ਫਿਰੋਜ਼ਪੁਰ 1 ਮਾਰਚ 2013(ਸਫਲਸੋਚ) ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਵਲੋਂ ਜ਼ਿਲੇ• ਦੀਆਂ 11 ਪੰਚਾਇਤਾਂ ਨਾਲ ਸਬੰਧਿਤ ਆਂਗਨਵਾੜੀ ਸੈਂਟਰਾਂ ਨੂੰ 23 ਲੱਖ ਰੁਪਏ ਦੀ ਰਾਸ਼ੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਂਪੀ।ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਲਮ ਸ਼ਰਮਾ ਨੂੰ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਰਾਜ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ•ਾਂ ਦੱਸਿਆ ਕਿ ਅੱਜ 23 ਲੱਖ ਰੁਪਏ ਰਾਸ਼ੀ ਪਿੰਡ ਕੁਤਬੇ ਵਾਲਾ, ਇਲਮੇ ਵਾਲਾ, ਆਮੇ ਵਾਲਾ, ਕਿਲਚੇ ਵਾਲਾ, ਮਸਤੇ ਕੇ, ਲੂਥੜ, ਵਕੀਲਾਂ ਵਾਲੀ, ਗੋਬਿੰਦ ਨਗਰ, ਅੱਕੂ ਵਾਲਾ ਅਤੇ ਗਿੱਲਾਂ ਵਾਲਾ ਦੇ ਆਂਗਨਵਾੜੀ ਸੈਂਟਰਾਂ ਲਈ ਦਿੱਤੀ ਗਈ ਤੇ ਚੈਂਕ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਂਪੇ ਗਏ ਹਨ। ਇਸ ਮੌਕੇ ਸ:ਅਰਮਿੰਦਰ ਸਿੰਘ ਛੀਨਾ, ਨਿੱਜੀ ਸਕੱਤਰ ਜਿੰਮੀ ਸੰਧੂ (ਨਿੱਜੀ ਸਕੱਤਰ), ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਜ਼ਿਲ•ਾ ਪ੍ਰਧਾਨ ਨਤਿੰਦਰ ਮੁਖੀਜਾ, ਰਾਣਾ ਹੁੰਦਲ, ਸ੍ਰੀ ਬਲਦੇਵ ਚੋਪੜਾ, ਸ:ਕਿੱਕਰ ਸਿੰਘ ਦਿਹਾਤੀ ਮੰਡਲ ਪ੍ਰਧਾਨ, ਗੁਰਜੀਤ ਸਿੰਘ ਸਰਪੰਚ, ਪਰਮਜੀਤ ਸਿੰਘ ਸਰਪੰਚ, ਦਿਲਬਾਗ ਸਿੰਘ ਵਿਰਕ, ਸੁਖਵਿੰਦਰ ਸਿੰਘ ਸਰਪੰਚ, ਸ:ਸੁਖਦੇਵ ਸਿੰਘ ਸਰਪੰਚ, ਅੰਗਰੇਜ਼ ਸਿੰਘ ਸਰਪੰਚ, ਮਿੰਟੂ ਬਲਾਕ ਸੰਪਤੀ ਮੈਂਬਰ,ਗਗਨਦੀਪ ਸਿੰਘ ਸਰਪੰਚ ਆਦਿ ਹਾਜਰ ਸਨ।


Post a Comment