ਮਾਨਸਾ 4ਮਾਰਚ ( ਸਫਲਸੋਚ) ਸਭਿਆਚਾਰਕ ਅਤੇ ਸਮਾਜ ਸੇਵਾ ਮੰਚ (ਮਾਨਸਾ) ਮਾਨਸਾ ਵਲੋ ਪ੍ਰਵਾਸੀ ਪੰਜਾਬੀ ਕਾਲਮ ਨਵੀਸ ਜਗਤਾਰ ਗਿੱਲ ਦੀ ਪੁਸਤਕ ਗਗਨ ਗਾਇਕੀ ਦੇ ਧਰੂੰ ਤਾਰੇ ਰੂਬਰੂ ਪ੍ਰੋਗਰਾਮ ਦੌਰਾਨ ਰੀਲੀਜ ਕੀਤੀ। ਇਸ ਮੌਕੇ ਅਜੋਕੀ ਤੇ ਵਿਰਾਸਤੀ ਗਾਇਕੀ ਬਾਰੇ ਖੂਬ ਚਰਚਾ ਕੀਤੀ ਗਈ ਤੇ ਹਾਜਰ ਸੱਜਣਾ ਨੇ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਤੇ ਲਚਰਤਾ ਵਿਸੇ ਤੇ ਚਿੰਤਾ ਜਾਹਿਰ ਕੀਤੀ। ਇਸ ਵਿਚਾਰ ਚਰਚਾ ਵਿੱਚ ਲੇਖਕ ਜਗਤਾਰ ਗਿੱਲ ਸਾਹਿਬ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਇਤਿਹਾਸ ਦੇ ਪੰਨਿਆ ਵਿੱਚ ਗੁਆਚ ਚੁੱਕੇ ਪੰਜਾਬੀ ਗਾਇਕੀ ਦੇ ਅਨਮੋਲ ਹੀਰਿਆ ਦੇ ਪੰਜਾਬੀ ਗਾਇਕੀ ਤੇ ਸੱਭਿਆਚਾਰਕ ਨੂੰ ਦਿੱਤੇ ਯੋਗਦਾਨ ਨੂੰ ਆਪਣੀ ਕਲਮ ਰਾਹੀ ਸੰਭਾਲਣ ਦੀ ਕੋਸਿਸ ਕੀਤੀ ਤੇ ਆਸ ਕੀਤੀ ਗਈ ਕਿ ਗਿੱਲ ਸਾਹਿਬ ਦਾ ਇਹ ਖੋਜੀ ਉਦਮ ਨਿਰੰਤਰ ਚਲਦਾ ਰਹੇਗਾ। ਇਸ ਰੂਬਰੂ ਪ੍ਰੋਗਰਾਮ ਦੌਰਾਨ ਜਗਤਾਰ ਗਿੱਲ ਨ ਾਲ ਚਮਕੌਰ ਸਿੰਘ ਗਿੱਲ, ਪ੍ਰਸਿੱਧ ਲੋਕ ਗਾਇਕ ਨਜੀਰ ਮੁਹੰਮਦ ,ਗੁਰਸੇਵਕ ਥਰੀਕੇ, ਗੁਰਜੀਤ ਸਿੰਘ ਲਾਲਿਆਵਾਲੀ,ਅਮਰੀਕ ਸਿੰਘ ਹਾਜਰ ਸਨ। ਸੱਭਿਆਚਾਰਕ ਤੇ ਸਮਾਜ ਸੇਵਾ ਮੰਚ ਵਲੋ ਗਿੱਲ ਸਾਹਿਬ ਵਲੋ ਆਰੰਭ ਕਾਰਜ ਲਈ ਵਧਾਈ ਦਿੱਤੀ। ਇਸ ਸਮੇ ਮੰਚ ਦੇ ਅਹੁਦੇਦਾਰਾਂ ਵਿੱਚ ਵਿਜੈ ੍ਯਸਿੰਗਲਾ ਵਕੀਲ, ਡਾ ਨਿਸ਼ਾਨ ਸਿੰਘ, ਕੁਲਦੀਪ ਧਾਲੀਵਾਲ, ਹਰਦੀਪ ਸਿੱਧੂ,ਇੰਦਰਪਾਲ ਸਿੰਘ, ਰਾਕੇਸ ਗਰਗ, ਇੰਜੀਨੀਅਰ ਸੰਜੀਵ ਕੁਮਾਰ, ਜ਼ਸਵਿੰਦਰ ਚੰਨੀ, ਤਰਸੇਮ ,ਅਸੋਕ ਬਾਂਸਲ ਆਦਿ ਹਾਜਰ ਸਨ।
Post a Comment