ਕੋਟਕਪੂਰਾ/21 ਜਨਵਰੀ/ ਜੇ.ਆਰ.ਅਸੋਕ/ਕੋਟਕਪੂਰਾ ਦੇ ਬਾਬਾ ਜੀਵਨ ਸਿੰਘ ਕਲੱਬ ਅਤੇ ਮਹੁੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਅਤੇ ਮਾਘੀ ਮੇਲੇ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਂਉਂਦੇ ਹੋਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਮਿਤੀ 18 ਜਨਵਰੀ ਨੂੰ ਮਹੁੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ ਪ੍ਰਕਾਸ ਕਰਵਾਏ ਗਏ । ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਖੱਬੂ ਦੀ ਅਗਵਾਈ ਵਿੱਚ ਮਿਤੀ 18 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ ਕਰਵਾਏ ਗਏ ਤੇ 20 ਜਨਵਰੀ ਨੂੰ ਭੋਗ ਪਾਏ ਗਏ ਭੋਗ ਉਪਰੰਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਦੇ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮੇਂ ਵਿਸੇਸ਼ ਤੌਰ ਤੇ ਹਲਕਾ ਵਿਧਾਇਕ ਤੇ ਪਾਰਲੀ ਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਥਾਂ ਉਨਾਂ ਦੇ ਛੋਟੇ ਭਰਾ ਸ: ਕੁਲਤਾਰ ਸਿੰਘ ਨੇ ਆਪਣੀ ਹਾਜਰੀ ਲਵਾਈ ਤੇ ਗੁਰੂ ਕਾ ਲੰਗਰ ਕਤਾਰ ਵਿੱਚ ਬੈਠ ਕੇ ਛਕਿਆ । ਕਲੱਬ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਮਹੁੱਲੇ ਦੀਆਂ ਸੰਗਤਾਂ ਨੇ ਵੱਧ ਚੜ• ਕੇ ਇਸ ਭੰਡਾਰੇ ਵਿੱਚ ਆਪਣੀ ਸੇਵਾ ਨਿਭਾਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ।


Post a Comment