ਅਮਨਦੀਪ ਦਰਦੀ, ਗੁਰੂਸਰ ਸੁਧਾਰ/ਅੱਜ ਇਥੋਂ ਨਜ਼ਦੀਕੀ ਪਿੰਡ ਰਕਬਾ ਵਿਖੇ ਮਾਤਾ ਗੁਜ਼ਰੀ ਵੈਲਫੇਅਰ ਸੁਸਾਇਟੀ ਪੰਜਾਬ ਦੀ ਚੇਅਰਪਰਸਨ ਮਨਜੀਤ ਕੌਰ ਸਿੱਧੂ ਦੇ ਗ੍ਰਹਿ ਵਿਖੇ ਗਿਆਰਾਂ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਕੁੜੀਆਂ ਦੇ ਮਨਾਏ ਇਸ ਲੋਹੜੀ ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੀ ਸੁਖਦੀਪ ਕੌਰ ਹਲਵਾਰਾ ਨੇ ਪੰਜਾਬੀ ਸ਼ਾਇਰ ਸੁਖਵਿੰਦਰ ਰਾਮਪੁਰੀ ਦਾ ਧੀਆਂ ਦੇ ਜੀਵਨ ਬਾਰੇ ਲਿਖਿਆ ਇਕ ਗੀਤ ... ਪੌਣਾਂ ਦੇ ਵਿਚ ਘੁਲਣ ਸੁਗੰਧੀਆਂ, ਅਸੀਂ ਜਿਨ•ਾਂ ਰਾਹਾਂ ਚੋਂ ¦ਘੀਆਂ, ਅਸ਼ ਅਸ਼ ਕਰਨ ਖੁਦਾਈਆਂ ਅਸੀਂ ਤਾਂ ਸੁਪਨੇ ਰੰਗਣ ਆਈਆਂ ਸੁਪਨੇ ਰੰਗਣ ਆਈਆਂ ਮਾਖਿਉਂ ਮਿੱਠੀ ਆਵਾਜ਼ ਵਿਚ ਪੇਸ਼ ਕਰਕੇ ਸੰਗੀਤ ਦਾ ਐਸਾ ਚਿਰਾਗ ਬਾਲਿਆ ਕਿ ਨਵੀਆਂ ਜੰਮੀਆਂ ਲੜ•ਕੀਆਂ ਦੀਆਂ ਮਾਵਾਂ, ਚਾਚੀਆਂ, ਤਾਈਆਂ ਤੇ ਦਾਦੀਆਂ ਨੇ ਬਲਦੀ ਲੋਹੜੀ ਦੇ ਦੁਆਲੇ ਲੋਕ ਪੱਖੀ ਬੋਲੀਆਂ ਪਾ ਕੇ ਖੂਬ ਧਮਾਲ ਪਾਈ। ਇਸ ਮੌਕੇ ਤੇ ਮਨਜੀਤ ਕੌਰ ਸਿੱਧੂ, ਮਨਪ੍ਰੀਤ ਕੌਰ ਰਕਬਾ, ਮਨਜੀਤ ਕੌਰ ਹਲਵਾਰਾ, ਬਲਜਿੰਦਰ ਕੌਰ ਰਕਬਾ ਨੇ ਸਾਂਝੇ ਤੌਰ ਤੇ ਨਵੀਆਂ ਜੰਮੀਆਂ ਲੜਕੀਆਂ ਨੂੰ ਸ਼ਾਨਦਾਰ ਨਿਸ਼ਾਨੀਆਂ ਤੇ ਯਾਦਗਾਰੀ ਤੋਹਫੇ ਦੇ ਕੇ ਲੋਕਾਂ ਨੂੰ ਮੂੰਗਫਲੀ, ਰਿਉੜੀਆਂ ਦੀ ਲੋਹੜੀ ਵੰਡੀ।
ਧੀਆਂ ਦੇ ਲੋਹੜੀ ਸਮਾਗਮ ਦੌਰਾਨ ਗਿੱਧੇ ਦੀ ਧਮਾਲ ਪਾਉਂਦੀਆਂ ਲੜਕੀਆਂ

Post a Comment