ਸ੍ਰੀ ਮੁਕਤਸਰ ਸਾਹਿਬ 1 ਮਾਰਚ (ਸਫਲਸੋਚ) ਕਾਨੂੰਨ ਦੀ ਜਾਣਕਾਰੀ ਨਾਲ ਜਿਥੇ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਚਲਦਾ ਹੈ ,ੳੱਥੇ ਉਹਨਾਂ ਵਿੱਚ ਫਰਜਾਂ ਦੀ ਪੂਰਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਮਾਣਯੋਗ ਸੈਸ਼ਨ ਜ¤ਜ ਸ੍ਰੀ ਵਿਵੇਕ ਪੁਰੀ ਵਲੋਂ ਸਥਾਨਕ ਜਿਲ੍ਹਾ ਕਚਿਹਰੀਆਂ ਵਿੱਚ ਉਸਾਰੀ ਦੇ ਕੰਮ ਵਿੱਚ ਲੱਗੇ ਕਿਰਤੀਆਂ ਲਈ ਲਗਾਏ ਗਏ ਕਾਨੂੰਨੀ ਜਾਗਰੁਕਤਾ ਸੈਮੀਨਾਰ ਵਿੱਚ ਬੌਲਦਿਆਂ ਕੀਤਾ। ਇਸ ਮੌਕੇ ਉਹਨਾਂ ਹਾਜਰ ਕਿਰਤੀਆਂ ਅਤੇ ਉਹਨਾ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਾਨੂੰਨ ਨੂੰ ਜਾਨਣ ਵਾਲਾ ਵਿਅਕਤੀ ਜਿੱਥੇ ਆਪਣੇ ਹੱਕ ਲੇ ਸਕਦਾ ਹੈ,ੳੱਥੇ ਉਹ ਕਾਨੂੰਨ ਦੀ ਪਾਲਦਾ ਵੀ ਕਰਦਾ ਹੈ, ਆਦਰਸ਼ ਸਮਾਜ ਲਈ ਜਰੂਰੀ ਹੈ ਹਰ ਵਿਅਕਤੀ ਆਪਣੇ ਅਧਿਕਾਰਾਂ ਅਤੇ ਫਰਜਾਂ ਪ੍ਰਤੀ ਜਾਗਰੁਕ ਹੌਵੇ,ਇਸ ਦੇ ਨਾਲ ਹੀ ਉਹਨਾਂ ਹਾਜਰ ਕਾਮਿਆਂ ਨੂੰ ਅਪੀਲ ਕੀਤੀ ਕੀ ਇਹ ਜਾਣਕਾਰੀ ਉਹ ਆਪਣੇ ਤੱਕ ਸੀਮਿਤ ਨਾ ਰੱਖਣ ਬਲਕਿ ਹੌਰ ਕਿਰਤੀਆਂ ਨਾਲ ਵੀ ਸਾਂਝੀ ਕਰਨ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦਲਕੀਤ ਸਿੰਘ ਰਲਹਣ ਨੇ ਮਿਸਤਰੀ ਮਜਦੂਰਾਂ ਨੂੰ ਉਹਨਾਂ ਨਾਲ ਸੰਬੰਧਤ ਕਾਨੂੰਨੀ ਨੁਕਤਿਆਂ ਦੀ ਜਾਣਕਾਰੀ ਦੇਣ ਦੇ ਨਾਲ ਕਿਹਾ ਕਿ ਕਾਨੂੰਨ ਸੱਭ ਲਈ ਬਰਾਬਰ ਹੈ,ਜੌ ਕਿ ਗਰੀਬ ਅਮੀਰ ਦਾ ਫਰਕ ਨਾ ਦੇਖ ਕੇ ਹਰ ਵਿਅਕਤੀ ਦੇ ਹੱਕਾਂ ਦੀ ਰਾਖੀ ਕਰਦਾ ਹੈ। ਕਾਨੂੰਨ ਲੌਕਾਂ ਦੀ ਹੱਕ ਰੱਸੀ ਕਰਨ ਲਈ ਬਣਦੇ ਹਨ,ਕਾਨੂੰਨ ਦੀ ਜਾਣਕਾਰੀ ਨਾਲ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਇਸ ਮੌਕੇ ਮਾਣਯੌਗ ਸ਼ੈਸ਼ਨ ਜੱਜ ਵਲੌਂ ਉਸਾਰੀ ਕਾਮਿਆਂ ਸਰਕਾਰ ਵਲੌਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਰਸਾਂਉਦਾ ਬਰੌਸ਼ਚਰ ਜਾਰੀ ਕਰਦਿਆਂ ਮੌਕੇ ਤੇ ਮਜਦੂਰਾਂ ਦੀ ਰਜਿਸਟ੍ਰੇਸ਼ਟ ਮੁਹਿੰਮ ਦੀ ਲਈ ਲਾਏ ਕੈਂਪ ਦਾ ਰਸਮੀ ਉਦਘਾਟਨ ਵੀ ਕੀਤਾ। ਉਹਨਾਂ ਦੱਸਿਆ ਕਿ ਅਥਾਰਟੀ ਵਲੌਂ ਸਕੂਲਾਂ ਵਿਖੇ ਵਿਦਿਆਰਥੀਆਂ ਦੇ ਆਧਾਰ ਕਾਰਡ ਬਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦਾ ਮਜਦੂਰ ਵੀਰ ਵੀ ਫਾਇਦਾ ਉਠਾ ਕੇ ਸ਼ਾਮ ਦੇ ਸਮੇ ਆਪਣਾ ਅਧਾਰ ਕਾਰਡ ਬਣਵਾ ਸਕਦੇ ਹਨ । ਇਸ ਸਮੇ ਜਿਲ੍ਹਾ ਮੀਡੀਆ ਕੌਆਰਡੀਨੇਟਰ ਹਰਮੀਤ ਸਿੰਘ ਬੇਦੀ ਵਲੌਂ ਸਿੱਖਿਆ ਦੇ ਅਧਿਕਾਰ ਦੀ ਜਾਣਕਾਰੀ ਦੇਣ ਦੇ ਨਾਲ ਮੁਫਤ ਕਾਨੂੰਨੀ ਸਹਾਇਤਾ ਸੰਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਹਾਇਕ ਕਮਿਸ਼ਟਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਸੈਮੀਨਾਰ ਦੇ ਅੰਤ ਵਿੱਚ ਜਿਲ੍ਹਾ ਬਾਰ ਐਸੌਸੀਏਸ਼ਨ ਦੇ ਪ੍ਰਧਾਨ ਐਡਵੌਕੇਟ ਨਾਇਬ ਸਿੰਘ ਮਾਹਿਲ ਨੇ ਅਥਾਰਟੀ ਵਲੌਂ ਲੌਕ ਹਿੱਤ ਵਿੱਚ ਚਲਾਏ ਜਾ ਰਹੇ ਉਪਰਾਲੇ ਦੀ ਸਲਾਘਾ ਕਰਦਿਆਂ,ਹਾਜਰੀਨ ਨੂੰ ਇਸ ਦਾ ਫਾਇਦਾਂ ਉਠਾਉਣ ਦੀ ਅਪੀਲ ਕੀਤੀ। ਇਸ ਸਮੇ ਲੇਬਰ ਇੰਸਪੈਕਟਰ ਮਨਜੀਤ ਕੌਰ,ਪੀਐਲਵੀ ਸੁਰਿੰਦਰ ਸਿੰਘ ਸਹਿਗਲ,ਸਮਾਜਸੇਵੀ ਰਮਨਦੀਪ ਸਿੰਘ ਭੰਗਚੜ੍ਹੀ,ਪ੍ਰਧਾਨ ਟਰੇਡ ਯੂਨੀਅਨ ਰਾਜ ਸਿੰਘ,ਪ੍ਰਧਾਨ ਮਿਸਤਰੀ ਮਜਦੂਰ ਯੂਨੀਅਨ ਗੁਰਾ ਸਿੰਘ,ਮੰਗਾ ਸਿੰਘ,ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਛਿੰਦਰਪਾਲ ਕੌਰ ਦੇ ਇਲਾਵਾ ਵੱਡੀ ਗਿਣਤੀ ਵਿੱਚ ਮਿਸਤਰੀ ਮਜਦੂਰ ਆਗੂ, ਕਾਮੇ ਅਤੇ ਆਂਗਣਵਾੜੀ ਵਰਕਰ ਹਾਜਰ ਸਨ।
ਸੈਮੀਨਾਰ ਨੂੰ ਸੰਬੌਧਨ ਕਰਦੇ ਹੌਏ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਅਤੇ ਹਾਜਰ ਉਸਾਰੀ ਕਾਮੇ । ਉਸਾਰੀ ਕਾਮਿਆਂ ਦੇ ਹੱਕਾਂ ਸੰਬੰਧੀ ਬਰੌਚਰ ਜਾਰੀ ਕਰਦੇ ਹੌਏ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ,ਸੀ.ਜੇ.ਐਮ. ਦਲਜੀਤ ਸਿੰਘ ਰਲਹਣ,ਸਹਾਇਕ ਕਮਿਸ਼ਨਰ ਰਾਜਦੀਪ ਕੌਰ,ਹਰਮੀਤ ਸਿੰਘ ਬੇਦੀ ਅਤੇ ਹੌਰ ਅਧਿਕਾਰੀ।

Post a Comment