ਹੋਟਲ ਮਾਲਕਾਂ ਦੇ ਵਰਕਰਾਂ ਵਲੋਂ ਤਿੰਨ ਨੌਜਵਾਨਾਂ ਤੇ ਜਾਨਲੇਵਾ ਹਮਲਾ

Friday, January 18, 20130 comments


ਇੰਦਰਜੀਤ ਢਿੱਲੋਂ, ਨੰਗਲ : ਮੇਨ ਮਾਰਕੀਟ ਦੇ ਇੱਕ ਮਸ਼ਹੂਰ ਹੋਟਲ ਤੇ ਰੋਟੀ ਖਾ ਰਹੇ ਤਿੰਨ ਨੌਜਵਾਨਾਂ ਤੇ ਹੋਟਲ ਮਾਲਕਾਂ ਦੇ ਵਰਕਰਾਂ ਵਲੋਂ ਜਾਨਲੇਵਾ ਹਮਲਾ ਕਰਕੇ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀ.ਬੀ.ਐਮ.ਬੀ. ਹਸਪਤਾਲ ਦੇ ਵਿੱਚ ਜੇਰੇ ਇਲਾਜ ਅਧੀਨ ਵਿਕਾਸ ਵਰਮਾਂ, ਯਸ਼ਪਾਲ ਵਰਮਾਂ, ਵਿਜੇ ਵਰਮਾਂ ਨੇ ਕਿਹਾ ਕਿ ਅਸੀਂ ਰਾਤੀ 9 ਵਜੇ ਦੇ ਕਰੀਬ ਮੇਨ ਮਾਰਕੀਟ  ਦੇ ਇੱਕ ਹੋਟਲ ਵਿੱਚ ਖਾਣਾ ਖਾਣ ਲਈ ਗਏ ਸਨ ਤੇ ਅਸੀਂ ਹੋਟਲ ਵਿੱਚ ਬੈਠ ਕੇ ਖਾਲੀ ਪਲੇਟਾ ਲਈਆਂ ਤੇ ਸਾਡੇ ਕੋਲ ਕੁੱਝ ਆਪਣਾ ਸਮਾਨ ਸੀ ਉਹ ਅਸੀਂ  ਪਲੇਟਾਂ ਵਿੱਚ ਪਾਇਆ ਤੇ ਇੱਕ ਚਿਕਨ ਦਾ ਆਰਡਰ ਦੇ ਦਿੱਤਾ ਪਰ ਮਾਲਕ ਵਲੋਂ ਸਾਨੂੰ ਇਹ ਕਿਹਾ ਗਿਆ ਅਸੀਂ ਬਾਹਰੋਂ ਸਮਾਨ ਲਿਆ ਕਿ ਨਹੀ ਖਾਣ ਦਿੰਦੇ ਵਿਜੇ ਵਰਮਾਂ ਨੇ ਕਿਹਾ ਕਿ ਅਸੀਂ ਰੋਟੀ ਖਾਣੀ ਹੈ ਤੁਸੀ ਇੱਕ ਹੋਰ ਚਿਕਨ ਲਾ ਦਿਓ । ਉਨ•ਾਂ ਕਿਹਾ ਕਿ ਅਸੀਂ ਖਾਣਾ ਖਾ ਰਹੇ ਸਨ ਕਿ ਮਾਲਕ ਸਾਡੇ ਕੋਲ ਆਇਆ ਤੇ ਸਾਨੂੰ ਕਹਿਣ ਲੱਗਾ ਕਿ ਤੁਸੀਂ ਬਿੱਲ ਦੇਵੋ ਤੇ ਇਥੋਂ ਜਾਵੋ। ਉਨ•ਾਂ ਕਿਹਾ ਕਿ ਅਸੀਂ ਮਾਲਕ ਨੂੰ ਕਿਹਾ ਕਿ ਸਾਨੂੰ ਰੋਟੀ ਤਾਂ ਖਾਣ ਦੇ ਪਰ ਮਾਲਕ ਨੇ ਸਾਨੂੰ ਰੋਟੀ ਵੀ ਨਹੀ ਖਾਣ ਦਿੱਤੀ ਤੇ ਅਸੀਂ 380 ਰੁਪਏ ਉਸ ਨੂੰ ਦੇ ਦਿੱਤੇ ਤੇ ਬਾਹਰ ਆ ਗਏ ਤੇ ਮਾਲਕ ਸਾਨੂੰ  ਗਾਲਾਂ ਕੱਢਦਾ ਰਿਹਾ। ਵਿਜੇ ਵਰਮਾਂ ਨੇ ਕਿਹਾ ਕਿ ਅਸੀਂ ਜਾਣ ਵੀ ਲੱਗੇ ਸਨ  ਕਿ ਸਾਡੇ ਤੇ ਹੋਟਲ ਮਾਲਕ ਤੇ ਉਸ ਦੇ ਵਰਕਰਾਂ ਵਲੋਂ ਤਿੱਖੇ ਹਥਿਆਰ ਦੇ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਤੇ ਸਾਨੂੰ ਲਹੂ ਲੁਹਾਣ ਕਰਕੇ ਉਥੇ ਸੁੱਟ ਦਿੱਤਾ ਤੇ ਸਾਨੂੰ ਬਾਅਦ ਵਿੱਚ ਸਾਡੇ ਇੱਕ ਦੋਸਤ ਵਲੋਂ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਉਨ•ਾਂ ਪੁਲਿਸ ਤੋਂ ਮੰਗ ਕੀਤੀ ਕਿ ਸਾਡੇ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ।  ਜਦੋਂ ਇਸ ਬਾਰੇ ਥਾਣਾ ਮੁਖੀ ਕੇਸਰ ਸਿੰਘ  ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਮਾਮਲੇ ਦੀ ਪੜਤਾਲ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

 ਹਸਪਤਾਲ ਵਿ¤ਚ ਜ਼ੇਰੇ ਇਲਾਜ ਜ਼ਖ਼ਮੀਂ ਘਟਨਾਂ ਦੀ ਜਾਣਕਾਰੀ ਦਿੰਦੇ ਹੋਵੇ - ਪੰਜਾਬੀ ਜਾਗਰਣ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger