ਹੁਸ਼ਿਆਰਪੁਰ 1 ਮਾਰਚ (ਨਛਤਰ ਸਿੰਘ)ਸ. ਭੁਪਿੰਦਰ ਸਿੰਘ ਧ¤ੁਗਾ ਨੇ ਜਾਣਕਾਰੀ ਦਿੰਦੇ ਦ¤ਸਿਆਂ ਕਿ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੇ 24 ਅਗਸਤ 2009 ਨੂੰ ਮੈਨੂੰ ਅਤੇ ਮੇਰੀ ਘਰਵਾਲੀ ਅਮਰਜੀਤ ਸਿੰਘ ਨੂੰ ਹੁਸ਼ਿਆਰਪੁਰ ਵਿ¤ਚ ਪੈਦੇ ਪਿੰਡ ਧ¤ੁਗਾ ਸਥਿਤ ਮੇਰੇ ਘਰੋ ਚੁ¤ਕ ਕੇ ਲੈ ਗਈ ਸੀ ।ਪੁਲਿਸ ਨੇ ਸਾਡੀ ਗ੍ਰਿਫਤਾਰੀ ਬਿਆਸ ਥਾਣੇ ਦਿਖਾ ਕੇ ਸਾਡੇ ਤੇ ਝੂਠਾ ਮੁਕ¤ਦਮਾ ਦਰਜ ਖਤਿਾ ਸੀ ਜਿਸ ਤੋ ਬਾਅਦ ਅਸੀ ਅੰਮ੍ਰਿਤਸਰ ਜੇਲ• ਵਿ¤ਚ ਜਮਾਨਤ ਤੇ ਬਾਹਰ ਆਏ। ਸਾਢੇ ਤਿੰਨ ਸਾਲ ਪਹਿਲਾ ਦਰਜ ਐਫ.ਆਈ.ਆਰ ਨੰਬਰ 178 ਧਾਰਾ 107,120-ਬੀ, 153-ਏ, ਆਈ ਪੀ ਸੀ 25-54-59 ਅਸਲਾ ਐਕਟ ਅਤੇ ਅਨਲਾਅਫੁਲ ਐਕਟੀਵਿਟੀ ਸ਼ੈਕਸ਼ਨ -3 ਦਾ ਚਲਾਨ ,ਜੋ ਬਾਬੇ ਬਕਾਲੇ ਮਜਿਸਟਰੇਟ ਤ੍ਰਿਪਤਜੋਤ ਕੌਰ ਦੀ ਕੋਰਟ ਵਿ¤ਚ 27 ਫਰਵਰੀ ਨੂੰ ਪੇਸ਼ ਕੀਤਾ ਗਿਆ ।ਇਹ ਚਲਾਨ ਸਰਾਸਰ ਝੂਠ ਦਾ ਪੁਲੰਦਾ ਹੈ ਜੋ ਕਿ ਕੋਰਟ ਵਿ¤ਚ ਜਰੂਰ ਸਾਬਤ ਹੋ ਜਾਵੇਗਾ। ਸ.ਧੁ¤ਗਾ ਨੇ ਦ¤ਸਿਆ ਕਿ ਜਿਸ ਧਾਰਾ ਅਧੀਨ ਦੋਸ ਲਾਏ ਹਨ ਉਸ ਤਹਿਤ ਸਾਡੇ ਕੋਲ ਕੋਈ ਵੀ ਪਿਸਟਲ ਜਾ ਆਰ ਡੀ. ਐਕਸ ਬਰਾਮਦ ਨਹੀ ਹੋਈ ਸੀ ਅਤੇ ਨਾ ਹੀ ਮੈ ਕਦੇ ਆਪਣੇ ਕਿਸੇ ਵੀ ਜਾਣਕਾਰ ਨਾਲ ਮਿਲ ਕੇ ਨੂਰਮਹਿਲੀਏ ਬਾਬੇ ਆਸ਼ੂਤੋਸ਼ ਜਾ ਭਨਿਆਰੇ ਵਾਲੇ ਸਾਧ ਨੂੰ ਮਾਰਨ ਦੀ ਕੋਈ ਸ਼ਾਜਸ਼ ਘੜੀ ਹੈ ਜਦਕਿ ਪੁਲਿਸ ਕਸਟੁਡੀ ਦੌਰਾਨ ਪੁਲਿਸ ਨੇ ਪੁ¤ਛਗਿ¤ਛ ਦੇ ਨਾਮ ਤੇ ਮੇਰੇ ਉਪਰ ਤਸ਼¤ਦਤ ਢਾਹਿਆ ਅਤੇ ਕਝਿ ਕਾਗਜਾ ਤੇ ਦਸਤਖਤ ਵੀ ਕਰਵਾਏ ਸਨ। ਉਨ•ਾ ਦ¤ਸਿਆ ਕਿ ਪੰਜਾਬ ਪੁਲਿਸ ਨਿਰਦੋਸ਼ ਸਿ¤ਖਾ ਤੇ ਝੁਠੇ ਕੇਸ ਪਾ ਕੇ ਖਾੜਕੂਵਾਦ ਦਾ ਹਊਆ ਖੜਾ ਕਰਦੀ ਰਹਿੰਦੀ ਹੈ ਜਦੋ ਕਿ ਨਿਰਦੋਸ਼ ਸਿ¤ਖਾ ਦੇ ਹੋਏ ਕਤਲੇਆਮ ਦੇ ਦੋਸ਼ੀ ਲੀਡਰ ,ਅਫਸਰ ਅਤੇ ਦੇਸ਼ ਦੇ ਅਸਲ ਦੁਸ਼ਮਣਾ ਖਿਲਾਫ ਕਾਰਵਾਈ ਕਰਨ ਦੀ ਜੁਅਰਤ ਨਹੀ ਕਰਦੀ। ਜਿਕਰਯੋਗ ਹੈ ਕਿ ਇਸ ਕੇਸ ਵਿ¤ਚ ਜਸਪਾਲ ਸਿੰਘ ਜਲੰਧਰ ਅਤੇ ਪੁਲਿਸ ਮੁਲਾਜਮ ਪਵਿ¤ਤਰ ਸਿੰਘ ਬਾਬਾ ਬਕਾਲਾ ਦੇ ਨਾਮ ਵੀ ਦਰਜ ਹਨ।


Post a Comment