ਹੁਸ਼ਿਆਰਪੁਰ 22 ਜਨਵਰੀ ( ਨਛਤਰ ਸਿੰਘ ) ‘ ਮਾਲ ਮਾਲਕਾ ਦਾ ਮਸ਼ਹੂਰੀ ਕੰਪਣੀ ਦੀ ਵਾਲੀ ਕਹਾਵਤ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਇੰਨ ਬਿੰਨ ਢੁਕਦੀ ਹੈ, ਕੇਦਰ ਸਰਕਾਰ ਦੇ ਪੈਸੇ ਤੇ ਪਲਣ ਵਾਲੀ ਪੰਜਾਬ ਦੀ ਅਕਾਲੀ ਭਾਜਪ ਸਰਕਾਰ ਆਪਣੀ ਫੋਕੀ ਵਾਹ ਵਾਹੀ ਖ¤ਟਣ ਲਈ ਹਰ ਰੋਜ ਅਖਵਾਰਾਂ ਵਿਚ ਝੂਠੀਆਂ ਖਬਰਾਂ ਲਗਵਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਵਾਂ ਵਿਚਾਰਾਂ ਦਾ ਪ੍ਰਗਟਾਵਾ ਅ¤ਜ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਪਿੰਡ ਰਾਏ ਪੁਰ ਵਿਖੇ ਇਕ ਭਰਵੇ ਇਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ•ਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਇ¤ਕ ਲ¤ਖ ਦਾ ਚੈਕ ਵੀ ਭੇਟ ਕੀਤਾ। ਇਸ ਮੌਕੇ ਬੋਲਦਿਆਂ ਬੀਬੀ ਸੰਤੋਸ਼ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਾਸੀਆਂ ਦੇ ਬਿਹਤਰ ਭਵਿਖ ਲਈ ਸਮੇਂ ਸਮੇਂ ਸਿਰ ਗ੍ਰਾਟਾਂ ਭੇਜ ਰਹੀ ਹੈ ਪਰ ਇਹ ਪੰਜਾਬ ਦੀ ਖਾਲੀ ਸਰਕਾਰ ਕੇਂਦਰ ਦੇ ਪੈਸੇ ਨੂੰ ਆਪਣਾ ਦਸ ਕੇ ਪੰਜਾਬ ਵਾਸੀਆਂ ਦੀਆਂ ਅ¤ਖਾਂ ਵਿਚ ਘ¤ਟਾ ਪਾ ਰਹੀ ਹੈ। ਉਨ•ਾਂ ਕਿਹਾ ਜਿਸ ਸਰਕਾਰ ਦੇ ਕੋਲ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀ ਹੈ ਉਹ ਸਰਕਾਰ ਪੰਜਾਬ ਵਿਚ ਵਿਕਾਸ ਦੀ ਗ¤ਲ ਵੀ ਕਿਵੇ ਕਰ ਸਕਦੀ ਹੈ। ਉਨ•ਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਤਨਖਾਹ ਨਹੀ ਮਿਲ ਪੈਂਨਸ਼ਨਰਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਪੈਂਨਸ਼ਨ ਨਹੀ ਮਿਲੀ ਉਹ ਸਰਕਾਰ ਪੰਜਾਬ ਨੂੰ ਕੈਲੀਫੋਰਨੀਆਂ ਬਣਾਉਣ ਦੀ ਗ¤ਲ ਪੰਜਾਬ ਵਾਸੀਆਂ ਨਾਲ ਇਕ ਕੋਝਾ ਮਜਾਕ ਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਇੰਦਰਜੀਤ ਕੌਰ, ਜੀਤ ਸਿੰਘ ਦੁਖੀ, ਬਾਸਦੇਵ ਸਿੰਘ ਸਾਬਕਾ ਸਰਪੰਚ , ਰਾਮ ਲਾਲ ਪੰਚ, ਨੰਬਰਦਾਰ ਸਰਬਜੀਤ ਸਿੰਘ, ਮਾਸਟਰ ਤਰਲੋਚਨ ਸਿੰਘ, ਮੇਜਰ ਸਿੰਘ ਧਾਮੀ, ਕੰਵਰਜੀਤ ਸਿੰਘ, ਜਗਰੂਪ ਸਿੰਘ ਧਾਮੀ, ਰੋਹਿਤ ਖੁਲਰ, ਸੰਨੀ ਥਿਆੜਾ ਮੈਂਬਰ ਪੰਜਾਬ ਪ੍ਰਦੇਸ਼ , ਗੁਰਦੀਪ ਸਿੰਘ ਮੋਹਕਮਗੜ•, ਕੁਲਵੰਤ ਸਿੰਘ, ਬਿਕਰਮਜੀਤ ਸਿੰਘ ਲਾਲੀ, ਰਕੇਸ਼ ਵੋਹਰਾ, ਊਧਮ ਸਿੰਘ ਹਰਸੀ ਪਿੰਡ ਅਤੇ ਹੋਰ ਬਹੁਤ ਸਾਰੇ ਪਤਵੰਤੇ ਸਜਣ ਹਾਜਿਰ ਸਨ।

Post a Comment