ਮੋਗਾ, 12 ਜਨਵਰੀ ( ਸਵਰਨ ਗੁਲਾਟੀ ) : ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਮੋਗਾ ਜਿਮਨੀ ਚੋਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਜਿਸ ਅਨੁਸਾਰ ਮੋਗਾ ਜਿਮਨੀ ਚੋਣ ਲਈ ਵੋਟਾਂ 23 ਫਰਵਰੀ 2013 ਨੂੰ ਪੈਣਗੀਆਂ। ਜਾਰੀ ਪ੍ਰੋਗਰਾਮ ਅਨੁਸਾਰ ਮੋਗਾ ਜ਼ਿਲ•ੇ ਅੰਦਰ ਆਦਰਸ਼ ਚੋਣ ਜਾਬਤਾ ਫੌਰੀ ਤੌਰ ‘ਤੇ ਲਾਗੂ ਹੋ ਗਿਆ ਹੈ। ਮੋਗਾ ਦੇ ਕਾਂਗਰਸੀ ਵਿਧਾਇਕ ਸ਼੍ਰੀ ਜੋਗਿੰਦਰਪਾਲ ਜੈਨ ਦੇ ਅਸਤੀਫਾ ਦੇਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਮੋਗਾ ਜਿਮਨੀ ਚੋਣ ਲਈ ਨੋਟੀਫਿਕੇਸ਼ਨ 30 ਜਨਵਰੀ 2013 ਨੂੰ ਜਾਰੀ ਕੀਤਾ ਜਾਵੇਗਾ ਅਤੇ ਕਾਗਜ਼ ਦਾਖਲ ਕਰਨ ਲਈ 6 ਫਰਵਰੀ ਆਖਰੀ ਮਿਤੀ ਹੋਵੇਗੀ ਅਤੇ ਕਾਗਜ਼ ਦੀ ਪੜਤਾਲ 7 ਫਰਵਰੀ 2013 ਨੂੰ ਕੀਤੀ ਜਾਵੇਗੀ। ਉਮੀਦਵਾਰ 9 ਫਰਵਰੀ ਤੱਕ ਕਾਗਜ ਵਾਪਸ ਲੈ ਸਕਣਗੇ। ਬੁਲਾਰੇ ਅਨੁਸਾਰ ਵੋਟਾਂ ਦੀ ਗਿਣਤੀ 28 ਫਰਵਰੀ ਨੂੰ ਕੀਤੀ ਜਾਵੇਗੀ ਜਦਕਿ ਵੋਟ ਪਾਉਣ ਲਈ ਸਵੇਰੇ 8 ਵਜੋਂ ਤੋਂ 5 ਵਜੇ ਸ਼ਾਮ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਮੋਗਾ ਜਿਮਨੀ ਚੋਣ ਲਈ ਕੁੱਲ 188 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

Post a Comment