ਕੋਟਕਪੂਰਾ/27 ਜਨਵਰੀ/ ਜੇ.ਅਸੋਕ/ ਲਾਇਨਜ ਕਲ¤ਬ ਕੋਟਕਪੂਰਾ ਵਿਸ਼ਵਾਸ਼ ਅਤੇ ਸੈਂਟਰਲ ਕਲ¤ਬ ਵਲੋਂ ਮੈਕਸ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਡੇਰਾ ਬਾਬਾ ਦਰਿਆ ਗਿਰੀ ਵਿਖੇ ਲਾਇਆ ਗਿਆ। ਇਸ ਕੈਂਪ ਦਾ ਸ਼ੁਭ ਉਦਘਾਟਨ ਬੀਬੀ ਪਰਮਜੀਤ ਕੌਰ ਢਿ¤ਲੋਂ ਪ੍ਰਧਾਨ ਨਗਰ ਕੌਂਸਲ ਨੇ ਕੀਤਾ। ਇਸ ਮੌਕੇ ਹਾਰਟ ਦੇ ਮਾਹਿਰ ਡਾ. ਸ਼ਰਦ ਗੁਪਤਾ, ਡਾ. ਪ੍ਰਦੀਪ ਗੋਇਲ, ਡਾ. ਸਾਰਿਕਾ ਗੋਇਲ ਔਰਤਾਂ ਦੇ ਰੋਗਾਂ ਦੀ ਮਾਹਿਰ, ਡਾ. ਅ੍ਰਮਿੰਤ ਜਸਵਾਨੀ, ਮਹਿੰਦਰ ਸਿੰਘ ਮ¤ਕੜ ਨੇ ਆਪਣੀ ਪੂਰੀ ਟੀਮ ਨਾਲ ਮਰੀਜਾਂ ਦੀ ਸ਼ੂਗਰ ਦੀ ਜਾਂਚ ਦੇ 54, ਈ. ਸੀ. ਜੀ. ਹਾਰਟ ਦੇ 97, ਦੰਦਾਂ ਦੇ ਮਰੀਜਾਂ 94 ਅਤੇ ਔਰਤਾਂ ਦੀਆਂ ਬੀਮਾਰੀਆਂ ਦੇ 52, ਬ¤ਚਿਆਂ ਦੀਆਂ ਬੀਮਾਰੀਆਂ ਦੇ 80, ਜਨਰਲ 150, ਈ. ਐਨ. ਟੀ. ਦੇ 174 ਮਰੀਜਾਂ ਤੇ ਟੋਟਲ 400 ਮਰੀਜਾ ਦੀ ਰਜਿਸਟਰੇਸ਼ਨ ਹੋਈ ਹੈ ਤੇ ਸ਼ਾਮ ਦੇ ਪੰਜ ਵਜੇ ਤਕ ਦੀ ਜਾਂਚ ਕੀਤੀ ਅਤੇ ਦਵਾਈਆਂ ਮੁਫਤ ਦਿਤੀਆਂ ਗਈਆਂ। ਇਸ ਮੌਕੇ ਕਲ¤ਬ ਦੇ ਪ੍ਰਧਾਨ ਲਾਇਨ ਗੁਰਾਦਿ¤ਤਾ ਸਿੰਘ ਧਾਲੀਵਾਲ, ਸੈਂਟਰਲ ਕਲ¤ਬ ਦੇ ਪ੍ਰਧਾਨ ਰਿਸ਼ੀ ਪਲਤਾ, ਲਾਇਨਜ ਸੈਕਟਰੀ ਰਜਿੰਦਰ ਸਿੰਘ ਸਰਾਂ, ਐਮ. ਡੀ. ਬਿ¤ਲਾ, ਕੰਵਲ ਅਰੋੜਾ, ਚੰਦਰ ਅਰੋੜਾ, ਜਗਦੀਸ਼ ਛਾਬੜਾ, ਫਕੀਰ ਚੰਦ ਬਜਾਜ ਅਤੇ ਸੈਟਰਲ ਕਲ¤ਬ ਦੇ ਰਿੰਕੂ ਗਰਗ, ਦਵਿੰਦਰ ਜੌੜਾ, ਅੰਗਰੇਜ ਸਿੰਘ, ਸੀਟੂ ਅਰੋੜਾ ਸਮੇਤ ਕਲ¤ਬ ਦੇ ਮੈਂਬਰ ਹਾਜਰ ਸਨ।

Post a Comment