ਸ਼ਾਹਕੋਟ, 22 ਜਨਵਰੀ (ਸਚਦੇਵਾ) ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਹਰ ਫਰੰਟ ‘ਤੇ ਫੇਲ• ਹੁੰਦੀ ਜਾ ਰਹੀ ਹੈ, ਜਿਸ ਕਾਰਣ ਸੂਬੇ ਦੇ ਲੋਕਾਂ ਨੂੰ ਲੋੜੀਦੀਆਂ ਸਹੂਲਤਾਂ ਲੈਣ ਲਈ ਤਰਲੋ-ਮੱਛੀ ਹੋਣਾ ਪੈ ਰਿਹਾ ਹੈ । ਇਨ•ਾਂ ਵਿਚਾਰਾਂ ਦਾ ਪ੍ਰਗਟਾਵਾਂ ਕਾਂਗਰਸ ਪਾਰਟੀ ਵੱਲੋਂ ਹਲਕਾ ਸ਼ਾਹਕੋਟ ਦੀ ਨੁਮਾਇਦਗੀ ਕਰ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕੀਤੇ । ਉਨ•ਾਂ ਕਿਹਾ ਕਿ ਸੂਬੇ ‘ਚ ਜਿਨ•ੇ ਵੀ ਪ੍ਰੋਜੈਕਟ ਚੱਲ ਰਹੇ ਹਨ, ਉਹ ਕੇਂਦਰ ਸਰਕਾਰ ਦੀ ਦੇਣ ਹੈ, ਪਰ ਅਕਾਲੀ-ਭਾਜਪਾ ਸਰਕਾਰ ਉਨ•ਾਂ ਪ੍ਰੋਜੈਕਟਾਂ ਨੂੰ ਆਪਣਾ ਦੱਸ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ । ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ‘ਚ ਹੁਣ ਤੱਕ ਜਿਨ•ੇ ਵੀ ਪ੍ਰੋਜੈਕਟ ਚਲਾਏ ਗਏ ਹਨ, ਉਹ ਸਾਰੇ ਹੀ ਠੱਪ ਹੋ ਚੁੱਕੇ ਹਨ । ਵਿਕਾਸ ਦੇ ਨਾ ‘ਤੇ ਲੋਕਾਂ ਨੂੰ ਗੁਮਰਾਹ ਕਰਕੇ, ਸਰਕਾਰ ਦੇ ਵਜੀਰ ਆਪਣੇ ਘਰ ਭਰ ਰਹੇ ਹਨ ਅਤੇ ਗਰੀਬ ਲੋਕ ਦੋ ਵਕਤ ਦਾ ਗੁਜ਼ਾਰਾਂ ਕਰਨ ਤੋਂ ਵੀ ਅਸਮਰਥ ਹਨ । ਉਨ•ਾਂ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਮੌਜੂਦਾਂ ਸਰਕਾਰ ਨੇ ਲੋਕਾਂ ਨਾਲ ਬੇਰੁਜ਼ਗਾਰੀ, ਅਣਪੜਤਾਂ, ਭ੍ਰਿਸ਼ਟਾਚਾਰ ਆਦਿ ਨੂੰ ਖਤਮ ਕਰਨ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ, ਪਰ ਉਹ ਵਾਅਦੇ ਚੋਣ ਮਨੋਰਥ ਪੱਤਰ ਵਿੱਚ ਲਿਖੇ ਹੀ ਰਹਿ ਗਏ ਹਨ । ਜਿਸ ਕਾਰਣ ਬੇਰੁਜਗਾਰ ਵੱਡੀਆਂ-ਵੱਡੀਆਂ ਡਿਗਰੀਆਂ ਲੈ ਸੜਕਾਂ ‘ਤੇ ਧੱਕੇ ਖਾ ਰਹੇ ਹਨ, ਲੜਕੀਆਂ ਨੂੰ ਸ਼ਰੇਆਮ ਸੜਕਾਂ ‘ਤੇ ਘੜੀਸਿਆ ਜਾ ਰਿਹਾ ਹੈ । ਦਫਤਰਾਂ ‘ਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ ਅਤੇ ਹਰ ਕੰਮ ਕਰਵਾਉਣ ਲਈ ਪੈਸੇ ਦੇਣੇ ਪੈਦੇ ਹਨ । ਪੁਲਿਸ ਥਾਣਿਆਂ ‘ਚ ਕੰਮ ਕਰਵਾਉਣ ਲਈ ਜਥੇਦਾਰਾਂ ਦੀਆਂ ਸਿਫਾਰਸ਼ਾਂ ਤੋਂ ਬਗੈਰ ਕੰਮ ਨਹੀਂ ਹੁੰਦੇ । ਉਨ•ਾਂ ਕਿਹਾ ਕਿ ਪੰਚਾਇਤੀ ਚੋਣਾਂ ‘ਚ ਵੀ ਸਰਕਾਰ ਪਿੰਡਾਂ ‘ਚ ਆਪਣੀ ਮਰਜ਼ੀ ਨਾਲ ਵਾਰਡਬੰਦੀ ਕਰ ਰਹੀ ਹੈ ਅਤੇ ਕਾਂਗਰਸੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਪਹਿਲਾ ਤਾਂ ਇਤਰਾਜ ਪੱਤਰ ਬਾਰੇ ਦੱਸਿਆ ਨਹੀਂ ਗਿਆ, ਜੇਕਰ ਦੱਸਿਆ ਗਿਆ ਤਾਂ ਇਤਰਾਜ ਦੇਣ ਦੇ ਬਾਵਜੂਦ ਕੋਈ ਅਮਲ ਨਹੀਂ ਕੀਤਾ ਗਿਆ । ਜਿਸ ਤੋਂ ਸਾਫ ਸਾਬਤ ਹੈ ਕਿ ਸਰਕਾਰ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ । ਉਨ•ਾਂ ਕਿਹਾ ਹਾਈਕਮਾਂਡ ਵੱਲੋਂ ਰਾਹੁਲ ਗਾਂਧੀ ਨੂੰ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਕੇ ਪਾਰਟੀ ਨੂੰ ਮਜਬੂਤ ਕੀਤਾ ਹੈ । ਰਾਹੁਲ ਗਾਂਧੀ ਦੀ ਨਵੀਂ ਸੋਚ ਸੂਬੇ ਦੀ ਤਰੱਕੀ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ ਅਤੇ 2014 ਵਿੱਚ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ ਰਿਕਾਰਡ ਤੋੜ ਜਿੱਤ ਹਾਸਲ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸੁਰਿੰਦਰਜੀਤ ਸਿੰਘ ਚੱਠਾ, ਸਤੀਸ਼ ਰਿਹਾਨ, ਜਗਦੇਵ ਸਿੰਘ ਬਾਂਸਲ, ਵਿਨੋਦ ਓਪਲ, ਅਮਨ ਮਲਹੋਤਰਾ ਸਾਬਕਾ, ਤਾਰਾ ਚੰਦ ਐਮ.ਸੀ, ਬੌਬੀ ਗਰੋਵਰ, ਕਮਲ ਨਾਹਰ, ਅਸ਼ਵਿੰਦਰਪਾਲ ਸਿੰਘ ਨਿੱਟੂ, ਬਿਕਰਮਜੀਤ ਸਿੰਘ ਬਜਾਜ, ਪਿਆਰਾ ਸਿੰਘ ਕੰਗ, ਬੂਟਾ ਸਿੰਘ ਕਲਸੀ, ਪੂਰਨ ਸਿੰਘ ਥਿੰਦ, ਰੋਮੀ ਗਿੱਲ, ਗੁਰਮੁੱਖ ਸਿੰਘ (ਐਲ.ਆਈ.ਸੀ), ਪਹਿਲਵਾਨ ਹਰਦੀਪ ਸਿੰਘ ਪੰਨੂ ਬੱਗਾ, ਗਿਆਨ ਸਿੰਘ, ਗੁਰਨਾਮ ਸਿੰਘ ਸਾਬਕਾ ਸਰਪੰਚ, ਸੁਖਦੀਪ ਸਿੰਘ ਸੋਨੂੰ ਕੰਗ (ਪੀ.ਏ), ਮਾ. ਮਹਿੰਦਰਪਾਲ ਮੈਂਬਰ ਐਸ.ਸੀ ਸੈੱਲ ਪੰਜਾਬ, ਨਰਿੰਦਰ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਸਿੰਘ ਨੰਬਰਦਾਰ, ਬੂਟਾ ਸਿੰਘ ਸਾਬਕਾ ਚੇਅਰਮੈਨ, ਸਾਹਬ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਮੈਂਬਰ ਪੰਚਾਇਤ, ਜਗੀਰ ਸਿੰਘ ਮੱਲੀਵਾਲ, ਅਜਾਇਬ ਸਿੰਘ ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ‘ਚ ਹਲਕੇ ਦੇ ਆਗੂ ਅਤੇ ਵਰਕਰ ਹਾਜ਼ਰ ਸਨ ।
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਜਗਦੇਵ ਸਿੰਘ ਬਾਂਸਲ, ਅਮਨ ਮਲਹੋਤਰਾ, ਸੁਰਿੰਦਰਜੀਤ ਸਿੰਘ ਚੱਠਾ, ਸਤੀਸ਼ ਰਿਹਾਨ ਅਤੇ ਹੋਰ ।


Post a Comment