੂੰ ਖੁਸ ਕਰਨ ਤੋ ਵੇਹਲ ਨਹੀ ਮਿਲੀ। ਪੱਤਰਕਾਰ ਭਾਈ ਚਾਰੇ ਮਹਿਸੂਸ ਕੀਤਾ ਹੈ ਕਿ ਅੱਗੇ ਤੋ ਅਜਿਹਾ ਵਾਪਰ ਦਾ ਹੈ ,ਤਾ ਪ੍ਰਸ਼ਾਸ਼ਨ ਦੇ ਪ੍ਰੋਗ੍ਰਾਮਾ ਦਾ ਬਾਈਂਕਾਟ ਕਰਨ ਲਈ ਮਜਬੂਰ ਹੋਵੇਗਾ।

Post a Comment